Saturday, September 26, 2026

ਨੌਜਵਾਨ ਵੈਲਫੇਅਰ ਕਮੇਟੀ ਦੇ ਵਰਕਰਾਂ ਨੇ ਵਾਟਰ ਵਰਕਸ ਵਾਲੇ ਡੱਗਾਂ ਦੀ ਕੀਤੀ ਸਫਾਈ

PPN2105201804ਭੀਖੀ, 21 ਮਈ (ਪੰਜਾਬ ਪੋਸਟ- ਕਮਲ ਜਿੰਦਲ)  – ਪਿੰਡ ਦਲੇਲ ਸਿੰਘ ਵਾਲਾ ਦੀ ਨੌਜਵਾਨ ਵੈਲਫੇਅਰ ਕਮੇਟੀ ਦੇ ਵਰਕਰਾਂ ਨੇ ਮਿਲ ਕੇ ਵਾਟਰ ਵਰਕਸ ਵਾਲੇ ਡੱਗਾਂ ਵਿੱਚ ਪਿਛਲੇ 6 ਮਹੀਨਿਆਂ ਤੋਂ ਭਰੀ ਹੋਈ ਮਿੱਟੀ ਨੂੰ ਬਾਹਰ ਕੱਢਿਆ।ਕਮੇਟੀ ਜਨਰਲ ਸਕੱਤਰ ਗੁਰਦਿੱਤ ਸਿੰਘ ਨੇ ਦੱਸਿਆ ਕਿ ਪਿੰਡ ਵਾਸੀਆਂ ਨੂੰ ਪੀਣ ਵਾਲੇ ਪਾਣੀ ਦੀ ਬਹੁਤ ਜਿਆਦਾ ਦਿੱਕਤ ਆ ਰਹੀ ਹੈ, ਸੰਪੂਰਨ ਤੌਰ ’ਤੇ ਪਾਣੀ ਪਿੰਡ ਵਿੱਚ ਨਹੀਂ ਪੁੱਜ ਰਿਹਾ, ਕਿਉਂਕਿ ਮੁੱਖ ਸਪਲਾਈ ਵਾਲੀ ਪਾਇਪ ਦੇ ਟੁੱਟਣ ਕਾਰਨ ਗੰਦਾ ਪਾਣੀ ਟੂਟੀਆਂ ਵਿੱਚ ਆ ਰਿਹਾ ਹੈ।ਇਸ ਸਬੰਧੀ ਮਹਿਕਮੇ ਦੇ ਅਧਿਕਾਰੀਆਂ ਨੂੰ ਵੀ ਸੂਚਿਤ ਕੀਤਾ ਸੀਪਰ ਕੋਈ ਹੱਲ ਨਹੀਂ ਹੋਇਆ।ਇਸ ਲਈ ਕਮੇਟੀ ਦੇ ਵਰਕਰਾਂ ਨੇ ਮਿਲ ਕੇ ਵਾਟਰ ਵਰਕਸ ਵਾਲੇ ਡੱਗਾਂ ਦੀ ਕੀਤੀ ਸਫਾਈ ਹੈ।ਇਸ ਮੌਕੇ ਪ੍ਰਧਾਨ ਹਰਦੀਪ ਸਿੰਘ, ਕੁਲਦੀਪ ਸਿੰਘ, ਨਿਰਮਲ ਸਿੰਘ, ਮਨਦੀਪ ਸਿੰਘ, ਸੰਦੀਪ ਸਿੰਘ ਆਦਿ ਹਾਜ਼ਰ ਸਨ

Check Also

ਵਿਧਾਇਕ ਡਾ. ਜਸਬੀਰ ਸਿੰਘ ਸੰਧੂ ਵੱਲੋਂ ਹਲਕਾ ਅੰਮ੍ਰਿਤਸਰ ਪੱਛਮੀ ਵਿੱਚ ‘ਮਾਨ ਦਾ ਮੁਨਾਫ਼ਾ’ ਮੁਹਿੰਮ

ਅੰਮ੍ਰਿਤਸਰ, 24 ਸਤੰਬਰ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੱਛਮੀ ਦੇ ਵਿਧਾਇਕ ਡਾ. ਜਸਬੀਰ …

Leave a Reply