Sunday, August 2, 2026

ਪੀਲੇ ਕਾਰਡਾਂ `ਚ ਵਿਤਕਰੇ ਖਿਲਾਫ ਪੱਤਰਕਾਰਾਂ ਨੇ ਕੱਢਿਆ ਰੋਸ ਮਾਰਚ

PPN1405201815  ਅੰਮ੍ਰਿਤਸਰ, 14 ਮਈ (ਪੰਜਾਬ ਪੋਸਟ- ਸੁਖਬੀਰ ਸਿੰਘ) – ਚੰਡੀਗੜ ਪੰਜਾਬ ਜਰਨਲਿਸਟਸ ਐਸੋਸੀਏਸ਼ਨ ਨੇ ਸਰਕਾਰ ਵੱਲੋ ਪੀਲੇ ਕਾਰਡ ਬਣਾਉਣ ਸਮੇ ਕੀਤੇ ਗਏ ਵਿਤਕਰੇ ਖਿਲਾਫ ਰੋਸ ਮਾਰਚ ਕੱਢਿਆ ਤੇ ਹਾਲ ਗੇਟ ਦੇ ਬਾਹਰ ਧਰਨਾ ਦੇ ਕੇ ਸਰਕਾਰ ਦੇ ਖਿਲਾਫ ਜੋਰਦਾਰ ਨਾਅਰੇਬਾਜ਼ੀ ਕੀਤੀ।
                  ਸਥਾਨਕ ਕੋਤਵਾਲੀ ਤੋਂ ਚੱਲ ਕੇ ਪੱਤਰਕਾਰਾਂ ਸਥਾਨਕ ਹਾਲ ਗੇਟ ਦੇ ਬਾਹਰ ਦਰੀਆਂ ਵਿਛਾ ਕੇ ਮੁਜ਼ਾਹਰਾ ਕੀਤਾ।ਜਿਸ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਜਸਬੀਰ ਸਿੰਘ ਪੱਟੀ ਨੇ ਕਿਹਾ ਕਿ ਬਾਦਲ ਸਰਕਾਰ ਨੇ 1998 ਵਿੱਚ ਪੱਤਰਕਾਰਾਂ ਨੂੰ ਸਰਕਾਰੀ ਕਾਰਡ ਤੇ ਬੱਸ ਪਾਸ ਦਿੱਤੇ ਸਨ, ਜਿਹਨਾਂ ਵਿੱਚ ਪੇਂਡੂ ਖੇਤਰ ਦੇ ਪੱਤਰਕਾਰਾਂ ਦਾ ਖਾਸ ਖਿਆਲ ਰੱਖਿਆ ਗਿਆ ਸੀ ਅਤੇ 2002 ਵਿੱਚ ਬਣੀ ਕੈਪਟਨ ਸਰਕਾਰ ਨੇ ਵੀ ਇਸ ਸਹੂਲਤ ਨੂੰ ਜਾਰੀ ਰੱਖਿਆ।ਪਰ ਇਸ ਵਾਰੀ ਇੰਨਾਂ ਬਾਰੇ ਅਧਿਕਾਰੀ ਕੁੱਝ ਵੀ ਸਪੱਸ਼ਟ ਨਹੀ ਕਰ ਰਹੇ।ਪੱਤਰਕਾਰਾਂ ਨੇ ਮੰਗ ਕੀਤੀ ਕਿ ਪਿਛਲੇ ਲੰਮੇ ਸਮੇਂ ਤੋ ਆਪਣੀਆ ਮੰਗਾਂ ਲਈ ਜੂਝ ਰਹੇ ਪੱਤਰਕਾਰਾਂ ਦੀਆਂ ਮੰਗਾਂ ਨੂੰ ਤੁਰੰਤ ਪ੍ਰਵਾਨ ਕਰਕੇ ਪੱਤਰਕਾਰਾਂ ਵਿੱਚ ਫੈਲੀ ਬੇਚੈਨੀ ਨੂੰ ਦੂਰ ਕੀਤਾ ਜਾਵੇ।ਪੱਤਰਕਾਰਾਂ `ਤੇ ਲਾਠੀਚਾਰਜ ਕਰਾਉਣ ਵਾਲੇ ਸਿਆਸੀ ਫਰਜੰਦਾਂ ਨੂੰ ਦਿੱਤੇ ਗਏ ਸਰਕਾਰੀ ਕਾਰਡ ਤੁਰੰਤ ਵਾਪਸ ਲਏ ਜਾਣ।ਉਹਨਾਂ ਕਿਹਾ ਕਿ ਐਸੋਸੀਏਸ਼ਨ ਦਾ ਇੱਕ ਵਫਦ 17 ਮਈ ਨੂੰ ਕੈਪਟਨ ਅਮਰਿੰਦਰ ਸਿੰਘ ਨੂੰ  ਤਰਨ ਤਾਰਨ ਮਿਲ ਕੇ ਪੱਤਰਕਾਰਾਂ ਨੂੰ ਦਰਪੇਸ਼ ਮੁਸ਼ਕਲਾਂ ਹੱਲ ਕਰਨ ਦੀ ਮੰਗ ਕਰੇਗਾ।