Friday, July 31, 2026

ਸਿੱਖ ਇਤਿਹਾਸ ਨੂੰ ਤੋੜਣ-ਮਰੋੜਣ ਵਾਲੀ ਆਰ.ਐਸ.ਐਸ ਖਿਲਾਫ ਕਾਨੂੰਨੀ ਕਾਰਵਾਈ ਹੋਵੇ – ਜਥੇਦਾਰ ਮੱਕੜ

ਲੁਧਿਆਣਾ, 15 ਮਈ (ਪੰਜਾਬ ਪੋਸਟ ਬਿਊਰੋ) – ਆਰ.ਐਸ.ਐਸ ਵਲੋਂ ਹਿੰਦੀ ਭਾਸ਼ਾ ਵਿਚ ਛੋਟੀਆਂ-ਛੋਟੀਆਂ ਕਿਤਾਬਾਂ ਛਾਪੀਆਂ ਜਾ ਰਹੀਆਂ ਹਨ, ਜਿਨ੍ਹਾਂ ਵਿੱਚ ਸਿੱਖ avtar Makkarਇਤਿਹਾਸ ਨੂੰ ਤੋੜ-ਮਰੋੜ ਕੇ ਗਲਤ ਤਰੀਕੇ ਨਾਲ ਪੇਸ਼ ਕੀਤਾ ਜਾ ਰਿਹਾ ਹੈ।ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਮੱਕੜ ਨੇ ਪ੍ਰੈਸ ਨੂੰ ਜਾਰੀ ਬਿਆਨ ਵਿੱਚ ਕਿਹਾ ਹੈ ਕਿ ਇਨ੍ਹਾਂ ਪੁਸਤਕਾਂ ਵਿਚ ਗੁਰੂ ਸਾਹਿਬ ਨੂੰ ਗਊ-ਪੂਜਕ ਅਤੇ ਹਿੰਦੂ ਰੀਤੀ-ਰਿਵਾਜ਼ਾਂ ਦੇ ਹਾਮੀ ਸਿੱਧ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਕਿ ਸਿੱਖ ਵੀ ਆਪਣੀਆਂ ਰਵਾਇਤਾਂ ਨੂੰ ਭੁੱਲ ਕੇ ਕਰਮਕਾਂਡਾਂ ਵਿੱਚ ਲੱਗ ਜਾਣ।ਉਨ੍ਹਾਂ ਕਿਹਾ ਕਿ ਇਹ ਵੀ ਸੋਚਣ ਵਾਲੀ ਗੱਲ ਹੈ ਕਿ 2016 ਵਿੱਚ ਪ੍ਰਕਾਸ਼ਿਤ ਇਹ ਪੁਸਤਕਾਂ ਅੱਜ ਸਾਹਮਣੇ ਆ ਰਹੀਆਂ ਹਨ, ਜੋ ਸਿੱਧ ਕਰਦੀਆਂ ਹਨ ਕਿ ਆਰ.ਐਸ.ਐਸ ਬੜੀ ਸੋਚੀ ਸਮਝੀ ਸਾਜ਼ਿਸ਼ ਤਹਿਤ ਇਤਿਹਾਸ ਦੀਆਂ ਕਿਤਾਬਾਂ ਛਾਪ ਕੇ ਲੰਬੇ ਸਮੇਂ ਪਿਛੋਂ ਲੋਕਾਂ ਵਿੱਚ ਪਹੁੰਚਾ ਰਹੀ ਹੈ।
ਜਥੇਦਾਰ ਮੱਕੜ ਨੇ ਕਿਹਾ ਕਿ ਆਰ.ਐਸ.ਐਸ ਇੱਕ ਹਿੰਦੂ ਕੱਟੜਵਾਦੀ ਸੰਗਠਨ ਜੋ ਪੂਰੇ ਦੇਸ਼ ਅੰਦਰ ਧਾਰਮਿਕ ਸਦਭਾਵਨਾ ਦਾ ਵੱਡਾ ਵੈਰੀ ਹੈ।