Saturday, June 27, 2026

ਆਯੂਸ਼ਮਾਨ ਭਾਰਤ ਸਕੀਮ ਹੁਣ ਸ਼ਹਿਰੀ ਏਰੀਏ `ਚ ਵੀ ਲਾਗੂ – ਏ.ਡੀ.ਸੀ

ਪ੍ਰਤੀ ਸਾਲ, ਪ੍ਰਤੀ ਪਰਿਵਾਰ ਮਿਲੇਗਾ 5 ਲੱਖ ਤੱਕ ਦਾ ਕੈਸ਼ਲੈਸ ਇਲਾਜ

PPN2605201816ਪਠਾਨਕੋਟ, 26 ਮਈ (ਪੰਜਾਬ ਪੋਸਟ ਬਿਊਰੋ)  – ਆਯੂਸ਼ਮਾਨ ਭਾਰਤ (ਪ੍ਰਧਾਨ ਮੰਤਰੀ ਰਾਸ਼ਟਰੀ ਸਵਾਸਥ ਸੁਰਕਸ਼ਾ ਮਿਸ਼ਨ ਤਹਿਤ ਪਿੰਡਾਂ ਦੇ ਨਾਲ ਨਾਲ ਹੁਣ ਅਰਬਨ (ਸ਼ਹਿਰੀ) ਏਰੀਏ ਦੇ (2011 ਦੇ 533 ਡਾਟਾ ਅਨੁਸਾਰ) ਜ਼ਰੂਰਤਮੰਦ ਪਰਿਵਾਰਾਂ ਨੂੰ ਹਸਪਤਾਲਾਂ ਵਿੱਚ ਇਲਾਜ ਕਰਵਾਉਣ ਲਈ ਪੰਜ ਲੱਖ ਰੁਪਏ ਦੀ ਰਾਸ਼ੀ ਸਰਕਾਰ ਵਲੋਂ ਦਿੱਤੀ ਜਾਵੇਗੀ। ਇਸ ਪ੍ਰਗਟਾਵਾ ਵਧੀਕ ਡਿਪਟੀ ਕਮਿਸ਼ਨਰ ਪਠਾਨਕੋਟ (ਜ) ਕੁਲਵੰਤ ਸਿੰਘ ਆਈ.ਏ.ਐਸ ਨੇ ਸਿਹਤ ਵਿਭਾਗ ਦੇ ਅਧਿਕਾਰੀਆਂ ਦੇ ਨਾਲ-ਨਾਲ ਅਰਬਨ ਲੋਕਲ ਬਾਡੀਜ਼ ਦੇ ਨੁਮਾਇੰਦਿਆਂ ਦੇ ਰੋਲ ਅਤੇ ਡਿਊਟੀਆਂ ਤੇ ਹੋਰ ਮੱੁਦਿਆਂ `ਤੇ ਵਿਚਾਰ-ਵਟਾਂਦਰਾਂ ਕਰਨ ਲਈ ਅੱਜ ਡੀ.ਸੀ ਕੰਪਲੈਕਸ ਵਿਖੇ ਹੋਈ ਮੀਟਿੰਗ ਵਿੱਚ ਕੀਤਾ।
ਉਨਾਂ ਦੱਸਿਆ ਕਿ ਇਹ ਮਿਸ਼ਨ ਅਰਬਨ ਲੋਕਲ ਬਾਡੀਜ਼ ਤੇ ਸਿਹਤ ਵਿਭਾਗ ਵਲੋਂ ਸਾਂਝੇ ਤੌਰ `ਤੇ ਲਾਗੂ ਕੀਤਾ ਜਾ ਰਿਹਾ ਹੈ।ਇਸ ਮਿਸ਼ਨ ਵਿੱਚ ਅਰਬਨ ਏਰੀਏ ਦੇ ਲਾਭਪ੍ਰਾਪਤੀ ਪਰਿਵਾਰਾਂ (2011 ਦੇ ਡਾਟਾ ਅਨੁਸਾਰ) ਦਾ ਡਾਟਾ ਵੈਰੀਫਾਈ ਕਰਨ ਤੋਂ ਬਾਅਦ ਸੂਚੀਬੱਧ ਪਬਲਿਕ ਤੇ ਪ੍ਰਾਈਵੇਟ ਹਸਪਤਾਲਾਂ’ਚ ਗਰੀਬੀ ਰੇਖਾ ਤੋਂ ਹੇਠ ਰਹਿ ਰਹੇ ਲੋਕ ਆਪਣਾ ਇਲਾਜ ਬਗੈਰ ਕੋਈ ਪੈਸੇ ਖਰਚ ਕੀਤੇ ਬਿਨਾਂ ਕਰਵਾ ਸਕਦੇ ਹਨ।