ਅੰਮ੍ਰਿਤਸਰ, 19 ਮਈ (ਪੰਜਾਬ ਪੋਸਟ- ਮਨਜੀਤ ਸਿੰਘ) – ਮੈਂਬਰ ਸਕੱਤਰ-ਕਮ-ਜਿਲ੍ਹਾ ਤੇ ਸੈਸ਼ਨ ਜੱਜ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ, ਮੋਹਾਲੀ ਦੀਆਂ ਹਦਾਇਤਾਂ ਅਨੁਸਾਰ ਸੁਮਿਤ ਮੱਕੜ ਸੀ.ਜੇ.ਐਮ-ਕਮ-ਸਕੱਤਰ, ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਕੇਂਦਰੀ ਜੇਲ ਅੰਮ੍ਰਿਤਸਰ ਵਿੱਚ ਕੈਂਪ 10 ਦਿਨਾਂ ਦੇ ਕੈਂਪ ਦਾ ਉਦਘਾਟਨ ਕੀਤਾ ਗਿਆ। ਉਨ੍ਹਾਂ ਕਿਹਾ ਕਿ ਇਹ ਕੈਂਪ ਖਾਸ ਤੌਰ ਤੇ ਮਹਿਲਂਾ ਕੈਦੀਆਂ ਵਾਸਤੇ ਲਗਾਇਆ ਗਿਆ ਇਸ 10 ਦਿਨਾਂ ਦੇ ਕੈਂਪ ਵਿੱਚ ਵੱਖ-ਵੱਖ ਡਾਕਟਰਾਂ ਦੀਆਂ ਟੀਮਾਂ ਵੱਲੋ ਮਹਿਲਾਂ ਕੈਦੀਆਂ ਦਾ ਚੈਕ-ਅਪ ਕੀਤਾ ਜਾਵੇੇਗਾ ਅਤੇ ਜੇਲ ਅੰਦਰ ਹੀ ਉਹਨਾ ਦਾ ਇਲਾਜ ਅਤੇ ਦਵਾਈਆਂ ਮੁਹਇਆ ਕਰਵਾਇਆ ਜਾਣਗੀਆਂ ਉਨ੍ਹਾਂ ਕਿਹਾ ਕਿ ਉਹ ਇਸ ਕੈਂਪ ਦੌਰਾਂ ਹਰ ਰੋਜ ਜੇਲ ਦਾ ਦੌਰਾ ਕਰਨਗੇ ਅਤੇ ਕੈਦੀਆਂ ਦੀਆਂ ਅਦਾਲਤੀ ਅਤੇ ਗੈਰ ਅਦਾਲਤੀ ਮੁਸਕਲਾਂ ਦਾ ਹੱਲ ਮੌਕੇ ’ਤੇ ਕਰਨਗੇ ਇਸ ਦੇ ਨਾਲ ਹੀ ਜੇਲ ਅੰਦਰ ਇਕ ਵੋਕੇਸ਼ਨਲ ਟ੍ਰੇਨਿੰਗ ਪੋ੍ਰਗਰਾਮ ਅਤੇ 3 ਦਿਨਾਂ ਦਾ ਬੇਸਿਕ ਐਜੂਕੇਸ਼ਨ ਦਾ ਕੈੱਪ ਵੀ ਲਗਾਇਆ ਜਾਵੇਗਾ, ਜਿਸ ਵਿੱਚ ਮਹਿਲਾ ਕੈਦੀਆਂ ਨੁੰ ਉਹਨਾਂ ਦੇ ਬੇਹਤਰ ਭਵਿੱਖ ਲਈ ਹੁਨਰ ਪ੍ਰਦਾਨ ਕੀਤਾ ਜਾਵੇਗਾ।ਇਸ ਮੌਕੇ ਦੌਰਾਨ ਸੁਮਿਤ ਮੱਕੜ ਨੇ ਕੇਂਦਰੀ ਜੇਲ, ਅੰਮ੍ਰਿਤਸਰ ਵਿਖੇ ਜੇਲ ਮਹਿਕਮੇ ਵੱਲੋ ਸੁਰੂ ਕੀਤੇ ਗਏ ਇਕ ਨਸ਼ਾ ਛੁਡਾਉ ਕੇਂਦਰ ਦਾ ਵੀ ਉਦਘਾਟਨ ਕੀਤਾ। 
Check Also
ਖਾਲਸਾ ਯੂਨੀਵਰਸਿਟੀ ਵੱਲੋਂ ‘ਕਲਾ ਥਰੈਪੀ ਰਾਹੀਂ ਮਾਨਸਿਕ ਇਲਾਜ’ ਵਿਸ਼ੇ ‘ਤੇ ਦੋ ਰੋਜ਼ਾ ਵਰਕਸ਼ਾਪ
ਅੰਮ੍ਰਿਤਸਰ, 26 ਅਗਸਤ (ਸੁਖਬੀਰ ਸਿੰਘ ਖੁਰਮਣੀਆਂ) -¸ਖ਼ਾਲਸਾ ਯੂਨੀਵਰਸਿਟੀ ਦੇ ਸਕੂਲ ਆਫ਼ ਸੋਸ਼ਲ ਸਾਇੰਸਿਜ਼ ਵੱਲੋਂ ‘ਕਲਾ …
Punjab Post Daily Online Newspaper & Print Media