ਅੰਮ੍ਰਿਤਸਰ, 19 ਮਈ (ਪੰਜਾਬ ਪੋਸਟ- ਸੁਖਬੀਰ ਸਿੰਘ) – ਥਾਣਾ ਬੀ ਡਵੀਜਨ ਨੇੇ ਚੋਰੀ ਦੇ 7 ਮੋਟਰਸਾਈਕਲ ਤੇ ਚੋਰੀ ਦੇ ਇੱਕ ਮੋਬਾਇਲ ਸਮੇਤ ਤਿੰਨ ਵਿਅਕਤੀਆਂ
ਕਾਬੂ ਕਰਨ `ਚ ਕਾਮਯਾਬੀ ਹਾਸਲ ਕੀਤੀ ਹੈ।ਥਾਣਾ ਬੀ ਡਵੀਜਨ ਦੇ ਮੁੱਖੀ ਇੰਸਪੈਕਟਰ ਪ੍ਰਵੇਸ਼ ਚੋਪੜਾ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਏ.ਐਸ.ਆਈ ਸਤਨਾਮ ਸਿੰਘ ਤੇ ਸੂਬਾ ਸਿੰਘ ਨੇ ਸਾਥੀ ਮੁਲਾਜ਼ਮਾਂ ਦੀ ਮਦਦ ਨਾਲ ਮੁਖਬਰ ਦੀ ਇਤਲਾਹ `ਤੇ ਦੀਪਕ ਸਿੰਘ ਉਰਫ ਦੀਪੂ ਪੁੱਤਰ ਬੂਆ ਸਿੰਘ ਵਾਸੀ ਪਿੰਡ ਖੂਹ ਢੁਪੱਈ ਗਲੀ ਖੁਰੀਆਂ ਵਾਲੀ ਝਬਾਲ ਰੋਡ ਅੰਮ੍ਰਿਤਸਰ ਨੂੰ ਇੱਕ ਚੋਰੀ ਸ਼ੁਦਾ ਬਿਨਾਂ ਨੰਬਰੀ ਸਪਲੈਂਡਰ ਮੋਟਰਸਾਈਕਲ ਸਮੇਤ ਕਾਬੂ ਕਰ ਲ਼ਿਆ ਅਤੇ ਦੋਸ਼ੀ ਦੋਸ਼ੀ ਦੀ ਨਿਸ਼ਾਨਦੇਹੀ `ਤੇ ਕੋਲੋਂ 3 ਹੋਰ ਮੋਟਰਸਾਈਕਲ ਹੋ ਬਰਾਮਦ ਕੀਤੇ।ਉਨਾਂ ਕਿਹਾ ਕਿ ਥਾਣਾ ਬੀ ਡਵੀਜਨ ਵਿਖੇ ਇਸ ਸਬੰਧੀ ਵੱਖ-ਵੱਖ ਧਾਰਾਵਾਂ ਤਹਿਤ ਮੁਕੱਦਮਾ ਨੰਬਰ 61 ਦਰਜ ਕੀਤਾ ਗਿਆ ਹੈ।
ਇੰਸਪੈਕਟਰ ਪ੍ਰਵੇਸ਼ ਚੋਪੜਾ ਨੇ ਦੱਸਿਆ ਕਿ ਇਸੇ ਤਰਾਂ ਸੁਨੀਤਾ ਦੇਵੀ ਪਤਨੀ ਮਦਨ ਲਾਲ ਵਾਸੀ ਮਕਾਨ ਨੰਬਰ 1-ਸੀ ਮੇਨ ਬਜਾਰ ਪ੍ਰਤਾਪ ਨਗਰ ਅੰਮ੍ਰਿਤਸਰ ਦਿੱਤੇ ਬਿਆਨ ਵਿੱਚ ਦੱਸਿਆ ਸੀ ਕਿ ਜਦ ਉਹ ਅਲਫਾ-1 ਤੋਂ ਰਿਕਸ਼ੇ `ਤੇ ਸਵਾਰ ਹੋ ਕੇ ਗੁਰਲਾਲ ਬਜਾਰ ਪ੍ਰਤਾਪ ਨਗਰ ਪੁੱਜੀ ਤਾਂ ਪਿੱਛੋਂ ਸਪਲੈਂਡਰ ਮੋਟਰਸਾਈਕਲ `ਤੇ ਆਏ ਦੋ ਮੋਨੇ ਨੌਜਵਾਨ ਬੈਗ ਉਸ ਦਾ ਖੋਹ ਕੇ ਦੌੜ ਗਏ, ਜਿਸ ਵਿੱਚ ਇੱਕ ਮੋਬਾਇਲ ਸੈਮਸੰਗ ਜੇ-7, 2 ਮੁੰਦਰੀਆਂ ਸੋਨਾ ਵਜਨੀ 3-1/2 ਗ੍ਰਾਮ, ਇੱਕ ਸੋਨੇ ਦੀ ਲੇਡੀਜ਼ ਚੈਨ ਵਜਨੀ ਕਰੀਬ 7 ਗ੍ਰਾਮ, 2 ਸੋਨੇ ਦੀਆਂ ਵਾਲੀਆਂ ਅਤੇ ਦਵਾਈਆਂ ਸਨ।ਥਾਣਾ ਬੀ ਡਵੀਜ਼ਨ ਵਿਖੇ ਇਸ ਸਬੰਧੀ ਦਰਜ ਕੇਸ ਨੰਬਰ 59 ਤਹਿਤ ਕਾਰਵਾਈ ਕਰਦਿਆਂ ਏ.ਐਸ.ਆਈ ਗੁਰਪ੍ਰਤਾਪ ਸਿੰਘ ਤੇ ਏ.ਐਸ.ਆਈ ਸੂਬਾ ਸਿੰਘ ਨੇ ਕਾਰਵਾਈ ਕਰਦਿਆਂ ਕੁਲਵੰਤ ਸਿੰਘ ਕਾਲੂ ਉਰਫ ਧਾਮਾਂ ਪੁੱਤਰ ਜਸਬੀਰ ਸਿੰਘ ਵਾਸੀ 264 ਗਲੀ ਨੰਬਰ 5 ਸ਼ਹੀਦ ਓਧਮ ਸਿੰਘ ਨਗਰ ਅੰਮ੍ਰਿਤਸਰ, ਸੁਖਦੇਵ ਸਿੰਘ ਕਾਕਾ ਪੁੱਤਰ ਲੇਟ ਵਿਕਰਮਜੀਤ ਸਿੰਘ ਵਾਸੀ ਗਲੀ ਨੰਬਰ 5 ਸ਼ਹੀਦ ਓਧਮ ਸਿੰਘ ਨਗਰ ਅੰਮ੍ਰਿਤਸਰ ਨੂੰ ਗ੍ਰਿਫਤਾਰ ਕਰਕੇ ਇਹਨਾਂ ਦੇ ਕਬਜੇ ਵਿੱਚੋਂ ਖੋਹਿਆ ਗਿਆ ਮੋਬਾਇਲ ਜੇ-7 ਸੈਮਸੰਗ ਅਤੇ ਵਾਰਦਾਤ ਸਮੇਂ ਵਰਤਿਆ ਗਿਆ ਮੋਟਰਸਾਈਕਲ ਹੀਰੋ ਸਪਲੈਂਡਰ ਪਲਸ ਨੰਬਰੀ ਪੀ.ਬੀ 02 ਸੀ ਵਾਈ 4020 ਬਰਾਮਦ ਕੀਤਾ। ਪੁਛਗਿਛ ਦੌਰਾਨ ਕੀਤ ਗਏ ਇੰਕਸਾਫ `ਤੇ ਦੋਸ਼ੀਆਂ ਪਾਸੋਂ 2 ਹੋਰ ਚੋਰੀ ਦੇ ਮੋਟਰਸਾਈਕਲ ਬਰਾਮਦ ਕੀਤੇ ਗਏ।
Check Also
ਸੀ.ਐਮ ਦੀ ਯੋਗਸ਼ਾਲਾ ਅਧੀਨ 21 ਜੂਨ ਨੂੰ ਮਨਾਇਆ ਜਾਵੇਗਾ ਅੰਤਰਰਾਸ਼ਟਰੀ ਯੋਗ ਦਿਵਸ – ਵਧੀਕ ਡਿਪਟੀ ਕਮਿਸ਼ਨਰ
ਅੰਮ੍ਰਿਤਸਰ, 19 ਜੂਨ (ਜਗਦੀਪ ਸਿੰਘ) – ਪੰਜਾਬ ਸਰਕਾਰ ਦੀ ਸਿਹਤ ਯੋਜਨਾ “ਸੀ.ਐਮ ਦੀ ਯੋਗਸ਼ਾਲਾ” ਤਹਿਤ …
Punjab Post Daily Online Newspaper & Print Media