ਭਾਰਤ ਦੇ ਕਿਸੇ ਵੀ ਜਗਾ `ਤੇ ਸੂਚੀਬੱਧ ਪਬਲਿਕ ਤੇ ਪ੍ਰਾਈਵੇਟ ਹਸਪਤਾਲਾਂ ’ਚ ਭਰਤੀ ਹੋਏ ਮਰੀਜ਼ ਦੇ ਪਰਿਵਾਰ ਨੰੁੂ ਇਲਾਜ ਲਈ ਪੈਸੇ ਦੇਣ ਦੀ ਕੋਈ ਜ਼ਰੂਰਤ ਨਹੀਂ ਹਵੇਗੀ, ਬਲਕਿ ਉਹ ਕੈਸ਼ ਮੁਕਤ ਇਲਾਜ ਕਰਵਾ ਸਕਦੇ ਹਨ। ਜਿਸ ਲਈ ਉਹਨਾਂ ਨੂੰ ਕੇਵਲ ਇਲਾਜ ਕਰਵਾਉਣ ਲਈ ਜਾਰੀ ਕੀਤਾ ਹੋਇਆ ਪਹਿਚਾਣ ਪੱਤਰ ਹਸਪਤਾਲ’ਚ ਦਿਖਾਉਣ ਦੀ ਜ਼ਰੂਰਤ ਪਵੇਗੀ। ਮਿਸ਼ਨ ਦੀ ਵਿਸ਼ੇਸ਼ਤਾ ਬਾਰੇ ਉਨਾਂ ਕਿਹਾ ਕਿ ਇਸ ਮਿਸ਼ਨ ਅਧੀਨ ਪਹਿਲੇ ਤੋ ਹੀ ਮੋਜੂਦ ਸਾਰੀ ਬੀਮਾਰੀਆਂ ਨੂੰ ਪਾਲਿਸੀ ਦੇ ਪਹਿਲੇ ਦਿਨ ਕਵਰ ਕੀਤਾ ਜਾਵੇਗਾ।ਇਸ ਤੋ ਇਲਾਵਾ ਹਸਪਤਾਲ ਵਿੱਚ ਭਰਤੀ ਹੋਣ ਤੋਂ ਪਹਿਲਾਂ ਅਤੇ ਹਸਪਤਾਲ ਛੱਡਣ ਤੋ ਬਾਅਦ ਇਲਾਜ `ਤੇ ਹੋਣ ਵਾਲਾ ਖਰਚ ਵੀ ਬੀਮੇ ਵਿੱਚ ਸ਼ਾਮਿਲ ਹੈ।ਉਨ੍ਹਾਂ ਦੱਸਿਆ ਕਿ ਇਸ ਮਿਸ਼ਨ ਅਧੀਨ ਪਰਿਵਾਰ ਦੇ ਆਕਾਰ, ਉਮਰ ਅਤੇ ਲਿੰਗ ਦੀ ਕੋਈ ਬੰਦਿਸ਼ ਨਹੀ ਹੈ, ਇਸ ਲਈ ਇਸ ਦਾ ਬਹੁਤ ਸਾਰੇ ਲੋਕਾਂ ਨੰੁੂ ਫਾਇਦਾ ਹੋਵੇਗਾ।ਉਨ੍ਹਾਂ ਦੱਸਿਆ ਕਿ ਇਹ ਯੋਜਨਾ ਜ਼ਰੂਰਤਮੰਦ ਪਰਿਵਾਰਾਂ ਨੂੰ ਹਸਪਤਾਲ ਵਿੱਚ ਇਲਾਜ ਦੌਰਾਨ ਹੋਣ ਵਾਲੇ ਖਰਚ ਤੋਂ ਸੁਰੱਖਿਆ ਪ੍ਰਦਾਨ ਅਤੇ ਕੈਸ਼ਲੱਸ ਇਲਾਜ ਉਪਲੱਭਧ ਕਰਵਾਉਂਦੀ ਹੈ। ਉਨ੍ਹਾਂ ਦੱਸਿਆ ਕਿ ਪ੍ਰਧਾਨ ਮੰਤਰੀ ਰਾਸ਼ਟਰੀ ਸਵਾਸਥ ਸੁਰਕਸ਼ਾ ਮਿਸ਼ਨ  ਅਧੀਨ ਜਿਲੇ੍ਹ ਦੇ ਅਰਬਨ ਏਰੀਆ ਵਿੱਚ ਮੀਟਿੰਗ ਲਗਾ ਕੇ ਲੋਕਾਂ ਨੂੰ ਇਕੱਠਾ ਕਰ ਕੇ ਆਸ਼ਾ/ ਏ.ਐਨ.