ਸਮਰਾਲਾ, 16 ਮਈ (ਪੰਜਾਬ ਪੋਸਟ- ਕੰਗ) – ਪੰਜਾਬੀ ਸਾਹਿਤ ਸਭਾ (ਰਜਿ.) ਸਮਰਾਲਾ ਦੀ ਵਿਸ਼ੇਸ਼ ਇਕੱਤਰਤਾ ਸਭਾ ਦੇ ਪ੍ਰਧਾਨ ਬਿਹਾਰੀ ਲਾਲ ਸੱਦੀ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿੱਚ ਐਡਵੋਕੇਟ ਨਰਿੰਦਰ ਸ਼ਰਮਾ, ਮੇਘਦਾਸ ਜਵੰਦਾ (ਨੈਸ਼ਨਲ ਐਵਾਰਡੀ), ਕਹਾਣੀਕਾਰ ਸੰਦੀਪ ਸਮਰਾਲਾ, ਮਾ. ਪੁਖਰਾਜ ਸਿੰਘ ਘੁਲਾਲ, ਇੰਦਰਜੀਤ ਸਿੰਘ ਕੰਗ ਅਤੇ ਕੋਮਲ ਸਮਰਾਲਾ ਸ਼ਾਮਲ ਹੋਏ।ਪੰਜਾਬੀ ਸਾਹਿਤ ਸਭਾ ਦੇ ਸਕੱਤਰ ਦੀਪ ਦਿਲਬਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਵਾਰ ਦਾ ਮਹੀਨਾਵਾਰ ਸਾਹਿਤਕ ਸਮਾਗਮ 20 ਮਈ ਦਿਨ ਐਤਵਾਰ ਨੂੰ ਸੰਘੂ ਸਵੀਟਸ (ਸਾਹਮਣੇ ਕੰਨਿਆਂ ਸਕੂਲ ਸਮਰਾਲਾ) ਵਿਖੇ ਸਵੇਰੇ 10 ਵਜੇ ਕਰਵਾਇਆ ਜਾ ਰਿਹਾ ਹੈ।ਜਿਸ ਵਿੱਚ ਕਹਾਣੀਕਾਰ ਸੁਖਜੀਤ ਦੀ ਨਵੀਂ ਛਪੀ ਕਿਤਾਬ ‘‘ਮੈਂ ਜੈਸਾ ਹੂੰ… ਮੈਂ ਵੈਸਾ ਕਿਊਂ ਹੂੰ…’’ ਰਿਲੀਜ਼ ਕੀਤੀ ਜਾਵੇਗੀ।
ਇਸ ਸਮਾਗਮ ਦੇ ਮੁੱਖ ਮਹਿਮਾਨ ਡਾ. ਯੋਗਰਾਜ (ਚੇਅਰਮੈਨ ਪੰਜਾਬੀ ਵਿਭਾਗ, ਪੰਜਾਬੀ ਯੂਨੀਵਰਸਿਟੀ ਪਟਿਆਲਾ) ਅਤੇ ਪ੍ਰੋ. ਗੁਰਭਜਨ ਗਿੱਲ ਸਾਬਕਾ ਪ੍ਰਧਾਨ ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਹੋਣਗੇ।ਪੁਸਤਕ ਉੱਤੇ ਵਿਚਾਰ ਚਰਚਾ ਵਿੱਚ ਕਹਾਣੀਕਾਰ ਬਲਵਿੰਦਰ ਸਿੰਘ ਗਰੇਵਾਲ, ਗੁਰਦਿਆਲ ਦਲਾਲ, ਸੁਰਿੰਦਰ ਰਾਮਪੁਰੀ, ਸਿਮਰਜੀਤ ਸਿੰਘ ਕੰਗ, ਗੁਰਭਗਤ ਗਿੱਲ ਮਾਛੀਵਾੜਾ, ਬਾਬੂ ਸਿੰਘ ਚੌਹਾਨ, ਬਲਵੰਤ ਸਿੰਘ ਮਾਂਗਟ, ਲਾਭ ਸਿੰਘ ਬੇਗੋਵਾਲ ਅਤੇ ਹਾਜ਼ਰੀਨ ਲੇਖਕਾਂ ਵੱਲੋਂ ਭਾਗ ਲਿਆ ਜਾਵੇਗਾ।ਉਪਰੰਤ ਹਾਜ਼ਰ ਕਵੀਆਂ ’ਤੇ ਅਧਾਰਿਤ ਕਵੀ ਦਰਬਾਰ ਵੀ ਹੋਵੇਗਾ।
Check Also
ਖ਼ਾਲਸਾ ਕਾਲਜ ਵੈਟਰਨਰੀ ਵਿਖੇ ‘ਵਿਗਿਆਨਕ ਪਸ਼ੂ-ਪਾਲਣ ਪ੍ਰਬੰਧਨ’ ਵਿਸ਼ੇ ‘ਤੇ ਰਾਸ਼ਟਰੀ ਵਰਕਸ਼ਾਪ
ਅੰਮ੍ਰਿਤਸਰ, 13 ਅਗਸਤ (ਸੁਖਬੀਰ ਸਿੰਘ ਖੁਰਮਣੀਆਂ)¸- ਖਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਿਜ਼ ਦੇ ਵਿਭਾਗ …
Punjab Post Daily Online Newspaper & Print Media