ਸਮਰਾਲਾ, 16 ਮਈ (ਪੰਜਾਬ ਪੋਸਟ- ਕੰਗ) – ਤਰਕ ਭਵਨ ਦੀਵਾਲਾ ਪ੍ਰਬੰਧਕੀ ਕਮੇਟੀ ਵੱਲੋਂ ਚਾਵਾ-ਸਮਰਾਲਾ ਰੋਡ `ਤੇ ਸਥਿਤ ਕੁਲਵੰਤ ਸਿੰਘ ਤਰਕ ਦੇ ਪਿੰਡ ’ਚ
ਜੱਦੀ ਰਿਹਾਇਸ਼ੀ ਥਾਂ ਤੇ ਸਮੂਹ ਤਰਕ ਪਰਿਵਾਰ ਵੱਲੋਂ ਉਸਾਰੇ ਆਪਣੀ ਹੱਕ, ਸੱਚ ਤੇ ਮਿਹਨਤ ਦੀ ਕਮਾਈ ’ਚੋਂ ‘ਤਰਕ ਭਵਨ ਦੀਵਾਲਾ (ਸਮਰਾਲਾ) ਤੇ ਲਾਇਬ੍ਰੇਰੀ’ ਦਾ ਉਦਘਾਟਨ ਲੋਕ ਮੋਰਚਾ ਪੰਜਾਬ ਦੇ ਸਰਪ੍ਰਸਤ ਸੀਨੀਅਰ ਐਡਵੋਕੇਟ ਐਨ.ਕੇ ਜੀਤ ਬਠਿੰਡਾ ਨੇ ਕੀਤਾ। ਭਵਨ ਦੇ ਉਦਘਾਟਨੀ ਸਮਾਰੋਹ ’ਚ 100 ਕਰੀਬ ਇਨਕਲਾਬੀ, ਜਮਹੂਰੀ ਜਥੇਬੰਦੀਆਂ ਦੇ ਆਗੂਆਂ, ਕਾਰਕੁੰਨਾਂ, ਮੈਂਬਰਾਂ, ਪਿੰਡ ਵਾਸੀ, ਰਿਸ਼ਤੇਦਾਰ, ਮਿੱਤਰਾਂ, ਦੋਸਤਾਂ ਤੇ ਹੋਰ ਕਿਰਤੀ ਲੋਕਾਂ ਨੇ ਭਰਵੀਂ ਸਮੂਲੀਅਤ ਕੀਤੀ।
ਇਸ ਉਪਰੰਤ ਭਵਨ ’ਚ ‘ਫਿਰਕੂ ਫ਼ਾਸ਼ੀਵਾਦ ਤੇ ਲੋਕ’ ਵਿਸ਼ੇ ’ਤੇ ਇੱਕ ਸੈਮੀਨਾਰ ਵੀ ਕਰਵਾਇਆ ਗਿਆ। ਤਰਕ ਭਵਨ ਨੂੰ ਗ਼ਦਰੀ ਬਾਬਿਆਂ, ਆਜ਼ਾਦੀ ਸੰਗਰਾਮੀਆਂ ਤੇ ਹੋਰ ਕੌਮਾਂਤਰੀ ਪੱਧਰ ਦੇ ਆਗੂਆਂ ਦੀਆਂ ਫੋਟੋਆਂ ਵਾਲੇ ਬੈਨਰ ਲਗਾ ਕੇ ਸਜਾਇਆ ਗਿਆ।ਸੈਮੀਨਾਰ ਦੀ ਪ੍ਰਧਾਨਗੀ ਮੁੱਖ ਮਹਿਮਾਨ ਐਨ.ਕੇ.ਜੀਤ, ਮਲਾਗਰ ਸਿੰਘ, ਕੁਲਦੀਪ ਸਿੰਘ ਗਰੇਵਾਲ, ਰਾਜਿੰਦਰ ਸਿੰਘ (ਹੁਸ਼ਿਆਰਪੁਰ), ਰਾਮ ਸਰੂਪ ਰਿਖੀ, ਰਜਿੰਦਰ (ਰੋਪੜ), ਕਸਤੂਰੀ ਲਾਲ ਤੇ ਕੁਲਵੰਤ ਸਿੰਘ ਤਰਕ ਨੇ ਕੀਤੀ। ਸਭ ਤੋਂ ਪਹਿਲਾਂ ਕੁਲਵੰਤ ਸਿੰਘ ਤਰਕ ਵੱਲੋਂ ਸੈਮੀਨਾਰ ’ਚ ਹਾਜ਼ਰ ਸਾਥੀਆਂ ਨੂੰ ਜੀ ਆਇਆ ਆਖਿਆ ਗਿਆ। ਸੈਮੀਨਾਰ ਦੀ ਸ਼ੁਰੂਆਤ ਕਸਤੂਰੀ ਲਾਲ ਦੇ ਇਨਕਲਾਬੀ ਗੀਤ ਨਾਲ ਕੀਤੀ ਗਈ। ਸੈਮੀਨਾਰ ’ਚ ਮੁੱਖ ਬੁਲਾਰੇ ਐਨ.ਕੇ ਜੀਤ ਵੱਲੋਂ ਆਏ ਸਰੋਤਿਆਂ ਨਾਲ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਦੇਸ਼ ’ਚ ਮੋਦੀ ਸਰਕਾਰ ਦੀ ਅਗਵਾਈ ਵਾਲਾ ਹਕੂਮਤੀ ਲਾਣਾ, ਧਰਮਾਂ, ਜਾਤਾਂ ਦੇ ਅਧਾਰ ’ਤੇ ਪਾਲ਼ਾਬੰਦੀ ਕਰਕੇ ਆਪਣੇ ਸਿਆਸੀ ਸੁਆਰਥੀ ਮਨੋਰਥ ਲਈ ਲੋਕਾਂ ’ਚ ਅੰਗਰੇਜ਼ਾਂ ਵਰਗੀ ਪਾੜੋ ਤੇ ਰਾਜ ਕਰੋ ਦੀਆਂ ਹਿਟਲਰੀ ਤੇ ਮਿਸੋਲੀਨੀ ਵਰਗੀਆਂ ਸਾਜਿਸ਼ਾਂ ਰਚਕੇ ਲੋਕਾਂ ਨੂੰ ਫਿਰਕੂ ਅੱਗ ’ਚ ਝੋਕਣ ਤੇ ਤੁਲੀਆਂ ਹੋਈਆਂ ਹਨ। ਉਹਨਾਂ ਕਿਹਾ ਕਿ ਇਹਨਾਂ ਸਾਮਰਾਜ ਦੇ ਝੋਲੀ ਚੁੱਕ ਲੋਕ ਦੁਸ਼ਮਣ ਹਾਕਮਾਂ ਤੋਂ ਚੌਕਸ ਰਹਿੰਦੇ ਹੋਏ ਆਪਣੀ ਭਾਈਚਾਰਕ ਤੇ ਜਮਾਤੀ ਸਾਂਝ ਨੂੰ ਪੱਕਾ ਕਰਕੇ ਆਪਣੀਆਂ ਹੱਕੀ ਤੇ ਬੁਨਿਆਦੀ ਮੰਗਾਂ, ਮਸਲਿਆਂ ਤੇ ਇਕਜੁੱਟ ਹੋ ਕੇ ਸੰਘਰਸ਼ ਤੇਜ਼ ਕਰਨ ਦੀ ਲੋੜ, ਲੋਕ ਮੁਕਤੀ ਲਹਿਰ ਨੂੰ ਅੱਗੇ ਵਧਾਉਣ ਦੀ ਲੋੜ ਤੇ ਜ਼ੋਰ ਦਿੱਤਾ।
ਪ੍ਰਧਾਨਗੀ ਮੰਡਲ ’ਚ ਸ਼ਾਮਲ ਵੱਖ-ਵੱਖ ਬੁਲਾਰਿਆਂ ਨੇ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਕਿਹਾ ਕਿ ਹਾਕਮਾਂ ਦੀਆਂ ਫਿਰਕੂ ਚਾਲਾਂ ਤੋਂ ਸੁਚੇਤ ਹੋਕੇ ਇੰਕਲਾਬੀ ਜਮਹੂਰੀ ਲਹਿਰ ਨੂੰ ਅੱਗੇ ਵਧਾਉਣ ਲਈ ਦਿ੍ਰੜਤਾ ਨਾਲ ਸੰਘਰਸ਼ ਦੇ ਮੈਦਾਨ ’ਚ ਆਉਣ ਦੀ ਲੋੜ ਹੈ।