Saturday, September 26, 2026

ਜਲਦੀ ਰਲੀਜ਼ ਹੋਵੇਗੀ ਪੰਜਾਬੀ ਫਿਲਮ `ਮਿੱਠੀ ਛੁਰੀ`- ਜਗਸੀਰ ਲੁਹਾਰਾ

PPN2105201803ਭੀਖੀ, 21 ਮਈ (ਪੰਜਾਬ ਪੋਸਟ- ਕਮਲ ਜਿੰਦਲ)  – ਇੱਕ ਤਰਫਾ ਪਿਆਰ ਬਾਰੇ ਬਣੀ ਪੰਜਾਬੀ ਫਿਲਮ ਪੰਜਾਬੀ ਫਿਲਮ `ਮਿੱਠੀ ਛੁਰੀ` ਦੀ ਸ਼ੁਟਿੰਗ ਅੱਜ ਪਿੰਡ ਅਕਲੀਆ ਵਿਖੇ ਮੁਕੰਮਲ ਕਰ ਲਈ ਗਈ, ਜੋ ਕੁੱਝ ਹੀ ਦਿਨਾਂ ਤੱਕ ਮਈ `ਚ ਰਲੀਜ ਕੀਤੀ ਜਾਵੇਗੀ।ਫਿਲਮ ਦੇ ਕਹਾਣੀਕਾਰ ਜਗਸੀਰ ਸਿੰਘ ਲੁਹਾਰਾ (ਜਾਗਰ ਅਮਲੀ) ਨੇ ਦੱਸਿਆ ਕਿ ਮੁੰਡਾ ਕੁੜੀ ਨੂੰ ਸੱਚਾ ਪਿਆਰ ਕਰਦਾ ਹੈ, ਪਰ ਕਿਵੇ ਕੁੜੀ ਮਿੱਠੀ ਛੁਰੀ ਬਣ ਕੇ ਉਸ ਦੀਆਂ ਭਾਵਨਾਵਾ ਨਾਲ ਖੇਡਦੀ ਹੈ, ਫਿਲਮ `ਚ ਦਰਸਾਇਆ ਗਿਆ ਹੈ।ਇਸ ਸਮੇਂ ਫਿਲਮ ਦੇ ਡਾਇਰੈਕਟਰ ਸਤਵੰਤ ਸਿੰਘ ਭੁੱਲਰ, ਕੈਮਰਾਮੈਨ ਗੱਗੀ ਸ਼ਾਰੋ, ਬੀ ਐਸ ਕੁਹਾਰ, ਕਲਾਕਾਰ ਦਵਿੰਦਰ ਬਰਨਾਲਾ, ਜੱਸੀ ਮਾਨਸਾ, ਸਿਮਰਨ ਬਰਨਾਲਾ, ਸ਼ਿੰਦਾ ਕੁਰਾਣੀ ਵਾਲਾ, ਸਰਪੰਚ ਰਾਮਿੰਦਰ ਸਿੰਘ, ਜਗਤਾਰ ਸਿੰਘ ਮਲੇਸ਼ੀਆ, ਜਗਤਾਰ ਸਿੰਘ, ਮਨਜੀਤ ਬਰਨਾਲਾ, ਗੁਰਲਾਲ ਸਿੰਘ ਲਾਲਾ, ਪ੍ਰਧਾਨ ਤੇਜ਼ਾ ਸਿੰਘ, ਪੰਚ ਗੋਬਿੰਦ ਸਿੰਘ ਆਦਿ ਮੌਜੂਦ ਸਨ।

Check Also

ਵਿਧਾਇਕ ਡਾ. ਜਸਬੀਰ ਸਿੰਘ ਸੰਧੂ ਵੱਲੋਂ ਹਲਕਾ ਅੰਮ੍ਰਿਤਸਰ ਪੱਛਮੀ ਵਿੱਚ ‘ਮਾਨ ਦਾ ਮੁਨਾਫ਼ਾ’ ਮੁਹਿੰਮ

ਅੰਮ੍ਰਿਤਸਰ, 24 ਸਤੰਬਰ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੱਛਮੀ ਦੇ ਵਿਧਾਇਕ ਡਾ. ਜਸਬੀਰ …

Leave a Reply