ਸਰਕਾਰੀ ਐਲੀਮੈਂਟਰੀ ਸਕੂਲ ਦੇ ਬੱਚਿਆਂ ਦੇਣਗੇ ਪਾਣੀ ਦੀਆਂ ਬੋਤਲਾਂ
ਜੰਡਿਆਲਾ ਗੁਰੂ, 15 ਮਈ (ਪੰਜਾਬ ਪੋਸਟ- ਹਰਿੰਦਰ ਪਾਲ ਸਿੰਘ) – ਜੰਡਿਆਲਾ ਪ੍ਰੈਸ ਕਲੱਬ (ਰਜਿ.) ਦੀ ਇਕ ਹੰਗਾਮੀ ਮੀਟਿੰਗ ਚੇਅਰਮੈਨ ਸੁਨੀਲ ਦੇਵਗਨ ਅਤੇ
ਸੁਰਿੰਦਰ ਅਰੋੜਾ ਦੀ ਰਹਿਨੁਮਾਈ ਹੇਠ ਬੀਤੇ ਹੋਈ।ਮੀਟਿੰਗ ਵਿਚ ਮੌਜੂਦਾ ਹਾਲਾਤਾਂ ਬਾਰੇ ਵਿਚਾਰਾਂ ਕੀਤੀਆਂ ਗਈਆਂ ਅਤੇ ਸਰਬਸੰਮਤੀ ਨਾਲ ਤਿੰਨ ਮਤੇ ਪਾਸ ਕੀਤੇ ਗਏ।ਪਹਿਲੇ ਮਤੇ ਵਿਚ ਪੁਲਿਸ ਚੋਂਕੀ ਸਾਹਮਣੇ ਸਰਕਾਰੀ ਐਲੀਮੈਂਟਰੀ ਸਕੂਲ ਦੇ ਸਾਰੇ ਬੱਚਿਆਂ ਨੂੰ ਗਰਮੀਆਂ ਦੇ ਦਿਨਾਂ ਵਿਚ ਪਾਣੀ ਦੀਆਂ ਬੋਤਲਾਂ ਕਲੱਬ ਵਲੋਂ ਦੇਣ ਦਾ ਫ਼ੈਸਲਾ ਕੀਤਾ ਗਿਆ।ਪੱਤਰਕਾਰਾਂ ਖਿਲਾਫ ਅਕਾਲੀ ਰਾਜ ਦੌਰਾਨ ਕੀਤੇ ਝੂਠੇ ਪਰਚੇ ਮੌਜੂਦਾ ਸਰਕਾਰ ਵਲੋਂ ਰੱਦ ਨਾ ਕਰਨ ਦੀ ਸਮੂਹ ਮੈਂਬਰਾਂ ਵਲੋਂ ਕਰੜੇ ਸ਼ਬਦਾਂ ਵਿਚ ਨਿਖੇਧੀ ਕੀਤੀ ਗਈ।ਪੰਜਾਬ ਸਰਕਾਰ ਅਤੇ ਲੋਕ ਸੰਪਰਕ ਵਿਭਾਗ ਵਲੋ ਪੱਤਰਕਾਰਾਂ ਨੂੰ ਪੀਲੇ ਕਾਰਡ ਜਾਰੀ ਨਾ ਕਰਨ ਸਬੰਧੀ ਗੰਭੀਰ ਵਿਚਾਰਾਂ ਕਰਨ ਤੋਂ ਬਾਅਦ ਪ੍ਰਧਾਨ ਵਰਿੰਦਰ ਸਿੰਘ ਮਲਹੋਤਰਾ ਦੀ ਅਗਵਾਈ ਹੇਠ ਫੈਸਲਾ ਕੀਤਾ ਗਿਆ ਕਿ ਸਰਕਾਰ ਦੇ ਇਸ ਨਾਦਰਸ਼ਾਹੀ ਫੁਰਮਾਨ ਦੇ ਖਿਲਾਫ ਜਲਦ ਹੀ 1-2 ਦਿਨਾਂ ਵਿਚ ਪ੍ਰੋਗਰਾਮ ਉਲੀਕ ਕੇ ਪੱਤਰਕਾਰ ਭਾਈਚਾਰੇ ਦੇ ਹੱਕ ਵਿਚ ਅਣਮਿੱਥੇ ਸਮੇਂ ਲਈ ਭੁੱਖ ਹੜਤਾਲ ਜਾਰੀ ਕੀਤੀ ਜਾਵੇਗੀ।
ਮੀਟਿੰਗ ਵਿੱਚ ਸੀਨੀਅਰ ਮੀਤ ਪ੍ਰਧਾਨ ਕੁਲਦੀਪ ਸਿੰਘ ਭੁੱਲਰ, ਗੁਰਮੁੱਖ ਸਿੰਘ ਰੰਧਾਵਾ, ਹਰਿੰਦਰ ਪਾਲ ਸਿੰਘ, ਵਰੁਣ ਸੋਨੀ, ਪ੍ਰਦੀਪ ਜੈਨ, ਸਰਬਜੀਤ ਜੰਜੂਆ, ਅਮਰਦੀਪ ਸਿੰਘ, ਕੰਵਲਜੀਤ ਸਿੰਘ ਜੋਧਾਨਗਰੀ, ਅਨਿਲ ਕੁਮਾਰ, ਬਲਵਿੰਦਰ ਸਿੰਘ, ਜੋਬਨਦੀਪ ਸਿੰਘ, ਨਰਿੰਦਰ ਸੂਰੀ, ਗੁਲਸ਼ਨ ਵਿਨਾਇਕ, ਹਰਿੰਦਰਪਾਲ ਸਿੰਘ, ਡਾ. ਨਰਿੰਦਰ ਗਹਿਰੀ ਮੰਡੀ, ਰਾਕੇਸ਼ ਸੂਰੀ, ਜਸਬੀਰ ਸਿੰਘ ਮਾਨਾਵਾਲਾ, ਮਨਜੀਤ ਸਿੰਘ, ਸੋਨੂ ਮਿਗਲਾਨੀ, ਸੰਦੀਪ ਜੈਨ, ਨਰਿੰਦਰ ਕੁਮਾਰ, ਸੁਖਦੇਵ ਸਿੰਘ ਟਾਂਗਰਾ, ਰਾਜੇਸ਼ ਭੰਡਾਰੀ, ਨਿਰਮਲ ਸਿੰਘ ਮੱਲੀਆਂ, ਪਿੰਕੂ ਆਨੰਦ, ਸਤਪਾਲ ਸਿੰਘ, ਮਦਨ ਮੋਹਨ ਆਦਿ ਮੌਜੂਦ ਸਨ।
Check Also
ਗੁਰਦੁਆਰਾ ਸ਼ਹੀਦ ਬਾਬਾ ਗੁਰਬਖਸ਼ ਸਿੰਘ ਵਿਖੇ ਬੇਅਦਬੀ ਕਰਨ ਦੀ ਕੋਸ਼ਿਸ਼ ਦਾ ਐਡਵੋਕੇਟ ਧਾਮੀ ਨੇ ਲਿਆ ਸਖ਼ਤ ਨੋਟਿਸ
ਅੰਮ੍ਰਿਤਸਰ, 11 ਜਨ (ਜਗਦੀਪ ਸਿੰਘ) – ਸੱਚਖੰਡ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਅੰਦਰ ਸਥਿਤ ਗੁਰਦੁਆਰਾ ਸ਼ਹੀਦ …
Punjab Post Daily Online Newspaper & Print Media