ਅਫਸਰਾਂ ਦੀ ਧੱਕੇਸ਼ਾਹੀ ਕਦੇ ਵੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ
ਅੰਮ੍ਰਿਤਸਰ, 11 ਅਗਸਤ (ਸਾਜਨ/ਸੁਖਬੀਰ)- ਨਗਰ ਨਿਗਮ ਦੇ ਮੇਅਰ ਬਖਸ਼ੀ ਰਾਮ ਅਰੋੜਾ ਵਲੋਂ ਨਗਰ ਨਿਗਮ ਹਾਉਸ ਦੀ ਅਹਿਮ ਮੀਟਿੰਗ ਕਰਵਾਈ ਗਈ।ਜਿਸ ਵਿੱਚ ਨਗਰ ਨਿਗਮ ਦੇ ਕਮਿਸ਼ਨਰ ਪ੍ਰਦੀਪ ਸਭਰਵਾਲਨ ਨਗਰ ਨਿਗਮ ਦੇ ਅਧਿਕਾਰੀ ਅਤੇ ਅੰਮ੍ਰਿਤਸਰ ਦੇ ਸਾਰੇ ਹੀ ਕੌਂਸਲਰਾਂ ਨੇ ਸ਼ਿਰਕਤ ਕੀਤੀ।ਮੀਟਿਗੰ ਵਿੱਚ ਹੋਟਲਾ ਦੇ ਸਿਰ ਤੇ ਲੱਟਕ ਰਹੇ ਖਤਰੇ ਨੂੰ ਵੇਖਦੇ ਹੋਏ ਸਾਰੇ ਹੀ ਕੌਂਸਲਰਾਂ ਦੀ ਸਹਿਮਤੀ ਦੇ ਨਾਲ ਮੱਤਾ ਪਾਸ ਕਰਕੇ ਮੇਅਰ ਬਖਸ਼ੀ ਰਾਮ ਅਰੋੜਾ ਵਲੋਂ ਪੰਜਾਬ ਸਰਕਾਰ ਨੂੰ ਭੇਜਿਆ ਗਿਆ।ਤਾਂਕਿ ਕਾਫੀ ਲੰਬੇਂ ਸਮੇਂ ਗੁਰੂਆਂ ਦੀ ਪਵਿਤਰ ਧਰਤੀ ਤੇ ਸੇਵਾ ਕਰ ਰਹੇ ਹੋਟਲ ਮਾਲਿਕਾ ਨੂੰ ਕਿਸੇ ਵੀ ਤਰਾਂ ਦੀ ਕੋਈ ਮੁਸ਼ਕਿਲ ਨਾਂ ਆ ਸੱਕੇ।ਮੀਟਿੰਗ ਤੋਂ ਬਾਅਦ ਫੈਡਰੇਸ਼ਨ ਆਫ ਹੋਟਲ ਐਂਡ ਗੈਸਟ ਹਾਊਸ ਐਸੋਸੀਏਸ਼ਨ ਦੇ ਚੇਅਰਮੈਨ ਹਰਿੰਦਰ ਸਿੰਘ, ਪ੍ਰਧਾਨ ਸੁਰਿੰਦਰ ਸਿੰਘ, ਪਰਮਿੰਦਰ ਸਿੰਘ ਰੂਬੀ, ਇਕਬਾਲ ਸਿੰਘ ਅਤੇ ਸਾਰੇ ਹੀ ਅਹੂਦੇਦਾਰਾਂ ਤੇ ਕੌਂਸਲਰ ਜਰਨੈਲ ਸਿੰਘ ਢੋਟ, ਭਾਜਪਾ ਨੇਤਾ ਡਾ.