ਇਹ ਸੰਗਠਨ ਭਾਰਤ ਅੰਦਰ ਸਾਰੀਆਂ ਘੱਟ ਗਿਣਤੀ ਕੌਮਾਂ ਦੇ ਇਤਿਹਾਸ ਨੂੰ ਖਤਮ ਕਰਨ, ਧਾਰਮਿਕ ਭਾਵਨਾਵਾਂ ਨੂੰ ਭੜਕਾਉਣ ਅਤੇ ਲੋਕਤੰਤਰ ਦਾ ਕਤਲ ਕਰਨ ਲਈ ਨਿਰੰਤਰ ਕੋਝੀਆਂ ਚਾਲਾਂ ਚੱਲਦਾ ਆ ਰਿਹਾ ਹੈ।ਉਨ੍ਹਾਂ ਕਿਹਾ ਕਿ ਆਰ.ਐਸ.ਐਸ ਭਾਰਤ ਅੰਦਰ ਅਮਨ-ਕਾਨੂੰਨ ਭੰਗ ਕਰਨ ਅਤੇ ਦੇਸ਼ ਨੂੰ ਅੰਦਰੂਨੀ ਤੌਰ ’ਤੇ ਕਮਜ਼ੋਰ ਕਰਕੇ ਤੋੜਨ ਲਈ ਜ਼ਿੰਮੇਵਾਰ ਹੈ।ਇਸ ਲਈ ਭਾਰਤ ਸਰਕਾਰ ਨੂੰ ਇਸ ਸੰਗਠਨ ਉਪਰ ਰੋਕ ਲਾਉਣੀ ਚਾਹੀਦੀ ਹੈ ਤਾਂ ਜੋ ਭਾਰਤ ਅੰਦਰ ਲੋਕਤੰਤਰ ਨੂੰ ਬਚਾਇਆ ਜਾ ਸਕੇ।
ਉਨਾਂ ਕਿਹਾ ਕਿ ਸਿੱਖ ਧਰਮ ਦਾ ਇਤਿਹਾਸ ਅਤੇ ਇਸ ਦੇ ਸਿਧਾਂਤ ਇਸ ਦੀ ਵਿਲੱਖਣਤਾ ਦਾ ਪ੍ਰਤੱਖ ਪ੍ਰਮਾਣ ਹਨ।ਸਿੱਖ ਕੌਮ ਦਾ ਗਰੰਥ, ਨਿਸ਼ਾਨ ਤੇ ਪਹਿਚਾਣ ਵੱਖਰੀ ਹੈ, ਇਸ ਲਈ ਸਿੱਖਾਂ ਨੂੰ ਹਿੰਦੂ ਧਰਮ ਦਾ ਹਿੱਸਾ ਦੱਸਣ ਦੀ ਕੋਸ਼ਿਸ਼ ਕਦਾਚਿਤ ਬਰਦਾਸ਼ਤ ਨਹੀਂ ਕੀਤੀ ਜਾ ਸਕਦੀ।
ਉਨ੍ਹਾਂ ਸ਼੍ਰੋਮਣੀ ਕਮੇਟੀ ਦੇ ਮੌਜੂਦਾ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੂੰ ਅਪੀਲ ਕੀਤੀ ਕਿ ਸਿੱਖ ਧਰਮ ਉਪਰ ਹੋ ਰਹੇ ਇਸ ਗਹਿਰੇ ਹਮਲੇ ਵਿਰੁੱਧ ਤੁਰੰਤ ਕਾਰਵਾਈ ਕਰਦਿਆਂ ਦੋਸ਼ੀਆਂ ਖਿਲਾਫ ਸਖਤ ਕਾਨੂੰਨੀ ਕਾਰਵਾਈ ਨੂੰ ਅਮਲ ਵਿਚ ਲਿਆਉਣ।ਉਨਾਂ ਸਮੂਹ ਪੰਥਕ ਧਿਰਾਂ ਨੂੰ ਵੀ ਇਸ ਮਾਮਲੇ ਵਿਰੁੱਧ ਇੱਕਜੁਟ ਹੋਣ ਦੀ ਅਪੀਲ ਵੀ ਕੀਤੀ।

Check Also

ਨਗਰ ਪੰਚਾਇਤ ਰਈਆ ਦੀ ਪਹਿਲੀ ਜਨਰਲ ਹਾਊਸ ਮੀਟਿੰਗ ਸੰਪਨ

1 ਕਰੋੜ 6 ਲੱਖ ਦੇ ਵਿਕਾਸ ਕਾਰਜ਼ਾਂ ਨੂੰ ਹਰੀ ਝੰਡੀ ਰਈਆ, 30 ਜੁਲਾਈ (ਪੰਜਾਬ ਪੋਸਟ …

Leave a Reply