Sunday, April 12, 2026

`ਆਹੀ ਗੱਲਾਂ` ਗੀਤ ਨੂੰ ਮਿਲਿਆ ਭਰਪੂਰ ਹੁੰਗਾਰਾ

ਸੰਦੌੜ, 16 ਮਈ (ਪੰਜਾਬ ਪੋਸਟ- ਹਰਮਿੰਦਰ ਸਿੰਘ ਭੱਟ) – ਪੰਜਾਬੀ ਗਾਇਕ ਕਿੰਦੀ ਜਹਾਂਗੀਰ ਅਤੇ ਜਿੰਦ ਜਗਤਾਰ ਜੋ ਰੋਜਾਨਾ ਜੀਵਨ ਵਿੱਚੋਂ ਲਈਆਂ ਸੱਚੀਆਂ ਗੱਲਾਂ ਨੂੰ ਆਪਣੀ ਗਾਇਕੀ ਦਾ ਵਿਸ਼ਾ ਬਣਾ ਕੇ ਪੰਜਾਬੀ ਮਾਂ ਬੋਲੀ ਦੀ ਸੇਵਾ ਕਰ ਰਹੇ ਹਨ ਨੇ ਇੱਕ ਵਾਰ ਫਿਰ ਲੋਕ ਤੱਥ ਦੇ ਰੂਪ ਵਿੱਚ ਗੀਤ `ਆਹੀ ਗੱਲਾਂ` ਪੇਸ਼ ਕੀਤਾ ਹੈ ਜੋ ਕਿ ਸਰੋਤਿਆਂ ਵੱਲੋਂ ਖੂਬ ਸਲਾਹਿਆ ਜਾ ਰਿਹਾ ਹੈ।ਉਨ੍ਹਾਂ ਦੱਸਿਆ ਕਿ ਇਨ੍ਹਾਂ ਲੋਕ ਤੱਥਾਂ ਨੂੰ ਲੇਖਕ ਕੈਰੋਂ ਮਾਨ ਲਾਲਬਾਈ ਨੇ ਲਿਖਿਆ ਅਤੇ ਵਿਨੋਦ ਸ਼ਰਮਾ ਨੇ ਸੰਗੀਤਬੱਧ ਕੀਤਾ ਹੈ ਜਿਸ ਦੇ ਪੇਸ਼ਕਰਤਾ ਪ੍ਰਿਤਪਾਲ ਭੁੱਲਰ ਲਾਲਬਾਈ ਹਨ।ਇਸ ਤੋਂ ਇਲਾਵਾ ਦਾਸ ਨੰਬਰਦਾਰ ਲਾਲਬਾਈ, ਪੁਨੂੰ ਕਾਤਰੋਂ, ਹਰਦੀਪ ਸ਼ੇਰਪੁਰ ਨੇ ਪੂਰਨ ਸਹਿਯੋਗ ਦਿੱਤਾ ਹੈ।
 

Check Also

ਖਾਲਸਾ ਕਾਲਜ ਨਰਸਿੰਗ ਦੇ ਵਿਦਿਆਰਥੀਆਂ ਨੇ ਫਲਾਵਰ ਸ਼ੋਅ ’ਚ ਹਾਸਲ ਕੀਤਾ ਸ਼ਾਨਦਾਰ ਸਥਾਨ

ਅੰਮ੍ਰਿਤਸਰ, 10 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਆਫ਼ ਨਰਸਿੰਗ ਦੇ ਵਿਦਿਆਰਥੀਆਂ ਨੇ ਖ਼ਾਲਸਾ …

Leave a Reply