Saturday, September 26, 2026

ਭਾਈ ਦਾਦੂਵਾਲ ਦੇ ਨਜਦੀਕੀ ਭਾਈ ਦਲੇਰ ਸਿੰਘ ਮੌਜੀਆ ਦੇ ਪਿਤਾ ਦੇ ਦਿਹਾਂਤ `ਤੇ ਦੁੱਖ ਦਾ ਪ੍ਰਗਟਾਵਾ

PPN2105201805ਭੀਖੀ, 21 ਮਈ (ਪੰਜਾਬ ਪੋਸਟ- ਕਮਲ ਜਿੰਦਲ)  – ਜਥੇਦਾਰ ਭਾਈ ਬਲਜੀਤ ਸਿੰਘ ਜੀ ਖਾਲਸਾ ਦਾਦੂਵਾਲ ਵਾਲਿਆਂ ਦੇ ਜੱਥੇ ਵਿੱਚ ਲਗਭਗ 20 ਸਾਲ ਤੋਂ ਸੇਵਾ ਨਿਭਾਅ ਰਹੇ ਸਿੰਘ ਭਾਈ ਭਾਈ ਦਲੇਰ ਸਿੰਘ ਮੌਜੀਆ (ਮਾਨਸਾ) ਦੇ ਸਤਿਕਾਰਯੋਗ ਪਿਤਾ ਬਾਪੂ ਮੁਖਤਿਆਰ ਸਿੰਘ ਚਹਿਲ ਦੇ ਅਚਾਨਕ ਅਕਾਲ ਚਲਾਣਾ ਕਰ ਜਾਣ `ਤੇ ਵੱਖ ਵੱਖ ਧਾਰਮਿਕ ਜਥੇਬੰਦੀਆ ਵਲੋਂ ਭਾਈ ਦਲੇਰ ਸਿੰਘ ਦੇ ਪਰਿਵਾਰ ਨਾਲ ਦੁਖ ਦਾ ਪ੍ਰਗਟਾਵਾ ਕੀਤਾ ਗਿਆ।
ਇਸੇ ਦੌਰਾਨ ਜਥੇਦਾਰ ਬਾਬਾ ਬਲਜੀਤ ਸਿੰਘ ਦਾਦੂਵਾਲ, ਸਿਮਰਨਜੀਤ ਸਿੰਘ ਮਾਨ ਪ੍ਧਾਨ ਸੋ੍ਮਣੀ ਅਕਾਲੀ ਦਲ (ਅੰਮ੍ਰਿਤਸਰ), ਜਥੇਦਾਰ ਭਾਈ ਧਿਆਨ ਸਿੰਘ ਮੰਡ, ਸਿੱਖ ਵਿਦਵਾਨ ਬਾਬਾ ਲਾਲ ਸਿੰਘ ਭੀਖੀ, ਜਸਕਰਨ ਸਿੰਘ ਕਾਹਨ ਸਿੰਘ ਵਾਲਾ, ਭਾਈ ਸੁਖਚੈਨ ਸਿੰਘ ਅਤਲਾ, ਰਜਿੰਦਰ ਸਿੰਘ ਜਵਾਹਰਕੇ, ਜਥੇਦਾਰ ਗੁਰਚਰਨ ਸਿੰਘ ਜਖੇਪਲ, ਰਾਜਵਿੰਦਰ ਸਿੰਘ ਮੋਰ, ਮਨਜੀਤ ਸਿੰਘ ਢੈਪੀ, ਦਰਸਨ ਸਿੰਘ ਗੁੜਥੜੀ ਆਦਿ ਨੇ ਉਗਰ ਸਿੰਘ, ਸੁਖਦੇਵ ਸਿੰਘ, ਸੁਖਪਾਲ ਸਿੰਘ ਫੌਜੀ, ਮਾਤਾ ਸੁਰਜੀਤ ਕੌਰ, ਜਸਵੰਤ ਕੌਰ ਨਾਲ ਅਫਸੋਸ ਪ੍ਰਗਟਾਇਆ।ਇਸ ਸਮੇਂ ਭਾਈ ਦਲੇਰ ਸਿੰਘ ਨੇ ਦੱਸਿਆ ਕਿ 22 ਮਈ ਨੂੰ 11 ਵਜੇ ਬਾਪੂ ਜੀ ਦਾ ਅੰਗੀਠਾ ਸੰਭਾਲਿਆ ਜਾਵੇਗਾ ਤੇ ਅੰਤਿਮ ਅਰਦਾਸ 29 ਮਈ ਦਿਨ ਮੰਗਲਵਾਰ ਨੂੰ ਪਿੰਡ ਮੌਜੀਆ (ਮਾਨਸਾ) ਵਿਖੇ ਦੁਪਹਿਰੇ 1.00 ਵਜੇ ਹੋਵੇਗੀ ਜਿਸ ਵਿੱਚ ਬਾਬਾ ਬਲਜੀਤ ਸਿੰਘ ਸੰਗਤਾਂ ਨੂੰ ਕਥਾ ਵਿਚਾਰਾਂ ਨਾਲ ਨਿਹਾਲ ਕਰਨਗੇ।   

 

Check Also

ਵਿਧਾਇਕ ਡਾ. ਜਸਬੀਰ ਸਿੰਘ ਸੰਧੂ ਵੱਲੋਂ ਹਲਕਾ ਅੰਮ੍ਰਿਤਸਰ ਪੱਛਮੀ ਵਿੱਚ ‘ਮਾਨ ਦਾ ਮੁਨਾਫ਼ਾ’ ਮੁਹਿੰਮ

ਅੰਮ੍ਰਿਤਸਰ, 24 ਸਤੰਬਰ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੱਛਮੀ ਦੇ ਵਿਧਾਇਕ ਡਾ. ਜਸਬੀਰ …

Leave a Reply