ਅੰਮ੍ਰਿਤਸਰ, 14 ਮਈ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਪਬਲਿਕ ਸਕੂਲ ਹੇਰ ਵਿਖੇ ਮਾਂ ਦਿਵਸ ਮੌਕੇ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ।ਸਕੂਲ ਪ੍ਰਿੰਸੀਪਲ ਸ੍ਰੀਮਤੀ ਗੁਰਿੰਦਰਜੀਤ ਕੰਬੋਜ਼ ਦੀ ਰਹਿਨੁਮਾਈ ਹੇਠ ਆਯੋਜਿਤ ਪ੍ਰੋਗਰਾਮ ’ਚ ਸਕੂਲ ਵਿਦਿਆਰਥੀਆਂ ਨੇ ‘ਮੇਰੀ ਮਾਂ’ ਵਿਸ਼ੇ ’ਤੇ ਡਾਂਸ ਪੇਸ਼ ਕੀਤਾ।ਪ੍ਰਿੰ: ਕੰਬੋਜ਼ ਨੇ ਸੰਬੋਧਨ ਕਰਦਿਆਂ ਵਿਦਿਆਰਥੀਆਂ ਨੂੰ ਆਪਣੀ ਮਾਂ ਦਾ ਆਦਰ-ਸਤਿਕਾਰ ਕਰਨ ਲਈ ਉਤਸ਼ਾਹਿਤ ਕੀਤਾ।ਉਨ੍ਹਾਂ ਕਿਹਾ ਕਿ ਕਿ ਹਰ ਮਾਂ ਬੱਚੇ ਲਈ ਪ੍ਰੇਰਣਾ ਸਰੋਤ ਹੁੰਦੀ ਹੈ ਅਤੇ ਇਹ ਮਾਂ ਹੀ ਹੁੰਦੀ ਹੈ ਜੋ ਆਪਣੇ ਬੱਚਿਆਂ ਲਈ ਹਰੇਕ ਮੁਸ਼ਕਿਲ ਸਹਿਨ ਕਰਕੇ ਉਸਨੂੰ ਸਮਾਜ ’ਚ ਕਦਮ ਨਾਲ ਕਦਮ ਮਿਲਾ ਕੇ ਚਲਣ ਦੇ ਕਾਬਿਲ ਬਣਾਉਂਦੀ ਹੈ।ਉਨ੍ਹਾਂ ਕਿਹਾ ਕਿ ਭਾਵੇਂ ਕਿ ਸਮਾਂ ਬੜੀ ਤੇਜ਼ੀ ਨਾਲ ਬਦਲ ਰਿਹਾ ਹੈ ਅਤੇ ਸਮੇਂ ਦੇ ਹਾਣ ਦਾ ਬਣਨ ਲਈ ਅਜੋਕੇ ਸਮੇਂ ’ਚ ਔਰਤਾਂ ਵੀ ਨੌਕਰੀਆਂ ਕਰਨ ਕਰਕੇ ਜਿਆਦਾ ਵਿਅਸਤ ਹੋ ਚੁੱਕੀਆਂ ਹਨ ਪਰ ਉਨ੍ਹਾਂ ਵੀ ਆਪਣੀ ਰੁਝੇਵੇ ਭਰੀ ਜ਼ਿੰਦਗੀ ’ਚੋਂ ਕੁਝ ਸਮਾਂ ਬੱਚਿਆਂ ਲਈ ਵੀ ਕੱਢਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਤਾਂ ਬੱਚਿਆਂ ਨੂੰ ਬਣਦਾ ਵਕਤ ਮਿਲ ਸਕੇ। 
ਇਸ ਮੌਕੇ ਹਾਜ਼ਰ ਬੱਚਿਆਂ ਦੀਆਂ ਮਾਵਾਂ ਲਈ ਇਕ ਪ੍ਰਤੀਯੋਗਤਾ ਵੀ ਕਰਵਾਈ ਗਈ, ਜਿਸ ਦੌਰਾਨ ਗੀਤ, ਡਾਂਸ, ਸਲਾਦ ਆਦਿ ਪ੍ਰਤੀਯੋਗਤਾ ’ਚ ਬੜੇ ਹੀ ਉਤਸ਼ਾਹ ਨਾਲ ਹਿੱਸਾ ਲਿਆ।ਜਿਨ੍ਹਾਂ ਨੂੰ ਜੇਤੂ ਰਹਿਣ ’ਤੇ ਪ੍ਰਿੰ: ਕੰਬੋਜ਼ ਵੱਲੋਂ ਯਾਦਗਾਰੀ ਚਿੰਨ੍ਹ ਵੀ ਭੇਟ ਕੀਤਾ ਗਿਆ। ਇਸ ਮੌਕੇ ਸਕੂਲ ਸਟਾਫ਼, ਵਿਦਿਆਰਥੀ ਅਤੇ ਬੱਚਿਆਂ ਦੀਆਂ ਮਾਂਵਾਂ ਹਾਜ਼ਰ ਸਨ।
Check Also
ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ ਨੇ ਜਗੀਰ ਸਿੰਘ ਨਾਗਰਾ ਦੇ ਦੇਹਾਂਤ ’ਤੇ ਦੁੱਖ ਪ੍ਰਗਟਾਇਆ
ਅੰਮ੍ਰਿਤਸਰ, 4 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਡਿਪਟੀ …
Punjab Post Daily Online Newspaper & Print Media