ਸੂਭਾਸ਼ ਪਪੂ, ਅਮਰਜੀਤ ਸਿੰਘ ਭਾਟੀਆ ਅਤੇ ਹੋਰ ਕੋਂਸਲਰਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਕਿਹਾ ਕਿ ਕੂੱਝ ਅਫਸਰਾਂ ਵਲੋਂ ਜੋ ਕਿਹਾ ਜਾ ਰਿਹਾ ਹੈ ਕਿ ਹਾਈ ਕੋਰਟ ਵਲੋਂ ਜਿਹੜੇ ਹੋਟਲਾਂ ਨੂੰ ਨੋਟੀਸ ਦਿੱਤੇ ਗਏ ਹਨ, ਉਨ੍ਹਾਂ ਨੂੰ ਸੀਲ ਕਰਨ ਦੀ ਕੋਸ਼ੀਸ਼ ਵਿੱਚ ਹਨ।ਉਨ੍ਹਾਂ ਕਿਹਾ ਕਿ ਸਾਰੇ ਹੀ ਹੋਟਲ ਕਾਫੀ ਲੰਬੇਂ ਸਮੇਂ ਤੋਂ ਗੁਰੂਆਂ ਦੀ ਪਵਿਤੱਰ ਧਰਤੀ ਵਿੱਚ ਸੇਵਾ ਕਰਦੇ ਆ ਰਹੇ ਹਨ।ਉਨ੍ਹਾਂ ਕਿਹਾ ਕਿ ਅਸੀ ਅੱਜ ਨਗਰ ਨਿਗਮ ਦੇ ਕਮਿਸ਼ਨਰ ਨੂੰ ਮੋਮਰੇਂਡਮ ਵੀ ਦਿੱਤਾ ਹੈ।ਜਿਸ ਵਿੱਚ ਨਗਰ ਨਿਗਮ ਦੇ ਅਫਸਰਾਂ ਵਲੋਂ ਹੋਟਲਾਂ ਨੂੰ ਕਿਸੇ ਵੀ ਤਰਾਂ ਦੇ ਕੋਈ ਨੂਕਸਾਨ ਨਾਂ ਕਰਨ ਦੀ ਮੰਗ ਕੀਤੀ ਹੈ।ਉਨ੍ਹਾਂ ਕਿਹਾ ਕਿ ਅਸੀ ਅਫਸਰਾਂ ਵਲੋਂ ਹੋਟਲਾਂ ਤੇ ਕੋਈ ਵੀ ਧੱਕੇਸ਼ਾਹੀ ਨਹੀਂ ਕਰਨ ਦਿੱਤੀ ਜਾਵੇਗੀ।ਉਨ੍ਹਾਂ ਕਿਹਾ ਕਿ ਜਿਨ੍ਹੀ ਦੇਰ ਤੱਕ ਹਾਈ ਕੋਰਟ ਕੋਈ ਫੈਂਸਲਾਂ ਨਹੀਂ ਸੂਨਾਦਾਂ ਨਗਰ ਨਿਗਮ ਦੇ ਅਧਿਕਾਰੀ ਹੋਟਲਾਂ ਨੂੰ ਕੋਈ ਵੀ ਨੂਕਸਾਨ ਨਾਂ ਕਰਨ।ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਸਾਡੇ ਸਾਰੇ ਹੀ ਹੋਟਲਾਂ ਦੇ ਨਾਲ ਹੈ।ਉਨ੍ਹਾਂ ਕਿਹਾ ਕਿ ਅਸੀ ਕਿਸੇ ਵੀ ਹੋਟਲ ਨੂੰ ਕਿਸੇ ਵੀ ਤਰਾਂ ਦਾ ਕੋਈ ਨੂਕਸਾਨ ਨਹੀਂ ਹੋਣਦੇਵਾਂਗੇ।ਉਨ੍ਹਾਂ ਕਿਹਾ ਕਿ ਹੋਟਲਾ ਨੂੰ ਬਚਾਉਣ ਲਈ ਜੇਕਰ ਸੰਘਰਸ਼ ਵੀ ਕਰਨਾ ਪਿਆ ਤਾਂ ਕਰਾਂਗੇ।