ਉਨ੍ਹਾਂ ਨੇ ਕਿਹਾ ਕਿ ਇਹੋ ਜਿਹੀਆਂ ਲਾਇਬ੍ਰੇਰੀਆਂ ਸਭਨਾਂ ਪਿੰਡਾਂ ’ਚ ਬਣਨੀਆਂ ਚਾਹੀਦੀਆਂ ਹਨ।ਉਨ੍ਹਾਂ ਨੇ ਅੱਤਵਾਦ ਸਮੇਂ ਹੋਏ ਇਨਕਲਾਬੀ ਜਮਹੂਰੀ ਲਹਿਰ ਦੇ ਆਗੂਆਂ, ਲੇਖਕਾਂ ਤੇ ਲੋਕਾਂ ਤੇ ਫਿਰਕੂ ਦਹਿਸ਼ਤਗਰਦਾਂ ਵੱਲੋਂ ਕੀਤੇ ਕਾਤਲਾਨਾਂ ਹਮਲਿਆਂ ਦਾ ਜਿਕਰ ਕਰਦੇ ਹੋਏ 14 ਮਈ 1990 ਨੂੰ ਕੁਲਵੰਤ ਸਿੰਘ ’ਤੇ ਹੋਏ ਕਾਤਲਾਨਾਂ ਹਮਲੇ ਦਾ ਵੀ ਜਿਕਰ ਕੀਤਾ, ਦੱਸਿਆ ਕਿ ਉਸ ਸਮੇਂ ਜਬਰ ਤੇ ਫਿਰਕਾਪ੍ਰਸਤੀ ਵਿਰੋਧੀ ਫਰੰਟ ਵੱਲੋਂ ਕਿਵੇਂ ਲੋਕਾਂ ਦੀ ਰਾਖੀ ਲਈ ਟਾਕਰਾ ਲਹਿਰ ਉਸਾਰੀ ਗਈ। ਅੱਜ ਵੀ ਇਹਨਾਂ ਲੋਕ ਦੁਸ਼ਮਣ ਤਾਕਤਾਂ ਖਿਲਾਫ ਡਟ ਕੇ ਖੜ੍ਹਨ ਦੀ ਲੋੜ ਹੈ।ਬੁਲਾਰਿਆਂ ਨੇ ਤਰਕ ਪਰਿਵਾਰ ਵੱਲੋਂ ਉਸਾਰੇ ਭਵਨ ਦੀ ਵੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਤਰਕ ਪਰਿਵਾਰ ਦਾ ਇਹ ਇਕ ਇਨਕਲਾਬੀ, ਜਮਹੂਰੀ ਲਹਿਰ ਲਈ ਵੱਡਾ ਯੋਗਦਾਨ ਹੈ।ਕੁਲਵੰਤ ਸਿੰਘ ਤਰਕ ਨੇ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਵੱਖ-ਵੱਖ ਲੋਕ ਦੁਸ਼ਮਣ ਹਾਕਮਾਂ ਵੱਲੋਂ ਆਜ਼ਾਦੀ ਵੇਲੇ ਗੱਦੀਆਂ ਲਈ ਸੰਨ 47 ’ਚ 10 ਲੱਖ ਲੋਕਾਂ ਦਾ ਘਾਣ 84 ’ਚ ਦਿੱਲੀ ਦੇ ਲੋਕਾਂ ਦਾ ਘਾਣ ਤੇ 2002 ’ਚ ਗੁਜਰਾਤ, ਯੂ.ਪੀ ’ਚ ਨਿਰਦੋਸ਼ ਲੋਕਾਂ ਦਾ ਕਤਲੇਆਮ ਤੇ ਉਜਾੜਾ ਕਰਾਇਆ।