ਐਮ ਦੁਆਰਾ ਹਰ ਵਾਰਡ ਦੇ ਨੋਡਲ ਅਫਸਰਾਂ ਦੇ ਸਹਿਯੋਗ ਨਾਲ ਲਿਸਟ ਲਾਈ ਜਾਵੇਗੀ।ਇਸ ਸੂਚੀ ਵਿੱਚ ਜਿਨਾਂ ਲਾਭਪਾਤਰੀਆਂ ਦਾ ਨਾਮ ਦਰਜ ਹਵੋਗਾ ਉਨ੍ਹਾਂ ਦੇ ਹੀ ਰਾਸ਼ਨ ਕਾਰਡ ਅਤੇ ਮੋਬਾਇਲ ਨੰਬਰ ਲੈ ਕੇ ਫਾਰਮ ਮੁਕੰਮਲ ਕੀਤੇ ਜਾਣਗੇ। ਜਿਹੜੇ ਪਰਿਵਾਰ ਵਾਰਡ ਸਭਾ ਵਿੱਚ ਨਹੀਂ ਆ ਪਾਏ ਉਨ੍ਹਾਂ ਦਾ ਬਾਅਦ ਵਿੱਚ ਡੋਰ ਟੂ ਡੋਰ ਸਰਵੇ ਰਾਹੀਂ ਡਾਟਾ ਇਕੱਠਾ ਕੀਤਾ ਜਾਵੇਗਾ।ਇਸ ਸੰਬਧੀ ਜਿਲੇ੍ਹਦੇ ਸੀਨੀਅਰ ਮੈਡੀਕਲ ਅਫਸਰ, ਮੈਡੀਕਲ ਅਫਸਰ, ਏ.ਐਨ.ਐਮ, ਐਲ.ਐਚ.ਵੀ ਅਤੇ ਆਸ਼ਾ ਨੂੰ ਵਿਸ਼ੇਸ਼ ਸਿਖਲਾਈ ਵੀ ਦਿੱਤੀ ਗਈ ਹੈ।
ਇਸ ਮੌਕੇ ਜਿਲਾ੍ਹ ਪਰਿਵਾਰ ਭਲਾਈ ਅਫਸਰ ਡਾ. ਰਾਕੇਸ਼ ਸਰਪਾਲ, ਸੀਨੀਅਰ ਮੈਡੀਕਲ ਅਫਸਰ ਇੰ: ਸਿਵਲ ਹਸਪਤਾਲ ਪਠਾਨਕੋਟ ਡਾ. ਭੁਪਿੰਦਰ ਸਿੰਘ, ਸੀਨੀਅਰ ਮੈਡੀਕਲ ਅਫਸਰ ਇੰ: ਸੀ.ਐਚ.ਸੀ ਘਰੋਟਾ ਡਾ. ਸ਼ਤੀਸ਼ ਕੁਮਾਰ, ਸੀਨੀਅਰ ਮੈਡੀਕਲ ਅਫਸਰ ਇੰ: ਸੀ.ਐਚ.ਸੀ ਨਰੋਟ ਜੈਮਲ ਸਿੰਘ, ਮੈਡੀਕਲ ਅਫਸਰ ਸੁਜਾਨ ਪੁਰ ਡਾ. ਆਂਚਲ,ਡਾ. ਪ੍ਰਿਅੰਕਾ ਅਤੇ ਕਾਰਜਕਾਰੀ ਅਫਸਰ ਨਗਰ ਸੁਧਾਰ ਟਰੱਸਟ, ਪਠਾਨਕੋਟ ਸੁਜਾਨਪੁਰ ਅਤੇ ਨਰੋਟ ਜੈਮਲ ਸਿੰਘ ਆਦਿ ਹਾਜ਼ਰ ਸਨ।

Check Also

‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਨਸ਼ਾ ਮੁਕਤੀ ਮੋਰਚੇ ਤੇ ਪੁਲਿਸ ਵਿਭਾਗ ਵਿੱਚਕਾਰ ਅਹਿਮ ਰਿਵਿਊ ਮੀਟਿੰਗ

ਅੰਮ੍ਰਿਤਸਰ, 26 ਜੂਨ (ਸੁਖਬੀਰ ਸਿੰਘ) – ਪੰਜਾਬ ਸਰਕਾਰ ਦੀ “ਯੁੱਧ ਨਸ਼ਿਆਂ ਵਿਰੁਧ” ਮੁਹਿੰਮ ਤਹਿਤ ਨਸ਼ਾ …

Leave a Reply