Monday, April 6, 2026

ਸ੍ਰੀ ਹਰਿਮੰਦਰ ਸਾਹਿਬ ਤੇ ਤਖਤ ਸ੍ਰੀ ਦਮਦਮਾ ਸਾਹਿਬ ਦੀ ਹਲਕਾ ਵਾਰ ਲੰਗਰ ਸੇਵਾ ਸਬੰਧੀ ਮੀਟਿੰਗ

Golden Templeਭੀਖੀ, 18 ਮਈ (ਪੰਜਾਬ ਪੋਸਟ- ਕਮਲ ਜਿੰਦਲ) – ਹਲਕਾ ਬੁਢਲਾਡਾ ਨਾਲ ਸੰਬੰਧਤ ਅਕਾਲੀ ਆਗੂਆਂ ਤੇ ਵਰਕਰਾਂ ਦੀ ਇੱਕ ਮੀਟਿੰਗ ਸਥਾਨਕ ਗੁਰੂਦੁਆਰਾ ਇਲਾਕਾ ਬਾਰ੍ਹਾ ਵਿਖੇ ਸਾਬਕਾ ਵਿਧਾਇਕ ਹਰਬੰਤ ਸਿੰਘ ਦਾਤੇਵਾਸ ਦੀ ਅਗਵਾਈ ਹੇਠ ਹੋਈ।ਮੀਟਿੰਗ ਨੂੰ ਸੰਬੋਧਨ ਕਰਦਿਆਂ ਮੈਂਬਰ ਧਰਮ ਪ੍ਰਚਾਰ ਕਮੇਟੀ ਸ਼੍ਰੋਮਣੀ ਕਮੇਟੀ ਜਥੇਦਾਰ ਮਨਜੀਤ ਸਿੰਘ ਬੱਪੀਆਣਾ ਨੇ ਕਿਹਾ ਕਿ ਸਾਹਿਬ ਸਵਰਗੀ ਬੀਬੀ ਸੁਰਿੰਦਰ ਕੌਰ ਬਾਦਲ ਵੱਲੋਂ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਵਾਲੀਆਂ ਸੰਗਤਾ ਲਈ ਸ਼ੁਰੂ ਕੀਤੀ ਹਲਕਾਵਾਰ ਲੰਗਰ ਸੇਵਾ ਅੱਜ ਵੀ ਜਾਰੀ ਹੈ, ਜਿਸ ਤਹਿਤ ਹਰ ਮਹੀਨੇ ਹਰੇਕ ਹਲਕੇ ਦੀ ਸੰਗਤ ਉਥੇ ਜਾ ਕੇ ਸੇਵਾ ਕਰਦੀ ਹੈ ਅਤੇ ਇਸੇ ਸਿਲਸਿਲੇ ਅਧੀਨ ਅਗਲੇ ਮਹੀਨੇ ਵਿਧਾਨ ਸਭਾ ਹਲਕਾ ਬੁਢਲਾਡਾ ਦੀਆਂ ਸੰਗਤਾਂ ਵੱਲੋਂ ਸ਼੍ਰੋਮਣੀ ਕਮੇਟੀ ਮੈਂਬਰ ਬੀਬੀ ਜਸਵੀਰ ਕੌਰ ਦਾਤੇਵਾਸ ਦੀ ਅਗਵਾਈ ਹੇਠ ਇਹ ਸੇਵਾ ਕੀਤੀ ਜਾਵੇਗੀ।ਜਥੇਦਾਰ ਬੱਪੀਆਣਾ ਨੇ ਕਿਹਾ ਕਿ ਸਿੱਖ ਗੁਰੂ ਸਹਿਬਾਨਾਂ ਵੱਲੋਂ ਚਲਾਈ ਸੰਗਤ ਤੇ ਪੰਗਤ ਦੀ ਸੇਵਾ ਨੂੰ ਅੱਗੇ ਤੋਰਦਿਆਂ ਹੁਣ ਕੁੱਝ ਸਮੇਂ ਤੋਂ ਤਖਤ ਸ੍ਰੀ ਦਮਦਮਾਂ ਸਹਿਬ ਤਲਵੰਡੀ ਸਾਬੋ ਵਿਖੇ ਵੀ ਰੋਜਾਨਾਂ ਦੀ ਸੇਵਾ ਆਰੰਭ ਕੀਤੀ ਗਈ ਹੈ।19 ਮਈ ਨੂੰ ਤਖਤ ਸ੍ਰੀ ਦਮਦਮਾਂ ਵਿਖੇ ਵਿਧਾਨ ਸਭਾ ਹਲਕਾ ਬੁਢਲਾਡਾ ਦੀਆਂ ਸੰਗਤਾਂ ਸੇਵਾ ਕਰਨਗੀਆਂ।