Sunday, April 26, 2026

ਬਾਲ ਸੁਰੱਖਿਆ ਵਿਭਾਗ ਨੇ ਰਾਜਸਥਾਨ ਤੋਂ ਫੜਿਆ ਬੱਚਾ ਪਠਾਨਕੋਟ ਵਿਖੇ ਕੀਤਾ ਮਾਪਿਆ ਹਵਾਲੇ

ਕੋਈ ਬੱਚਾ ਮਜਦੂਰੀ ਕਰਦਾ ਜਾਂ ਭੀਖ ਮੰਗਦਾ ਮਿਲੇ ਤਾਂ ਸੰਬੰਧਤ ਵਿਭਾਗ ਨੂੰ ਕੀਤਾ ਜਾਵੇ ਸੂਚਿਤ

PPN2605201815ਪਠਾਨਕੋਟ, 26 ਮਈ (ਪੰਜਾਬ ਪੋਸਟ ਬਿਊਰੋ)  – ਪੰਜਾਬ ਸਰਕਾਰ ਦਾ ਜਿੱਥੇ ਇਹ ਉਪਰਾਲਾ ਹੈ ਕਿ ਕੋਈ ਵੀ ਬੱਚਾ ਸਿੱਖਿਆ ਪ੍ਰਾਪਤ ਕਰਨ ਤੋਂ ਵਾਂਝਿਆ ਨਹੀਂ ਰਹਿਣਾ ਚਾਹੀਦਾ ਉਥੇ ਹੀ ਬੱਚਿਆਂ ਦੀ ਸੁਰੱਖਿਆ ਨੂੰ ਲੈ ਕੇ ਵੀ ਸਰਕਾਰ ਵੱਲੋਂ ਅਹਿਮ ਕਦਮ ਚੁੱਕੇ ਜਾ ਰਹੇ ਹਨ। ਜਿਸ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਵੱਲੋਂ ਪਹਿਲਾਂ ਵੀ ਜੂਵੇਨਾਇਲ ਜਸਟਿਸ ਐਕਟ-2000 ਵਿੱਚ ਵੀ ਸੰਸੋਧਨ ਕੀਤਾ ਜਾ ਚੁੱਕਾ ਹੈ।ਜਿਸ ਦੇ ਅਨੁਸਾਰ ਕਿਸੇ ਵੀ ਬੱਚੇ ਨੂੰ ਜਾਣਬੁੱਝ ਕੇ ਛੱਡਣ, ਮਾਰ ਕੁਟਾਈ ਕਰਨ ਆਦਿ ਘਟਨਾਵਾਂ ਦੇ ਜਿਮ੍ਹੇਵਾਰ ਵਿਅਕਤੀ ਨੂੰ 6 ਮਹੀਨੇ ਦੀ ਸਜ਼ਾ ਅਤੇ ਜੁਰਮਾਨਾ ਸੀ, ਪਰ ਐਕਟ ਵਿੱਚ ਸੰਸੋਧਨ ਤੋਂ ਬਾਅਦ ਇਸ ਕਾਨੂੰਨ ਨੂੰ ਸਰਕਾਰ ਵੱਲੋਂ ਸਖਤੀ ਨਾਲ ਲੈਂਦੇ ਹੋਏ ਸਰਕਾਰ ਨੇ ਉਪਰੋਕਤ ਜੁਰਮ ਵਿੱਚ ਤਿੰਨ ਸਾਲ ਸਜ਼ਾ ਅਤੇ ਇਕ ਲੱਖ ਰੁਪਏ ਜੁਰਮਾਨਾ ਕਰ ਦਿੱਤਾ ਹੈ। ਇਸੇ ਹੀ ਤਰ੍ਹਾਂ ਬੱਚਿਆਂ ਤੋਂ ਭਿੱਖਿਆ ਮੰਗਵਾਉਂਣ ਦੇ ਜੁਰਮ ਲਈ ਪਹਿਲਾਂ ਤਿੰਨ ਸਾਲ ਦੀ ਸਜ਼ਾ ਅਤੇ ਜੁਰਮਾਨਾ ਨਿਰਧਾਰਤ ਸੀ ਜਿਸ ਵਿੱਚ ਸੰਸੋਧਨ ਕਰਦਿਆਂ ਹੋਇਆਂ ਸਰਕਾਰ ਵੱਲੋਂ ਪੰਜ ਸਾਲ ਸਜ਼ਾ ਅਤੇ ਇਕ ਲੱਖ ਰੁਪਏ ਜੁਰਮਾਨੇ ਦੀ ਸਜ਼ਾ ਨਿਰਧਾਰਤ ਕੀਤੀ ਹੋਈ ਹੈ।
