ਅੰਮ੍ਰਿਤਸਰ, 25 ਮਈ (ਪੰਜਾਬ ਪੋਸਟ- ਦੀਪ ਦਵਿੰਦਰ ਸਿੰਘ) – ਵਿਰਸਾ ਵਿਹਾਰ ਵੱਲੋਂ ਕਲਾਤਮਿਕ ਰੁਚੀਆਂ ਰੱਖਣ ਵਾਲੇ ਬੱਚਿਆਂ ਲਈ ਇਕ 15 ਰੋਜ਼ਾ ਚਿਲਡਰਨ ਥੀਏਟਰ ਤੇ ਨ੍ਰਿੱਤ ਵਰਕਸ਼ਾਪ ਦਾ ਆਯੋਜਨ ਮਿਤੀ 6 ਜੂਨ ਤੋਂ 20 ਜੂਨ 2018 ਤੱਕ ਕੀਤਾ ਜਾ ਰਿਹਾ ਹੈ।ਰੋਜ਼ ਸਵੇਰੇ 9.00 ਵਜੇ ਤੋਂ 12.00 ਵਜੇ ਤੱਕ ਸ਼੍ਰੋਮਣੀ ਨਾਟਕਕਾਰ ਕੇਵਲ ਧਾਲੀਵਾਲ ਦੀ ਅਗਵਾਈ ਹੇਠ ਇਸ ਵਰਕਸ਼ਾਪ ਵਿੱਚ ਤਿਆਰ ਕੀਤੇ ਨਾਟਕਾਂ ਅਤੇ ਨਿ੍ਰੱਤ ਪ੍ਰੋਗਰਾਮਾਂ ਦੀ ਪੇਸ਼ਕਾਰੀ ਵਿਰਸਾ ਵਿਹਾਰ ਵਿਖੇ 21 ਜੂਨ 2018 ਸ਼ਾਮ 5.00 ਵਜੇ ਕੀਤੀ ਜਾਵੇਗੀ।ਵਰਕਸ਼ਾਪ ਵਿੱਚ ਰੰਗਮੰਚ ਤੇ ਨਿੱ੍ਰਤ ਦੇ ਮਾਹਿਰ ਕਲਾਕਾਰ ਬੱਚਿਆਂ ਨੂੰ ਰੰਗਮੰਚ ਤੇ ਨ੍ਰਿੱਤ ਦੇ ਗੁਰ ਸਿਖਾਉਣਗੇ।6 ਸਾਲ ਤੋਂ ਲੈ ਕੇ 14 ਸਾਲ ਤੱਕ ਦੇ ਬੱਚੇ ਇਸ ਵਰਕਸ਼ਾਪ ਵਿੱਚ ਹਿੱਸਾ ਲੈ ਸਕਦੇ ਹਨ।ਰਜਿਸਟ੍ਰੇਸ਼ਨ ਮੁੱਖ ਦਫ਼ਤਰ ਵਿਰਸਾ ਵਿਹਾਰ ਨੇੜੇ ਗਾਂਧੀ ਗਰਾਉਂਡ ਟੇਲਰ ਰੋਡ ਅੰਮ੍ਰਿਤਸਰ ਵਿਖੇ ਸ਼ੁਰੂ ਹੋ ਚੁੱਕੀ ਹੈ। ਹੋਰ ਜਾਣਕਾਰੀ ਲੈਣ ਲਈ ਗੋਬਿੰਦ ਮੈਨੇਜ਼ਰ ਵਿਰਸਾ ਵਿਹਾਰ ਫੋਨ ਨੰ: 83606-36760 ਤੇ ਸੰਪਰਕ ਕਰੋ।
Check Also
ਬੀ.ਬੀ.ਕੇ ਡੀ.ਏ.ਵੀ ਕਾਲਜ ਵੂਮੈਨ ਵਿਦਿਆਰਥਣ ਨੇ ਜੀ.ਐਨ.ਡੀ.ਯੂ ਪ੍ਰੀਖਿਆਵਾਂ ‘ਚ ਹਾਸਲ ਕੀਤਾ ਪਹਿਲਾ ਸਥਾਨ
ਅੰਮ੍ਰਿਤਸਰ, 25 ਅਗਸਤ (ਜਗਦੀਪ ਸਿੰਘ) – ਬੀ.ਬੀ.ਕੇ ਡੀ.ਏ.ਵੀ ਕਾਲਜ ਫਾਰ ਵੂਮੈਨ ਨੇ ਇੱਕ ਵਾਰ ਫਿਰ …
Punjab Post Daily Online Newspaper & Print Media