Sunday, September 13, 2026

ਹਿੰਦੂ ਨੇਤਾ ਦੇ ਕਤਲ ਕੇਸ ਵਿੱਚ ਲੋੜੀਂਦੇ ਗੈਂਗਸਟਰ ਦਾ ਸਾਥੀ ਪੁਲਿਸ ਵਲੋਂ ਗ੍ਰਿਫਤਾਰ

ਅੰਮ੍ਰਿਤਸਰ, 14 ਮਈ (ਪੰਜਾਬ ਪੋਸਟ- ਸੁਖਬੀਰ ਸਿੰਘ) – ਸੀ.ਆਈ.ਏ ਸਟਾਫ ਪੁਲਿਸ ਨੇ ਹਿੰਦੂ ਨੇਤਾ ਵਿਪਨ ਸ਼ਰਮਾ ਦੇ ਕਤਲ ਕੇਸ ਵਿੱਚ ਲੋੜੀਂਦੇ ਗੈਂਗਸਟਰ PPN1405201818ਸ਼ੁਭਮ ਸਿੰਘ ਉਰਫ ਸ਼ੁਭਮ ਦੇ ਸਾਥੀ ਅਭਿਨੇਸ਼ ਭੱਟੀ ਉਰਫ ਅਵਿਨਾਸ਼ ਭੱਟੀ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ।ਏ.ਡੀ.ਸੀ.ਪੀ ਹਰਜੀਤ ਸਿੰਘ ਧਾਲੀਵਾਲ ਨੇ ਦੱਸਿਆ ਕਿ ਸੀ.ਆਈ.ਏ ਸਟਾਫ ਮੁਖੀ ਇੰਸਪੈਕਟਰ ਜੋਗਾ ਸਿੰਘ ਦੀ ਅਗਵਾਈ ’ਚ ਏ.ਐਸ.ਆਈ. ਰਾਜ ਕਮਾਰ ਤੇ ਏ.ਐਸ.ਆਈ. ਕੁਲਵਿੰਦਰਜੀਤ ਸਿੰਘ ਨੇ ਗੁਪਤ ਸੂਚਨਾ ਮਿਲਣ ’ਤੇ ਸਕੱਤਰੀ ਬਾਗ ਨੇੜਿਓਂ ਅਭਿਨੇਸ਼ ਭੱਟੀ ੳਰਫ ਬੰਨੀ ਉਰਫ ਅਵਿਨਾਸ਼ ਭੱਟੀ ਪੁੱਤਰ ਲੇਟ ਅਸ਼ੋਕ ਕਮਾਰ ਵਾਸੀ ਗੋਪਾਲ ਨਗਰ, ਮਜੀਠਾ ਰੋਡ ਅੰਮ੍ਰਿਤਸਰ ਨੂੰ ਥਾਣਾ ਏ ਡਵੀਜ਼ਨ ਵਿਖੇ ਮਾਰਚ 2016 ਵਿੱਚ ਦਰਜ਼ ਕੇਸ ਸਬੰਧੀ ਗ੍ਰਿਫਤਾਰ ਕਰ ਲਿਆ।ਪੁਲਿਸ ਨੇ ਉਸ ਪਾਸੋਂ ਇੱਕ ਦਾਤਰ ਵੀ ਬਰਾਮਦ ਕੀਤਾ ਹੈ।ਦੋਸ਼ੀ ਨੇ ਇਹ ਮੰਨਿਆ ਕਿ ਜਗਜੀਤ ਸਿੰਘ ਉਰਫ ਰਾਜੂ ਵਾਸੀ ਵੇਰਕਾ ਨੂੰ ਮਾਰਨ ਲਈ ਮਾਰੂ ਹਥਿਆਰਾਂ ਨਾਲ ਸੱਟਾਂ ਲਾਈਆਂ ਸਨ, ਜਿਸ ਲਈ ਬਲਵਿੰਦਰ ਸਿੰਘ ਵਾਸੀ ਵੇਰਕਾ ਪਾਸੋਂ ਉਸ ਨੇ ਸੁਪਾਰੀ ਲਈ ਸੀ।ਪੁੱਛਗਿੱਛ ਦੌਰਾਨ ਅਭਿਸ਼ੇਕ ਭੱਟੀ ਨੇ ਦੱਸਿਆ ਕਿ ਜੁਲਾਈ 2016 `ਚ ਥਾਣਾ ਸਿਵਲ ਲਾਈਨ ਵਿਖੇ ਦਰਜ ਕੇਸ ਤਹਿਤ ਉਸ ਨੇ ਸ਼ੁਭਮ ਨਾਲ ਮਿਲ ਕੇ ਹਰਦੇਵ ਸਿੰਘ ਪੁੱਤਰ ਮਹਿੰਦਰ ਸਿੰਘ ਅਤੇ ਉਸ ਦੇ ਨੌਕਰ ਰਾਜੂ ਨੂੰ 88 ਫੁੱਟ ਸੜਕ `ਤੇ ਸਥਿਤ ਸ਼ਰਾਬ ਦੇ ਢਾਬੇ ਵਿੱਚ ਗੋਲੀਆਂ ਮਾਰ ਕੇ ਮਾਰ ਦਿੱਤਾ ਸੀ।ਉਨ੍ਹਾਂ ਕਿਹਾ ਕਿ ਦੋਸ਼ੀ ਨੂੰ ਮਾਨਯੋਗ ਅਦਾਲਤ ’ਚ ਪੇਸ਼ ਕਰਕੇ ਬਰੀਕੀ ਨਾਲ ਪੁੱਛਗਿੱਛ ਕੀਤੀ ਜਾਵੇਗੀ।

Check Also

ਮਨੁੱਖੀ ਜੀਵਨ ਲਈ ਰਾਹ ਦਸੇਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ

ਪਾਵਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਕਰਕੇ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ …

Leave a Reply