ਡਿਪਟੀ ਕਮਿਸ਼ਨਰ ਸ੍ਰੀਮਤੀ ਨੀਲਿਮਾ ਨੇ ਦੱਸਿਆ ਕਿ ਜ਼ਿਲ੍ਹਾ ਪਠਾਨਕੋਟ ਵਿੱਚ ਬਾਲ ਸੁਰੱਖਿਆ ਵਿਭਾਗ ਅਤੇ ਕਿਰਤ ਵਿਭਾਗ ਵੱਲੋਂ ਬੱਚਿਆਂ ਦੇ ਅਧਿਕਾਰਾਂ ਦੀ ਰਾਖੀ ਕੀਤੀ ਜਾ ਰਹੀ ਹੈ ਉਨ੍ਹਾਂ ਕਿਹਾ ਕਿ ਇਹ ਆਮ ਜਨਤਾ ਦੀ ਵੀ ਜਿਮੇ੍ਹਦਾਰੀ ਬਣਦੀ ਹੈ ਕਿ ਅਗਰ ਕੋਈ ਬੱਚਾ ਗੰੁਮ ਹੋਇਆ ਮਿਲਦਾ ਹੈ, ਮਜਦੂਰੀ ਕਰਦਿਆਂ ਪਾਇਆ ਜਾਂਦਾ ਹੈ ਜਾਂ ਕਿਸੇ ਸਥਾਨ ’ਤੇ ਬੱਚਿਆਂ ’ਤੇ ਅਤਿਆਚਾਰ ਹੁੰਦਾ ਹੈ ਤਾਂ ਸੰਬੰਧਤ ਅਧਿਕਾਰੀਆਂ ਦੇ ਧਿਆਨ ਵਿੱਚ ਮਾਮਲਾ ਲਿਆਂਦਾ ਜਾਵੇ ਜਿਸ `ਤੇ ਬਣਦੀ ਕਾਰਵਾਈ ਕੀਤੀ ਜਾਵੇਗੀ।ਉਨ੍ਹਾਂ ਕਿਹਾ ਕਿ ਜਿਲ੍ਹਾ ਪਠਾਨਕੋਟ ਵਿੱਚ ਵੀ ਬਾਲ ਸੁਰੱਖਿਆ ਵਿਭਾਗ ਅਤੇ ਕਿਰਤ ਵਿਭਾਗ ਵੱਲੋਂ ਪੂਰੀ ਮੂਸਤੈਦੀ ਨਾਲ ਕੰਮ ਕੀਤਾ ਜਾ ਰਿਹਾ ਹੈ।
ਜਿਲ੍ਹਾ ਬਾਲ ਸੁਰੱਖਿਆ ਅਧਿਕਾਰੀ ਪਠਾਨਕੋਟ ਊਸ਼ਾ ਨੇ ਦੱਸਿਆ ਕਿ ਜਿਲ੍ਹਾ ਪਠਾਨਕੋਟ ਦੇ ਪਿੰਡ ਦਰਸੋਪੁਰ ਤੋਂ ਇਕ ਬੱਚਾ ਪਿਛਲੇ ਕਾਫੀ ਦਿਨ ਤੋਂ ਲਾਪਤਾ ਸੀ ਉਨ੍ਹਾਂ ਦੇ ਵਿਭਾਗ ਨੂੰ ਉਸ ਸਮੇਂ ਪਤਾ ਲੱਗਾ ਜਦੋਂ ਰਾਜਸਥਾਨ ਦੇ ਹਨੁਮਾਨਗੜ੍ਹ ਤੋਂ ਇਕ ਦਿਨ ਫੋਨ ਤੇ ਗੱਲਬਾਤ ਕਰ ਕੇ ਜਾਣਕਾਰੀ ਮਿਲੀ। ਜਦੋਂ ਉਨ੍ਹਾਂ ਵੱਲੋਂ ਮਾਮਲੇ ਦੀ ਜਾਂਚ ਪੜਤਾਲ ਕੀਤੀ ਗਈ ਤਾਂ ਪਤਾ ਲੱਗਾ ਕਿ ਕੁਝ ਦਿਨ ਪਹਿਲਾਂ ਇਕ ਬੱਚਾ ਜੋ ਕਿ ਖੇਡ ਰਿਹਾ ਸੀ ਅਤੇ ਉਹ ਨਜਦੀਕ ਖੜੀ ਰੇਲ ਵਿੱਚ ਛਿਪ ਗਿਆ।ਉਨ੍ਹਾਂ ਦੱਸਿਆ ਕਿ ਰੇਲਗੱਡੀ ਜਦੋਂ ਹਨੁਮਾਨਗੜ੍ਹ ਪਹੁੰਚੀ ਤਦ ਸਾਰੀ ਘਟਨਾਂ ਸਾਹਮਣੇ ਆਈ। ਅਧਿਕਾਰੀ ਨੇ ਦੱਸਿਆ ਕਿ ਸਾਰੀ ਘਟਨਾਂ ਦਾ ਪਤਾ ਲਗਾ ਕੇ ਬੱਚਾ ਪਰਿਵਾਰ ਦੇ ਹਵਾਲੇ ਕਰ ਦਿੱਤਾ ਗਿਆ ਹੈ।
