Sunday, April 12, 2026

ਨੈਸ਼ਨਲ ਡੇਂਗੂ ਦਿਵਸ `ਤੇ ਟੀਮ `ਰੌਸ਼ਨੀ` ਨੇ ਗੱਡੀਆਂ ਵਾਲੇ 20 ਪਰਿਵਾਰਾਂ ਨੂੰ ਵੰਡੀਆਂ ਮੱਛਰ ਦਾਨੀਆਂ

ਸੰਦੌੜ, 16 ਮਈ (ਪੰਜਾਬ ਪੋਸਟ- ਹਰਮਿੰਦਰ ਸਿੰਘ ਭੱਟ) – ਸਿਵਲ ਸਰਜਨ ਸੰਗਰੂਰ ਡਾ. ਮਨਜੀਤ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਸੀਨੀਅਰ ਮੈਡੀਕਲ PPN1605201802ਅਫਸਰ ਡਾ. ਬਲਵਿੰਦਰ ਸਿੰਘ ਪੀ.ਐਚ.ਸੀ ਪੰਜਗਰਾਈਆਂ ਦੀ ਅਗਵਾਈ ਦੇ ਵਿੱਚ ਕਸਬਾ ਸੰਦੌੜ ਵਿਖੇ ਨੈਸ਼ਨਲ ਡੇਂਗੂ ਦਿਵਸ ਮਨਾਇਆ ਗਿਆ।ਇਸ ਮੌਕੇ ਲੋੜਵੰਦਾਂ ਦੀ ਮਦਦ ਲਈ ਤਤਪਰ ਰਹਿਣ ਵਾਲੀ ਸਮਾਜ ਸੇਵੀ ਟੀਮ ਰੌਸ਼ਨੀ ਨੇ ਸੰਦੌੜ ਦਾਣਾ ਮੰਡੀ ਵਿੱਚ ਬੈਠੇ 20 ਗੱਡੀਆਂ ਵਾਲੇ ਪਰਿਵਾਰਾਂ ਨੂੰ ਮੱਛਰਦਾਨੀਆਂ ਵੰਡ ਕੇ ਲੋਕ ਭਲਾਈ ਕਾਰਜ ਕੀਤਾ ਹੈ।
ਰੌਸ਼ਨੀ ਦੇ ਸੰਚਾਲਕ ਰਾਜੇਸ਼ ਰਿਖੀ ਨੇ ਦੱਸਿਆ ਕਿ ਗੱਡੀਆਂ ਵਾਲੇ ਪਰਿਵਾਰ ਖੁੱਲੇ ਆਸਮਾਨ ਦੇ ਵਿੱਚ ਰਹਿ ਰਹੇ ਹਨ ਅਜਿਹੇ ਵਿੱਚ ਉਹਨਾਂ ਨੂੰ ਮੱਛਰ ਦੇ ਕੱਟਣ ਤੇ ਡੇਂਗੂ ਮਲੇਰੀਆਂ ਹੋਣ ਦਾ ਖਤਰਾ ਵਧੇਰੇ ਹੈ ਇਸੇ ਲਈ ਮਾਨਵਤਾ ਦੀ ਸੇਵਾ ਦਾ ਇਹ ਉਪਰਾਲਾ ਟੀਮ ਦੇ ਆਗੂ ਐਸ.ਆਈ ਗੁਲਜ਼ਾਰ ਖਾਂਨ ਦੀ ਪ੍ਰੇਰਨਾ ਤੇ ਆਰਥਿਕ ਸਹਿਯੋਗ ਸਦਕਾ ਅਤੇ ਸਹਿਯੋਗੀ ਪਰਮਜੀਤ ਸਿੰਘ,ਸਿਵ ਸੰਕਰ,ਅਜੇ ਕੁਮਾਰ ਦੇ ਸਹਿਯੋਗ ਨਾਲ ਕੀਤਾ ਗਿਆ ਹੈ।ਉਹਨਾਂ ਦੱਸਿਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਪਿੰਡ ਪੰਜਗਰਾਈਆਂ ਵਿਖੇ ਵੀ ਗੁਲਜ਼ਾਰ ਖਾਂਨ ਵੱਲੋਂ ਗੱਡੀਆਂ ਵਾਲੇ ਪਰਿਵਾਰਾਂ ਨੂੰ ਮੱਛਰਦਾਨੀਆਂ ਵੰਡੀਆਂ ਜਾਣਗੀਆਂ।
ਇਸ ਮੌਕੇ ਸੀਨੀਅਰ ਮੈਡੀਕਲ ਅਫਸਰ ਡਾ. ਬਲਵਿੰਦਰ ਸਿੰਘ ਨੇ ਇਸ ਲੋਕ ਭਲਾਈ ਦੇ ਉਪਰਾਲੇ ਦੀ ਸਲਾਘਾ ਕਰਦੇ ਹੋਏ ਹਾਜ਼ਰ ਲੋਕਾਂ ਨੂੰ ਡੇਂਗੂ ਦੇ ਕਾਰਨ ਅਤੇ ਉਹਨਾਂ ਤੋਂ ਬਚਾਅ ਬਾਰੇ ਦੱਸਿਆ ਅਤੇ ਸਿਹਤ ਦਾ ਖਿਆਲ ਰੱਖਣ ਸਬੰਧੀ ਦੱਸਿਆ।ਇਸ ਮੌਕੇ ਮੈਡੀਕਲ ਅਫਸਰ ਡਾ. ਜਨਪ੍ਰੀਤ ਸਿੰਘ, ਬੀ.ਈ.ਈ ਨਰਿੰਦਰਪਾਲ ਸਿੰਘ, ਬੀ.ਈ.ਈ ਜਸਪਾਲ ਸਿੰਘ, ਰਾਜੇਸ਼ ਰਿਖੀ, ਅਮਰਜੀਤ ਕੌਰ, ਕੁਲਦੀਪ ਸਿੰਘ ਸਿਹਤ ਵਰਕਰ, ਐਲ.ਐਚ.ਵੀ ਮਹਿੰਦਰ ਕੌਰ, ਐਸ.ਆਈ ਨਿਰਭੈ ਸਿੰਘ, ਕੁਲਵੰਤ ਸਿੰਘ ਗਿੱਲ ਵੀ ਹਾਜ਼ਰ ਸਨ।

Check Also

ਚੇਅਰਮੈਨ ਰਿੰਟੂ ਨੇ ਉਤਰੀ ਵਿਧਾਨ ਸਭਾ ਹਲਕੇ ‘ਚ ਵਿਕਾਸ ਕਾਰਜ਼ਾਂ ਦਾ ਕੀਤਾ ਉਦਘਾਟਨ

ਅੰਮ੍ਰਿਤਸਰ, 11 ਅਪ੍ਰੈਲ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕੇ ਅੰਮ੍ਰਿਤਸਰ ਉੱਤਰੀ ਦੇ ਆਮ ਆਦਮੀ ਪਾਰਟੀ …

Leave a Reply