Thursday, March 5, 2026

ਦਿੱਲੀ ਦੇ ਇਤਿਹਾਸਕ ਗੁਰਧਾਮਾਂ `ਚ ਸੁਖਮਨੀ ਸਾਹਿਬ ਦੀ ਲੜੀਵਾਰ ਕਥਾ 25 ਮਈ ਤੋਂ

rana-paramjit-singhਨਵੀਂ ਦਿੱਲੀ, 22 ਮਈ (ਪੰਜਾਬ ਪੋਸਟ ਬਿਊਰੋ)- ਧਰਮ ਪ੍ਰਚਾਰ ਕਮੇਟੀ (ਦਿ. ਸਿ. ਗੁ. ਪ੍ਰਬੰਧਕ ਕਮੇਟੀ) ਦੇ ਚੇਅਰਮੈਨ ਰਾਣਾ ਪਰਮਜੀਤ ਸਿੰਘ ਨੇ ਇਥੇ ਜਾਰੀ ਇੱਕ ਬਿਆਨ ਵਿੱਚ ਦਸਿਆ ਕਿ ਧਰਮ ਪ੍ਰਚਾਰ ਕਮੇਟੀ ਵਲੋਂ ਸੰਗਤਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਗੱੁੱਰੂ ਸਾਹਿਬਾਨ, ਗੁਰੂ ਘਰ ਦੇ ਸੇਵਕਾਂ, ਪੀਰਾਂ-ਫਕੀਰਾਂ ਤੇ ਭਗਤਾਂ ਆਦਿ ਦੀਆਂ ਬਾਣੀਆਂ ਦੇ ਭਾਵ-ਅਰਥਾਂ ਤੇ ਵਿਆਖਿਆ ਰਾਹੀਂ, ਉਨ੍ਹਾਂ ਦੀ ਮਨੁਖਾ ਜੀਵਨ ਵਿੱਚ ਮਹਤੱਤਾ ਤੋਂ ਜਾਣੂ ਕਰਵਾ, ਉਨ੍ਹਾਂ ਨਾਲ ਜੋੜਨ ਦੀ ਅਰੰਭੀ ਹੋਈ ਲੜੀ ਨੂੰ ਅਗੇ ਤੋਰਦਿਆਂ, ਕਥਾ ਦੇ ਇਤਿਹਾਸ ਵਿੱਚ ਪਹਿਲੀ ਵਾਰ ਪੰਚਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਪੁਰਬ ਨੂੰ ਸਮਰਪਿਤ ਉਨ੍ਹਾਂ ਵਲੋਂ ਉਚਾਰੀ ਬਾਣੀ ਸੁਖਮਨੀ ਸਾਹਿਬ ਦੀ ਅਰਥਾਂ ਅਤੇ ਵਿਆਖਿਆ ਸਹਿਤ ਲੜੀਵਾਰ ਕਥਾ ਪੰਥ ਪ੍ਰਵਾਨਤ ਪ੍ਰਸਿੱਧ ਵਿਦਵਾਨਾਂ ਵਲੋਂ 25 ਮਈ ਤੋਂ 17 ਜੂਨ ਤਕ ਦਿੱਲੀ ਦੇ ਇਤਿਹਾਸਕ ਗੁਰਦੁਆਰਿਆਂ, ਗੁ. ਬੰਗਲਾ ਸਾਹਿਬ (ਦੁਪਹਿਰ ਬਾਅਦ 1.45 ਤੋਂ 2.30), ਗੁ. ਸੀਸਗੰਜ ਸਾਹਿਬ (ਦੁਪਹਿਰ ਬਾਅਦ 3.00 ਤੋਂ 4.00), ਗੁ. ਨਾਨਕ ਪਿਆਓ ਸਾਹਿਬ (ਰਾਤ 8.30 ਤੋਂ 9.30) ਅਤੇ ਗੁ. ਮੋਤੀ ਬਾਗ ਸਾਹਿਬ (ਰਾਤ 8.15 ਤੋਂ 9.15) ਵਿਖੇ ਕਰਵਾਈ ਜਾ ਰਹੀ ਹੈ।

Check Also

ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ

ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …

Leave a Reply