
ਅੰਮ੍ਰਿਤਸਰ 11 ਅਗਸਤ (ਪ੍ਰੀਤਮ ਸਿੰਘ)-ਖਾਲਸਾ ਕਾਲਜ ‘ਚ ਮੁਕਾਬਲੇ ਦੇ ਇਮਤਿਹਾਨਾਂ ਦੇ ਕੋਚਿੰਗ ਸੈਂਟਰ ਵੱਲੋਂ ਆਈ. ਏ. ਐੱਸ., ਪੀ. ਸੀ.ਐੱਸ. ਅਤੇ ਯੂ. ਜੀ. ਸੀ. ਦੀਆਂ ਕੋਚਿੰਗ ਕਲਾਸਾਂ 20 ਅਗਸਤ ਤੋਂ ਸ਼ੁਰੂ ਹੋਣਗੀਆਂ। ਤਕਰੀਬਨ 2 ਮਹੀਨੇ ਚਲਣ ਵਾਲੇ ਇਸ ਕੋਰਸ ਦੌਰਾਨ ਵਿਦਿਆਰਥੀਆਂ ਦੀ ਚੋਣ ਮੈਰਿਟ ਦੇ ਅਧਾਰ ‘ਤੇ ਇੰਟਰਵਿਊ ਪਾਸ ਕਰਨ ਉਪਰੰਤ ਹੋਵੇਗੀ ਅਤੇ ਕਾਲਜ ਤੇ ਬਾਹਰੋਂ ਅਤੇ ਕਾਲਜ ਦੇ ਆਪਣੇ ਮਾਹਿਰ ਅਧਿਆਪਕ ਵਿਦਿਆਰਥੀਆਂ ਨੂੰ ਇੰਨ੍ਹਾਂ ਮੁਕਾਬਲਿਆਂ ਦੇ ਇਮਤਿਹਾਨਾਂ ਦੀ ਤਿਆਰੀ ਸਬੰਧੀ ਉਚਿੱਤ ਕੋਚਿੰਗ ਮੁਹੱਈਆ ਕਰਨਗੇ।
ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ ਨੇ ਕਿਹਾ ਕਿ ਇਸ ਕੋਰਸ ਵਾਸਤੇ ਅੰਗਰੇਜੀ ਵਿਭਾਗ ‘ਤੋਂ ਪ੍ਰੋ: ਸਵੰਤ ਸਿੰਘ ਮਾਂਟੋ ਅਤੇ ਕਮਿਸਟਰੀ ਵਿਭਾਗ ‘ਤੋਂ ਡਾ. ਜੇ. ਐੱਸ. ਗਾਂਧੀ ਨੂੰ ਕੋਆਰਡੀਨੇਟਰ ਨਿਯੁਕਤ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਪੀ. ਸੀ. ਐੱਸ. ਦੀਆਂ ਕਲਾਸਾਂ ਲਈ ਬਹੁਤ ਘੱਟ ਫ਼ੀਸ ਲਈ ਜਾਂਦੀ ਹੈ, ਜਦ ਕਿ ਯੂ. ਜੀ. ਸੀ. ਨੈੱਟ ਦੀ ਕੋਚਿੰਗ ਘੱਟ ਗਿਣਤੀਆਂ ਅਤੇ ਪੱਛੜੀਆਂ ਸ਼੍ਰੇਣੀਆਂ ਨੂੰ ਫ਼ੀਸ ‘ਚ ਛੂਟ ਮੁਹੱਈਆ ਕਰਵਾਈ ਜਾਵੇਗੀ। ਡਾ. ਗਾਂਧੀ ਨੇ ਕਿਹਾ ਕਿ ਇਨ੍ਹਾਂ ਕੋਰਸਾਂ ਵਾਸਤੇ ਰਜਿਸਟਰੇਸ਼ਨ ਖੁੱਲ੍ਹ ਚੁੱਕੀ ਹੈ ਅਤੇ ਇਛੁੱਕ ਵਿਦਿਆਰਥੀ ਆਪਣੀਆਂ ਅਰਜੀਆਂ ਕੋਚਿੰਗ ਸੈਂਟਰ ਜਾਂ ਪ੍ਰਿੰਸੀਪਲ ਦਫ਼ਤਰ ‘ਚ ਜਮ੍ਹਾ ਕਰਵਾ ਸਕਦੇ ਹਨ।
Punjab Post Daily Online Newspaper & Print Media