Saturday, April 11, 2026

ਬੀਬੀ ਕੌਲਾਂ ਜੀ ਪਬਲਿਕ ਸਕੂਲ (ਬਰਾਂਚ-1) ਵਿਖੇ ਹੈਡ ਬੁਆਏ / ਹੈਡ ਗਰਲ ਚੁਣੇ ਗਏ

PPN1505201807ਅੰਮ੍ਰਿਤਸਰ, 15 ਮਈ (ਪੰਜਾਬ ਪੋਸਟ – ਪ੍ਰੀਤਮ ਸਿੰਘ) – ਬੀਬੀ ਕੌਲਾਂ ਜੀ ਪਬਲਿਕ ਸਕੂਲ ਤਰਨ ਤਾਰਨ ਰੋਡ ਬਰਾਂਚ-1 ਵਿਖੇ ਸਕੂਲ ਦੇ ਚੇਅਰਮੈਨ ਭਾਈ ਗੁਰਇਕਬਾਲ ਸਿੰਘ ਦੀ ਦੇਖ ਰੇਖ ਹੇਠ ਸਕੂਲ ਵਿਖੇ ਹੈਡ ਬੁਆਏ, ਹੈਡ ਗਰਲ ਅਤੇ ਸਟੂਡੈਂਟ ਕੌਂਸਲ ਦੇ ਮੈਂਬਰਾਂ ਤੋਂ ਇਲਾਵਾ ਖੇਡਾਂ ਦੇ ਕੈਪਟਨ ਆਦਿ ਚੁਣੇ ਗਏ।ਹੈਡ ਬੁਆਏ ਗੁਰਨੂਰ ਸਿੰਘ, ਹੈਡ ਗਰਲ ਅਮਨਪ੍ਰੀਤ  ਕੌਰ, ਕੈਪਟਨ ਹਰਪਿੰਦਰ ਸਿੰਘ ਅਤੇ ਹਾਊਸ ਕੈਪਟਨ ਅਰਪਨਦੀਪ ਕੌਰ, ਕੰਵਲਪ੍ਰੀਤ ਸਿੰਘ, ਅਮਰਿੰਦਰ ਸਿੰਘ, ਦਿਲਨਾਜ, ਸਹਾਇਕ ਕੈਪਟਨ ਗੁਰਸੀਰਤ ਕੌਰ, ਵਰਮੀਤ ਕੌਰ, ਹਰਗੁਨ ਕੌਰ, ਹਰਅਸੀਸ ਕੌਰ ਅਤੇ ਡਿਸਿਪਲਿਨ ਇੰਚਾਰਜ ਕਰਨਦੀਪ ਸਿੰਘ, ਸਾਹਿਬਪ੍ਰੀਤ ਸਿੰਘ, ਅਨਹਦਪ੍ਰੀਤ ਕੌਰ ਤੇ ਹਰਚਰਨ ਸਿੰਘ ਨੂੰ ਭਾਈ ਗੁਰਇਕਬਾਲ ਸਿੰਘ ਨੇ ਸੈਸ਼ੇ ਅਤੇ ਬੈਚ ਲਗਾ ਕੇ ਅਸੀਸਾਂ ਦਿੱਤੀਆਂ।ਉਨਾਂ ਇਸ ਸਮੇਂ ਕਿਹਾ ਕਿ ਵਿਦਿਆਰਥੀਆਂ ਦਾ ਫਰਜ਼ ਹੈ ਕਿ ਉਹ ਪ੍ਰਿੰਸੀਪਲ ਤੇ ਅਧਿਆਪਕਾਂ ਦੀ ਆਗਿਆ ਵਿੱਚ ਰਹਿ ਕੇ ਪੂਰੀ ਇਮਾਨਦਾਰੀ ਨਾਲ ਪੜ ਲਿਖ ਕੇ ਆਪਣਾ, ਆਪਣੇ ਮਾਤਾ-ਪਿਤਾ ਤੇ ਸਕੂਲ ਦਾ ਨਾਮ ਰੌਸ਼ਨ ਕਰਨ।ਭਾਈ ਸਾਹਿਬ ਨੇ ਪ੍ਰਿੰਸੀਪਲ ਮੈਡਮ ਜਸਲੀਨ ਕੌਰ ਅਤੇ ਸਮੁੱਚੇ ਟੀਚਰਾਂ ਦਾ ਧੰਨਵਾਦ ਕੀਤਾ।ਬੱਚਿਆਂ ਨੇ ਮੂਲ ਮੰਤਰ, ਚੌਪਈ ਸਾਹਿਬ ਦੇ ਪਾਠ ਅਤੇ  ਕੀਰਤਨ ਦੀ ਹਾਜ਼ਰੀ  ਲਗਾਈ।ਇਸ ਸਮਾਰੋਹ ਵਿੱਚ ਚੁਣੇ ਗਏ ਵਿਦਿਆਰਥੀਆਂ ਦੇ ਮਾਤਾ ਪਿਤਾ ਵੀ ਸੱਦੇ ਗਏ। ਇਸ ਸਮਾਰੋਹ ਵਿਚ ਰਜਿੰਦਰ ਸਿੰਘ ਰਾਣਾ ਵੀਰ ਵਿਸ਼ੇਸ਼ ਤੌਰ `ਤੇ ਮੌਜੂਦ ਰਹੇ ।
 

Check Also

ਖਾਲਸਾ ਕਾਲਜ ਨਰਸਿੰਗ ਦੇ ਵਿਦਿਆਰਥੀਆਂ ਨੇ ਫਲਾਵਰ ਸ਼ੋਅ ’ਚ ਹਾਸਲ ਕੀਤਾ ਸ਼ਾਨਦਾਰ ਸਥਾਨ

ਅੰਮ੍ਰਿਤਸਰ, 10 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਆਫ਼ ਨਰਸਿੰਗ ਦੇ ਵਿਦਿਆਰਥੀਆਂ ਨੇ ਖ਼ਾਲਸਾ …

Leave a Reply