Sunday, June 15, 2025
Breaking News

ਰਾਣਾ ਸ਼ੂਗਰ ਮਿੱਲ ਵਿਖੇ ਪ੍ਰਦੂਸ਼ਿਤ ਪਾਣੀਆਂ ਦੇ ਮੁੱਦੇ `ਤੇ ਤਣਾਅ ਪੂਰਨ ਰਹੀ ਸਥਿਤੀ

ਖਹਿਰਾ ਦੀ ਅਗਵਾਈ `ਚ ਪੀੜਤ ਪਿੰਡ ਵਾਸੀ ਅਤੇ ਰਾਣਾ ਦੇ ਸਮਰਥਕ ਰਹੇ ਆਹਮੋ ਸਾਹਮਣੇ

PPN2705201810ਅੰਮ੍ਰਿਤਸਰ, 27 ਮਈ (ਪੰਜਾਬ ਪੋਸਟ ਬਿਊਰੋ) – ਬਾਬਾ ਬਕਾਲਾ ਸਬ ਡਵੀਜਨ ਦੇ ਪਿੰਡ ਬੁੱਟਰ ਸਿਵੀਆਂ ਵਿਖੇ ਜੋ ਰਾਣਾ ਸ਼ੂਗਰ ਮਿੱਲ ਵੱਲੋ ਕੈਮੀਕਲ ਯੁਕਤ ਕਾਲਾ ਪਾਣੀ ਬਿਨਾਂ ਟਰੀਟ ਕੀਤੇ ਬੁੱਟਰ ਸਿਵੀਆ ਡਰੇਨ ਅਤੇ ਜਮੀਨਦੋਜ ਬੋਰਿੰਗ ਕਰਕੇ ਧਰਤੀ ਵਿਚ ਸੁੱਟਿਆ ਜਾ ਰਿਹਾ ਹੈ।ਮਿੱਲ ਦੀਆਂ ਚਿਮਨੀਆਂ ਰਾਹੀਂ ਨਿਕਲ ਰਹੀ ਸਵਾਹ ਅਤੇ ਕਾਲੇ ਪਾਣੀ ਕਾਰਨ ਬੁੱਟਰ ਮਿਲ ਦੇ ਆਲੇ ਦੁਆਲੇ ਕੈਂਸਰ, ਕਾਲਾ ਪੀਲੀਆ, ਅੱਖਾ ਦਾ ਅੰਨਾਪਨ ਲਿਵਰ ਅਤੇ ਗੁਰਦਿਆਂ ਦੀਆਂ ਭਿਆਨਕ ਬਿਮਾਰੀਆਂ ਫੈਲ ਰਹੀਆਂ ਹਨ।ਜਿਸ ਕਾਰਣ ਇਲਾਕੇ ਦੇ ਪੀੜਤ ਲੋਕ ਵਿਰੋਧੀ ਧਿਰ ਦੇ ਨੇਤਾ ਸੁੱਖਪਾਲ ਖਹਿਰਾ ਅਤੇ ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਸਿਮਰਨਜੀਤ ਸਿੰਘ ਬੈਂਸ ਪਾਸ ਪਹੁੰਚ ਰਹੇ ਸਨ।ਇਨਾ ਪੀੜਤ ਪਿੰਡਾਂ ਵਾਲਿਆਂ ਦੇ ਸੱਦੇ `ਤੇ ਅੱਜ ਵਿਰੋਧੀ ਧਿਰ ਦੇ ਨੇਤਾ ਖਹਿਰਾ ਮੌਕੇ `ਤੇ ਜਾ ਰਹੇ ਸਨ ਤਾਂ ਉਨਾਂ ਨੂੰ ਰੋਕਣ ਲਈ ਰਾਣਾ ਸ਼ੂਗਰ ਮਿਲ ਦੇ ਮਾਲਕ ਅਤੇ ਪ੍ਰਬੰਧਕਾਂ ਨੇ ਉਨਾਂ ਦੇ ਪਹੁੰਚਣ ਵਾਲੀ ਜਗਾ `ਤੇ ਕਾਫੀ ਤਾਦਾਦ ਵਿਚ ਟਰੱਕਾਂ `ਚ ਗੁੰਡੇ ਅਨਸਰ ਇਕੱਠੇ ਕੀਤੇ ਹੋਏ ਸਨ।ਜਿਥੇ ਮਹੌਲ ਕਾਫੀ ਤਨਾਅਪੂਰਣ ਬਣਿਆ ਹੋਇਆ ਸੀ ।
 ਪੁਲਿਸ ਪ੍ਰਸ਼ਾਸ਼ਨ ਨੇ ਗੁੰਡਾ ਅਨਸਰਾਂ ਨੂੰ ਰੋਕਣ ਦੀ ਬਜ਼ਾਏ ਵਿਧਾਇਕ ਸੁਖਪਾਲ ਖਹਿਰਾ ਨੂੰ ਬਾਬਾ ਬਕਾਲਾ ਸਾਹਿਬ ਤੋ ਵਡਾਲੇ ਵੱਲ ਨੂੰ ਡਾਇਵਰਟ ਕਰ ਦਿੱਤਾ ਤਾਂ ਪੀੜਤ ਲੋਕ ਆਪਣਾ ਦੁੱਖੜਾ ਸਣਾਉਣ ਲਈ ਪਿੰਡ ਧਰਦਿਉ ਪਹੁੰਚ ਗਏ।ਇਸ ਮੌਕੇ ਖਹਿਰਾ ਨੇ ਇਲੈਕਟਰੌਨਿਕ ਅਤੇ ਪ੍ਰਿੰਟ ਮੀਡੀਏ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਹ ਰਾਣਾ ਗੁਰਜੀਤ ਦੇ ਗੁੰਡਿਆਂ ਨਾਲ ਲੜਨ ਨਹੀ ਆਇਆ।ਇਹ ਪ੍ਰਦੂਸ਼ਣ ਤੇ ਕਾਲੇ ਪਾਣੀ ਦਾ ਮੁੱਦਾ ਪਾਰਟੀ ਜਾਂ ਉਨਾਂ ਦਾ ਨਿੱਜੀ ਮੁੱਦਾ ਨਹੀ, ਇਹ ਮੁਦਾ ਕਾਲੇ ਪਾਣੀ ਅਤੇ ਕਾਲੀ ਸੁਆਹ ਨਾਲ ਪੀੜਤ ਗਰੀਬ ਲੋਕਾਂ ਦਾ ਮੁੱਦਾ ਹੈ।ਉਹਨਾ ਕਿਹਾ ਕਿ ਭਵਿੱਖ ਵਿਚ ਪੰਜਾਬ ਦੀਆਂ ਖੰਡ ਅਤੇ ਸ਼ਰਾਬ ਮਿੱਲਾਂ ਤੋ ਪੀੜਤ ਲੋਕਾਂ ਦੀ ਸੱਥ ਵਿਚੱ ਜਾਣਗੇ ਅਤੇ ਵਿਧਾਨ ਸਭਾ ਵਿਚ ਇਸ ਕਾਲੇ ਪਾਣੀ ਦੀ ਇੱਕ ਇੱਕ ਘੁੱਟ ਕੈਪਟਨ ਅਮਰਿੰਦਰ ਸਿੰਘ ਅਤੇ ਕਾਂਗਰਸ ਦੇ ਉਘੇ ਆਗੂ  ਰਾਣਾ ਗੁਰਜੀਤ ਸਿੰਘ ਨੂੰ ਪਿਆਉਣਗੇ ਅਤੇ ਜੇਕਰ ਦੋਨੋ ਇਹ ਕਾਲਾ ਪਾਣੀ ਪੀ ਲੈਣਗੇ ਤਾਂ ਉਹ ਆਪਣਾ ਸੰਘਰਸ਼ ਵਾਪਿਸ ਲੈ ਲੈਣਗੇ।
ਇਸ ਮੌਕੇ ਆਲੇ ਦੁਆਲੇ ਦੇ ਪੀੜਤ ਧਰਦਿਉ, ਬੁੱਟਰ, ਪੱਲਾ, ਗੱਗੜਭਾਂਣਾ ਆਦਿ ਪਿੰਡਾਂ ਦੇ ਲੋਕਾਂ ਤੋ ਇਲਾਵਾ ਲੋਕ ਇਨਸਾਫ ਪਾਰਟੀ ਦੇ ਸੀਨੀਅਰ ਮੀਤ ਪ੍ਰਧਾਨ ਅੰਗਰੇਜ ਸਿੰਘ ਗੱਗੜਭਾਣਾ, ਚਰਨਦੀਪ ਸਿੰਘ ਭਿੰਡਰ ਲਿਪ ਆਗੂ, ਦਲਬੀਰ ਸਿੰਘ ਟੌਂਗ ਆਪ ਆਗੂ, ਹਰਭਜਨ ਸਿੰਘ ਈ.ਟੀ.ਓ, ਗੁਰਦੇਵ ਸਿੰਘ ਠੱਠੀਆਂ, ਪਰਮਿੰਦਰਜੀਤ ਸਿੰਘ ਸਰਪੰਚ, ਅਮਰਜੀਤ ਸਿੰਘ ਕਾਲੇਕੇ, ਰਵਿੰਦਰ ਸਿੰਘ ਬੁਟਾਰੀ, ਗੁਰਮੀਤ ਸਿੰਘ ਪਨੇਸਰ,ਜਸਵਿੰਦਰ ਸਿੰਘ ਬਾਬਾ ਬਕਾਲਾ, ਗੁਰਪਿਆਰ ਸਿੰਘ ਮੀਆਂਵਿੰਡ, ਸੁਖਵਿੰਦਰ ਸਿੰਘ ਭੋਮਾ, ਦਲਬੀਰ ਸਿੰਘ ਟਕਾਪੁਰ, ਸ਼ਿੰਗਾਰਾ ਸਿੰਘ ਧਰਦਿਓ, ਜੀਤਾ ਧਰਦਿਓ, ਰਾਜਬੀਰ ਸਿੰਘ ਬੁੱਟਰ, ਬਲਜੀਤ ਕੌਰ ਪੱਲਾ, ਡਾ: ਬਲਦੇਵ ਸਿੰਘ ਗੱਗੜਭਾਣਾ, ਅਜੈਬ ਸਿੰਘ ਗੱਗੜਭਾਣਾ, ਅਜੈਬ ਸਿੰਘ ਗੱਗੜਭਾਣਾ, ਨਰਿੰਦਰ ਸਿੰਘ ਗੱਗੜਭਾਣਾ, ਦਵਿੰਦਰ ਸਿੰਘ ਜਸਪਾਲ ਆਦਿ ਹਾਜਰ ਸਨ।

 

Check Also

ਖਾਲਸਾ ਕਾਲਜ ਲਾਅ ਵੱਲੋਂ ‘ਸਖਸ਼ੀਅਤ ਵਿਕਾਸ ਅਤੇ ਨਿਖਾਰ’ ਵਰਕਸ਼ਾਪ ਕਰਵਾਈ ਗਈ

ਅੰਮ੍ਰਿਤਸਰ, 14 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ ਲਾਅ ਵਿਖੇ ਵਿਦਿਆਰਥਣਾਂ ਲਈ ਵਿਸਪਰ, …

Leave a Reply