ਅੰਮ੍ਰਿਤਸਰ, 25 ਮਈ (ਪੰਜਾਬ ਪੋਸਟ- ਦੀਪ ਦਵਿੰਦਰ ਸਿੰਘ) – ਮੰਚ ਰੰਗਮੰਚ (ਰਜਿ.) ਅੰਮ੍ਰਿਤਸਰ ਅਤੇ ਵਿਰਸਾ ਵਿਹਾਰ ਵੱਲੋਂ ਇਕ ਮਹੀਨੇ ਦੀ ਥੀਏਟਰ ਵਰਕਸ਼ਾਪ ਮਿਤੀ 6 ਜੂਨ ਤੋਂ 5 ਜੁਲਾਈ 2018 ਤੱਕ ਲਗਾਈ ਜਾ ਰਹੀਂ ਹੈ। ਇਸ ਵਰਕਸ਼ਾਪ ਵਿੱਚ ਨੌਜੁਆਨਾਂ ਨੂੰ ਨੈਸ਼ਨਲ ਸਕੂਲ ਆਫ਼ ਡਰਾਮਾ ਵੱਲੋਂ ਸਿਖਿਅਤ ਰੰਗਮੰਚ ਕਲਾ ਦੇ ਮਾਹਿਰ ਸ੍ਰੀ ਕੇਵਲ ਧਾਲੀਵਾਲ, ਪਾਰਥੋ ਬੈਨਰਜੀ ਅਤੇ ਪ੍ਰੀਤਪਾਲ ਰੁਪਾਨਾ ਵੱਲੋਂ ਨੌਜੁਆਨਾਂ ਨੂੰ ਰੰਗਮੰਚ ਦੀਆਂ ਬਰੀਕੀਆਂ ਸਿਖਾਈਆਂ ਜਾਣਗੀਆਂ।ਇਸ ਰੰਗਮੰਚ ਕਾਰਜਸ਼ਾਲਾਂ ਵਿੱਚ 18 ਸਾਲ ਤੋਂ ਲੈ ਕੇ 25 ਸਾਲ ਤੱਕ ਦੇ ਲੜਕੇ ਲੜਕੀਆਂ ਹਿੱਸਾ ਲੈ ਸਕਦੇ ਹਨ।ਰੰਗਮੰਚ ਕਾਰਜਸ਼ਾਲਾ ਦੀ ਰਜਿਸਟ੍ਰੇਸ਼ਨ ਮੁੱਖ ਦਫ਼ਤਰ ਵਿਰਸਾ ਵਿਹਾਰ ਨੇੜੇ ਗਾਂਧੀ ਗਰਾਉਂਡ ਅੰਮ੍ਰਿਤਸਰ ਵਿਖੇ ਕੀਤੀ ਜਾ ਰਹੀ ਹੈ।ਹੋਰ ਵਧੇਰੇ ਜਾਣਕਾਰੀ ਲਈ ਗੋਬਿੰਦ ਮੈਨੇਜਰ ਵਿਰਸਾ ਵਿਹਾਰ ਨੂੰ ਮੋ: ਨੰਬਰ 83606-36760 ਤੇ ਸੰਪਰਕ ਕੀਤਾ ਜਾਵੇ।
Check Also
ਹਾਕੀ ਇੰਡੀਆ ਦੇ ਜਨਰਲ ਸਕੱਤਰ ਭੋਲਾਨਾਥ ਸਿੰਘ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ
ਅੰਮ੍ਰਿਤਸਰ, 25 ਅਕਤੂਬਰ (ਜਗਦੀਪ ਸਿੰਘ) – ਏਸ਼ੀਆਈ ਖੇਡਾਂ ਵਿੱਚ ਭਾਰਤੀ ਮਹਿਲਾ ਹਾਕੀ ਟੀਮ ਅਤੇ ਪੁਰਸ਼ …
Punjab Post Daily Online Newspaper & Print Media