ਅਧਿਕਾਰੀ ਨੇ ਦੱਸਿਆ ਕਿ ਵਿਭਾਗ ਵੱਲੋਂ ਪਿੰਡ ਗੰਦਲਾ ਲਾਹੜੀ ਤੋਂ ਇਕ ਅਜਿਹਾ ਮਾਮਲਾ ਸਾਹਮਣੇ ਆਇਆ ਸੀ ਜਿਸ ਵਿੱਚ ਮਾਤਾ ਦੀ ਮੋਤ ਤੋਂ ਬਾਅਦ ਪਿਤਾ  ਜੋ ਕਿ ਮਜਦੂਰੀ ਕਰਦਾ ਸੀ ਉਸ ਲਈ ਪੰਜ ਬੇਟੀਆਂ ਦਾ ਪਾਲਣ ਪੋਸਣ ਕਰਨਾ ਅਤੇ ਸਿੱਖਿਅਤ ਕਰਨਾ ਔਖਾ ਹੋ ਗਿਆ ਸੀ।ਸੂਚਨਾ ਮਿਲਣ ਤੇ ਦੋਨੋ ਬੱਚੀਆਂ ਨੂੰ ਵਧੀਆਂ ਸਿੱਖਿਆ ਉਪਲਬੱਧ ਕਰਵਾਉਂਣ ਦੇ ਉਦੇਸ ਨਾਲ ਦੋਨੋ ਬੱਚੀਆਂ ਨੂੰ ਗਾਂਧੀ ਵਨੀਤ ਆਸਰਮ ਚਿਲਡਰਨ ਹੋਮ ਜਲੰਧਰ ਵਿੱਚ ਭੇਜਿਆ ਗਿਆ ਜਿੱਥੇ ਉਹ ਦੋਨੋ ਬੱਚੀਆਂ ਸਿੱਖਿਆ ਪ੍ਰਾਪਤ ਕਰ ਰਹੀਆਂ ਹਨ। ਇਸੇ ਹੀ ਤਰ੍ਹਾਂ ਜਿਲ੍ਹਾ ਪਠਾਨਕੋਟ ਦੇ ਭਰਿਆਲ ਲਾਹੜੀ ਤੋਂ ਦੋ ਲੜਕੇ ਜਿਨ੍ਹਾਂ ਦੀ ਉਮਰ ਕ੍ਰਮਵਾਰ 14-15 ਸਾਲ ਸੀ ਦੇ ਮਾਤਾ ਪਿਤਾ ਦੀ ਮੋਤ ਤੋਂ ਬਾਅਦ ਹੋਰ ਰਿਸਤੇਦਾਰਾਂ ਦੀ ਮੰਨਜੂਰੀ ਤੋਂ ਬਾਅਦ ਚਿਲਡਰਨ ਹੋਮ ਗੁਰਦਾਸਪੁਰ ਵਿਖੇ ਭੇਜਿਆ ਗਿਆ ਅਤੇ ਉਹ ਬੱਚੇ ਵੀ ਇਸ ਸਮੇਂ ਗੁਰਦਾਸਪੁਰ ਵਿਖੇ ਸਿੱਖਿਆ ਪ੍ਰਾਪਤ ਕਰ ਰਹੇ ਹਨ।
ਜਿਕਰਯੋਗ ਹੈ ਕਿ ਇਸ ਤੋਂ ਇਲਾਵਾ ਜਿਲ੍ਹੇ ਅੰਦਰ ਕਿਰਤ ਵਿਭਾਗ ਵੱਲੋਂ ਵੀ ਬੱਚਿਆਂ ਤੋਂ ਲਏ ਜਾ ਰਹੇ ਕੰਮ ਨੂੰ ਧਿਆਨ ਵਿੱਚ ਰੱਖਦੇ ਹੋਏ ਸਾਲ 2017-18 ਦੋਰਾਨ ਛਾਪੇਮਾਰੀ ਦੋਰਾਨ ਕਰੀਬ 6 ਬੱਚੇ ਦੁਕਾਨਾਂ ਤੇ ਕੰਮ ਕਰਦੇ ਹੋੋਏ ਪਾਏ ਗਏ ਲੇਬਰ ਇਨਫੋਰਸਮੈਂਟ ਆਫਿਸਰ ਮਨੋਜ ਸਰਮਾ ਨੇ ਦੱਸਿਆ ਚਾਈਲਡ ਲੇਬਰ ਪ੍ਰੋਹੀਵਿਸਨ ਐਂਡ ਰੈਗੂਲੇਸਨ ਐਕਟ-1986 ਵਿੱਚ ਸੰਸੋਧਨ ਤੋਂ ਬਾਅਦ ਬਾਲ ਅਤੇ ਇਡੋਲਸੈਂਟ ਮਜਦੂਰੀ ਨੂੰ 2 ਵਰਗ ਵਿੱਚ ਵੰਡਿਆ ਗਿਆ ਹੈ।ਜਿਸ ਅਨੁਸਾਰ ਗੈਰ ਖਤਰਨਾਕ ਅਦਾਰੇ ਜਿਸ ਵਿੱਚ ਬੱਚੇ ਨੂੰ ਕਿਸੇ ਕਿਸਮ ਦਾ ਕੋਈ ਖਤਰਾ ਨਾ ਹੋਵੇ, ਉਸ ਲਈ ਨਿਯਮਾਂ ਅਨੁਸਾਰ 14 ਸਾਲ ਉਮਰ ਨਿਰਧਾਰਤ ਕੀਤੀ ਗਈ ਹੈ ਅਤੇ ਮਾਲਿਕ ਵੱਲੋਂ ਵਿਭਾਗ ਨੂੰ ਇਸ ਬਾਰੇ ਸੂਚਿਤ ਕਰਨਾ ਹੋਵੇਗਾ ਅਤੇ ਆਪਣੇ ਕੋਲ ਕਿਰਤੀ ਦਾ ਰਿਕਾਰਡ ਰੱਖਣਾ ਹੋਵੇਗਾ।ਇਸੇ ਹੀ ਤਰਾਂ ਦੁਸਰੇ ਵਰਗ ਖਤਰਨਾਕ ਅਦਾਰੇ ਜਿਸ ਵਿੱਚ ਕੰਮਕਾਜ ਦੇ ਬੱਚੇ ਦੀ ਉਮਰ 18 ਸਾਲ ਨਿਰਧਾਰਤ ਕੀਤੀ ਗਈ ਹੈ, ਨੂੰ ਸਾਮਲ ਕੀਤਾ ਗਿਆ ਹੈ।ਉਨ੍ਹਾਂ ਦੱਸਿਆ ਕਿ ਉਪਰੋਕਤ ਤੋਂ ਘੱਟ ਉਮਰ ਦਾ ਬੱਚਾ ਅਗਰ ਮਜਦੂਰੀ ਕਰਦਿਆਂ ਪਾਇਆ ਜਾਂਦਾ ਹੈ ਤਾਂ ਨਿਯਮਾਂ ਦੇ ਅਨੁਸਾਰ ਕਾਰਵਾਈ ਕੀਤੀ ਜਾਂਦੀ ਹੈ।ਇਸ ਤੋਂ ਇਲਾਵਾ ਵਿਭਾਗ ਵੱਲੋਂ ਇਕ ਜਿਲ੍ਹਾ ਪੱਧਰੀ ਕਮੇਟੀ ਵੀ ਗਠਿਤ ਕੀਤੀ ਗਈ ਹੈ ਜੋ ਸਮੇਂ ਸਮੇਂ ਤੇ ਉਨ੍ਹਾਂ ਨਾਲ ਦੁਕਾਨਾਂ, ਭੱਠਿਆਂ ਆਦਿ ਸਥਾਨਾਂ ਤੇ ਚੈਕਿੰਗ ਕੀਤੀ ਜਾਂਦੀ ਹੈ।
 

Check Also

ਯੂ.ਪੀ.ਐਸ.ਸੀ ਦੀ ਪ੍ਰੀਖਿਆ ਪਾਸ ਕਰਨ ਵਾਲੇ ਸਿੱਖ ਵਿਦਿਆਰਥੀਆਂ ਨੂੰ ਜਲਦ ਕੀਤਾ ਜਾਵੇਗਾ ਸਨਮਾਨਿਤ- ਐਡਵੋਕੇਟ ਧਾਮੀ

ਅੰਤ੍ਰਿੰਗ ਕਮੇਟੀ ਨੇ ਇੱਕ-ਇੱਕ ਲੱਖ ਰੁਪਏ ਦੀ ਸਨਮਾਨ ਰਾਸ਼ੀ ਨੂੰ ਦਿੱਤੀ ਪ੍ਰਵਾਨਗੀ ਅੰਮ੍ਰਿਤਸਰ, 26 ਅਪ੍ਰੈਲ …

Leave a Reply