ਸੈਮੀਨਾਰ ’ਚ ਭਵਨ ਦੇ ਚੇਅਰਮੈਨ ਪ੍ਰਦੀਪ ਰਾਜਾ ਵੱਲੋਂ ਸਮੁੱਚੇ ਸਮਾਗਮ ਦੀ ਦੇਖ ਰੇਖ ’ਚ ਪੂਰੀ ਜਿੰਮੇਵਾਰੀ ਨਿਭਾਈ ਗਈ। ਸੈਮੀਨਾਰ ’ਚ ਵਿਸ਼ੇਸ਼ ਤੌਰ ’ਤੇ ਸਾਧੂ ਸਿੰਘ ਪੰਜੇਟਾ, ਜਗਦੀਸ਼ ਮੋਰਿੰਡਾ, ਹਿੰਮਤ ਸਿੰਘ, ਦੀਪ ਦਿਲਬਰ, ਦਵਿੰਦਰ ਸਿੰਘ, ਭਾਗ ਸਿੰਘ, ਕੁਲਜੀਤ ਸਿੰਘ, ਗੁਰਪ੍ਰੀਤ ਸਿੰਘ, ਜਸਵੀਰ ਸਿੰਘ, ਅਮਰੀਕ ਸਿੰਘ, ਅਮਰਜੀਤ ਸਿੰਘ, ਸਰੂਪ ਸਿੰਘ, ਰਾਜਵੀਰ ਸਿੰਘ, ਜਗਤਾਰ ਸਿੰਘ, ਮਲਕੀਤ ਸਿੰਘ, ਰਮੇਸ਼ਪਾਲ ਭੋਲੇਕੇ, ਸ਼ਮਸ਼ੇਰ ਸਿੰਘ, ਪ੍ਰੇਮ ਸਿੰਘ, ਚੰਦ ਸਿੰਘ, ਤਸਵਿੰਦਰ ਸਿੰਘ, ਦਲਜੀਤ ਸਿੰਘ, ਪਰਮਿੰਦਰ ਸਿੰਘ ਆਦਿ ਸ਼ਾਮਿਲ ਹੋਏ ਅਖੀਰ ਤੇ ਸਟੇਜ ਸਕੱਤਰ ਵੱਲੋਂ ਸੈਮੀਨਾਰ ’ਚ ਸ਼ਾਮਿਲ ਸਰੋਤਿਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ।
Check Also
ਗੁਰਦੁਆਰਾ ਸ਼ਹੀਦ ਬਾਬਾ ਗੁਰਬਖਸ਼ ਸਿੰਘ ਵਿਖੇ ਬੇਅਦਬੀ ਕਰਨ ਦੀ ਕੋਸ਼ਿਸ਼ ਦਾ ਐਡਵੋਕੇਟ ਧਾਮੀ ਨੇ ਲਿਆ ਸਖ਼ਤ ਨੋਟਿਸ
ਅੰਮ੍ਰਿਤਸਰ, 11 ਜਨ (ਜਗਦੀਪ ਸਿੰਘ) – ਸੱਚਖੰਡ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਅੰਦਰ ਸਥਿਤ ਗੁਰਦੁਆਰਾ ਸ਼ਹੀਦ …
Punjab Post Daily Online Newspaper & Print Media