ਸ਼੍ਰੋਮਣੀ ਗੁਰੂਦੁਆਰਾ ਕਮੇਟੀ ਮੈਂਬਰ ਬੀਬੀ ਜਸਵੀਰ ਕੌਰ ਦਾਤੇਵਾਸ ਨੇ ਹਲਕਾ ਬੁਢਲਾਡਾ ਦੇ ਸਮੂਹ ਆਗੂਆਂ, ਵਰਕਰਾਂ ਅਤੇ ਇਲਾਕੇ ਦੀਆਂ ਸ਼ਰਧਾਵਾਨ ਸੰਗਤਾਂ  ਨੂੰ ਅਪੀਲ ਕੀਤੀ ਕਿ ਉਹ ਇਸ ਲੰਗਰ ਸੇਵਾ ਚ ਬਣਦਾ ਯੋਗਦਾਨ ਪਾਉਣ ਦੇ ਨਾਲ-ਨਾਲ ਪ੍ਰਬੰਧ ਦੀ ਸੁਚਾਰੂ ਦੇਖਭਾਲ ਲਈ ਲੰਗਰ ਕਮੇਟੀ ਦਾ ਹਿੱਸਾ ਬਣਨ ।
ਇਸ ਮੌਕੇ ਹਲਕਾ ਇੰਚਾਰਜ ਡਾ: ਨਿਸ਼ਾਨ ਸਿੰਘ, ਯੂਥ ਅਕਾਲੀ ਦਲ ਦੇ ਸ਼ਹਿਰੀ ਪ੍ਰਧਾਨ ਰਘਵੀਰ ਸਿੰਘ ਚਹਿਲ, ਜਿਲ੍ਹਾ ਯੂਥ ਜਨਰਲ ਸਕੱਤਰ ਰਜਿੰਦਰ ਸਿੰਘ ਸੈਣੀ, ਐਸ ਸੀ ਵਿੰਗ ਆਗੂ ਹੰਸਾ ਸਿੰਘ ਬੀ .ਓ., ਸ਼ਹਿਰੀ ਪ੍ਰਧਾਨ-2 ਰਜਿੰਦਰ ਬਿੱਟੂ ਚੋਧਰੀ, ਸ਼ਹਿਰੀ ਯੂਥ ਪ੍ਰਧਾਨ ਤਨਜੋਤ ਸਿੰਘ ਸਾਹਨੀ, ਸ਼ੁਭਾਸ਼ ਵਰਮਾਂ, ਦਰਸ਼ਨ ਸਿੰਘ ਮੰਡੇਰ ਅਹਿਮਦਪੁਰ, ਸੋਹਣਾ ਕਲੀਪੁਰ, ਬਿੰਦਰ ਸਿੰਘ ਮੰਘਾਣੀਆ, ਬੀਬੀ ਬਲਵੀਰ ਕੌਰ, ਸਾਬਕਾ ਕੌਸਲਰ ਗੁਰਵਿੰਦਰ ਸਿੰਘ ਸੋਨੂੰ , ਚੇਅਰਮੈਨ ਸ਼ਮਸ਼ੇਰ ਸਿੰਘ ਗੁੜੱਦੀ,  ਸੁਖਮਨਦੀਪ ਸਿੰਘ ਡਿੰਪੀ, ਹੰਸ ਰਾਜ ਅਹਿਮਦਪੁਰ ਸਾਬਕਾ ਸਰਪੰਚ, ਹਾਕਮ ਸਿੰਘ ਜੱਸਲ , ਮੇਵਾ ਸਿੰਘ ਦੋਦੜਾ ਆਦਿ ਮੌਜੂਦ ਸਨ ।
 

Check Also

ਮੁੱਖ ਮੰਤਰੀ ਸਿਹਤ ਯੋਜਨਾ ਦੇ ਬਣ ਰਹੇ ਕਾਰਡਾਂ ਦੇ ਕੰਮ ਦਾ ਵਿਧਾਇਕਾ ਜੀਵਨਜੋਤ ਕੌਰ ਨੇ ਲਿਆ ਜਾਇਜ਼ਾ

ਅੰਮ੍ਰਿਤਸਰ, 5 ਅਪ੍ਰੈਲ (ਜਗਦੀਪ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੂਰਬੀ ਤੋਂ ਵਿਧਾਇਕਾ ਜੀਵਨਜੋਤ ਕੌਰ …

Leave a Reply