ਉਹਨਾਂ ਕਿਹਾ ਕਿ ਜੇਕਰ ਫਿਰ ਵੀ ਮਸਲੇ ਦਾ ਹੱਲ ਨਾ ਹੋਇਆ ਤਾਂ 25-26 ਮਈ ਨੂੰ ਸ਼ਾਹਕੋਟ ਵਿਖੇ ਜਾ ਕੇ ਮੁਜ਼ਾਹਰਾ ਕੀਤਾ ਜਾਵੇਗਾ ਜਿਸ ਤੋਂ ਨਿਕਲਣ ਵਾਲੇ ਸਿੱਟਿਆ ਲਈ ਸਰਕਾਰ ਜਿੰਮੇਵਾਰ ਹੋਵੇਗੀ।  PPN1405201816                     
ਇਸ ਰੋਸ ਮੁਜਾਹਰੇ ਨੂੰ ਜਗਜੀਤ ਸਿੰਘ ਜੱਗਾ, ਸਤਨਾਮ ਸਿੰਘ ਜੱਜ, ਜਗਦੀਸ਼ ਸਿੰਘ ਬਮਰਾਹ, ਜਸਬੀਰ ਸਿੰਘ ਗਿੱਲ ਭਕਨਾ, ਹਰਜਿੰਦਰ ਸਿੰਘ ਖਹਿਰਾ ਫਤਿਹਗੜ੍ਹ ਚੂੜੀਆ, ਬਲਜੀਤ ਸਿੰਘ ਕਾਹਲੋਂ, ਜਸਬੀਰ ਸਿੰਘ ਛੀਨਾ ਤਰਨ ਤਾਰਨ, ਰਾਜੇਸ਼ ਡੈਨੀ, ਹਰਜਿੰਦਰ ਸਿੰਘ ਗੋਲਣ ਭਿੱਖੀਵਿੰਡ, ਅਵਤਾਰ ਸਿੰਘ ਮਠਾੜੂ ਚੋਹਲਾ ਸਾਹਿਬ, ਤਰਸੇਮ ਸਿੰਘ ਸਾਧਪੁਰ, ਵਿਜੇ ਭਸੀਨ ਛੇਹਰਟਾ, ਵਿਜੇ ਕੁਮਾਰ ਪੰਕਜ ਸ਼ਰਮਾ ਅਜਨਾਲਾ, ਰਾਕੇਸ਼ ਕੁਮਾਰ ਬਾਬਾ ਬਕਾਲਾ, ਕਸ਼ਮੀਰ ਸਿੰਘ ਸਹੋਤਾ, ਭੁਪਿੰਦਰ ਸਿੰਘ ਸਰਪੰਚ ਕੱਥੂਨੰਗਲ, ਗੁਰਨਾਮ ਸਿੰਘ ਤਰਨ ਤਾਰਨ ਆਦਿ ਨੇ ਸੰਬੋਧਨ ਕੀਤਾ ਤੇ ਮੰਗ ਕੀਤੀ ਕਿ ਪੱਤਰਕਾਰਾਂ ਦੇ ਕਾਰਡ ਬਿਨਾਂ ਕਿਸੇ ਦੇਰੀ ਤੋ ਬਣਾਏ ਜਾਣ।PPN1405201817
 ਇਸ ਸਮੇਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਮ ਇੱਕ ਦੋ ਸਫਿਆ ਦਾ ਮੰਗ ਪੱਤਰ ਜਿਲ੍ਹੇ ਦੇ ਡਿਪਟੀ ਕਮਿਸ਼ਨਰ ਰਾਹੀ ਭੇਜਿਆ ਗਿਆ, ਜੋ ਤਹਿਸੀਲਦਾਰ ਲਖਵਿੰਦਰ ਸਿੰਘ ਤੇ ਏ.ਸੀ.ਪੀ ਨਰਿੰਦਰ ਸਿੰਘ ਨੇ ਪ੍ਰਾਪਤ ਕੀਤਾ।

Check Also

ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਜਾਵੇਗੀ ਭਗਤ ਪੂਰਨ ਸਿੰਘ ਜੀ ਦੀ 34ਵੀਂ ਬਰਸੀ

ਅੰਮ੍ਰਿਤਸਰ,  1 ਅਗਸਤ  (ਜਗਦੀਪ ਸਿੰਘ)  – ਵੀਹਵੀਂ ਸਦੀ ਦੇ ਮਹਾਨ ਦਰਵੇਸ਼ ਤੇ ਸਮਾਜ ਸੇਵੀ, ਵਾਤਾਵਰਣ …

Leave a Reply