Sunday, August 9, 2026

ਪੰਜਾਬ ਵਿਚ 37 ਲੱਖ ਬੱਚਿਆਂ ਨੂੰ ਲੱਗਾ ਮੀਜ਼ਲ ਤੇ ਰੁਬੈਲਾ ਦਾ ਟੀਕਾ – ਡਾਇਰੈਕਟਰ ਸਿਹਤ

ਵਿਕਸਤ ਦੇਸ਼ਾਂ ਵਿਚ 40 ਸਾਲ ਤੋਂ ਹੋ ਰਿਹਾ ਹੈ ਟੀਕਾਕਰਨ- ਡਾ. ਬਲਵਿੰਦਰ ਸਿੰਘ

ਅੰਮ੍ਰਿਤਸਰ, 28 ਮਈ (ਪੰਜਾਬ ਪੋਸਟ- ਮਨਜੀਤ ਸਿੰਘ) – 1 ਮਈ ਤੋਂ ਚਲਾਈ ਜਾ ਰਹੀ ਹੈ ਮੀਜ਼ਲ ਅਤੇ ਰੁਬੈਲਾ ਮੁਹਿੰਮ ਤਹਿਤ ਹੁਣ ਤੱਕ ਪੰਜਾਬ ਵਿਚ 37 ਲੱਖ ਬਚਿਆਂ ਦਾ ਸਫਲਤਾ ਪੂਰਵਕ ਟੀਕਾਕਰਨ ਕੀਤਾ ਜਾ ਚੁੱਕਾ ਹੈ ਅਤੇ ਇਕ ਵੀ ਸ਼ਿਕਾਇਤ ਕਿਸੇ ਤਰਾਂ ਦੇ ਬੁਰੇ ਅਸਰ ਦੀ ਪ੍ਰਾਪਤ ਨਹੀਂ ਹੋਈ।ਉਕਤ ਪ੍ਰਗਟਾਵਾ ਡਾ. ਨਰੇਸ਼ ਕਾਂਸਰਾ ਡਾਇਰੈਕਟPPN2805201807ਰ ਸਿਹਤ ਸੇਵਾਵਾਂ (ਫੈਮਲੀ ਵੈਲਫੇਅਰ) ਪੰਜਾਬ ਨੇ ਅੰਮ੍ਰਿਤਸਰ ਵਿਖੇ ਮੀਜ਼ਲ ਤੇ ਰੁਬੈਲਾ ਬਾਰੇ ਮੀਡੀਆ ਦੀ ਕਰਵਾਈ ਗਈ ਵਰਕਸ਼ਾਪ ਨੂੰ ਸੰਬੋਧਨ ਕਰਦੇ ਕੀਤਾ। ਉਨਾਂ ਦੱਸਿਆ ਕਿ ਇਸ ਦਾ ਮੁੱਖ ਮਕਸਦ ਬੱਚਿਆਂ ਨੂੰ ਜਾਨਲੇਵਾ ਬਿਮਾਰੀਆਂ ਤੋਂ ਸੁਰੱਖਿਅਤ ਕਰਨਾ ਹੈ ਅਤੇ ਨਾਂਹਪੱਖੀ ਪ੍ਰਚਾਰ ਤੋਂ ਗੁੰਮਰਾਹ ਹੋਏ ਲੋਕ ਹੁਣ ਮੁੜ ਟੀਕਾਕਰਨ ਕਰਵਾਉਣ ਲਈ ਸਿਹਤ ਕੇਂਦਰਾਂ ਵਿਚ ਪਹੁੰਚ ਕਰਨ ਲੱਗੇ ਹਨ।  
                ਇਸ ਮੁਹਿੰਮ ਦੀ ਪ੍ਰਾਪਤੀ ਵਿੱਚ ਮੀਡੀਆ ਦੇ ਯੋਗਦਾਨ ਨੂੰ ਮੁੱਖ ਰੱਖਦੇ ਹੋਏ ਕਰਵਾਈ ਇਸ ਵਿਸ਼ੇਸ਼ ਕਾਨਫਰੰਸ ਵਿਚ ਬੋਲਦੇ ਭਾਰਤ ਸਰਕਾਰ ਤੋਂ ਡਿਪਟੀ ਕਮਿਸ਼ਨਰ ਸਿਹਤ ਡਾ. ਪ੍ਰਾਦੀਪ ਹਾਲਦਰ ਨੇ ਦੱਸਿਆ ਕਿ ਭਾਰਤ ਦੇ ਬਣੇ ਇਹ ਟੀਕੇ ਦੁਨੀਆਂ ਭਰ ਦੇ ਦੇਸ਼ਾਂ ਵਿਚ ਲੱਗ ਰਹੇ ਹਨ ਅਤੇ ਅਜੇ ਤੱਕ ਕਿਧਰੇ ਵੀ ਕੋਈ ਸ਼ਿਕਾਇਤ ਨਹੀਂ ਮਿਲੀ।ਉਨਾਂ ਦੱਸਿਆ ਕਿ ਭਾਰਤ ਵਿਚ ਵੀ 9 ਕਰੋੜ ਤੋਂ ਵੱਧ ਬੱਚਿਆਂ ਨੂੰ ਇਹ ਟੀਕਾ ਲਗਾਇਆ ਜਾ ਚੁੱਕਾ ਹੈ ਅਤੇ ਕਈ ਰਾਜਾਂ ਵਿਚ 100 ਫੀਸਦੀ ਬੱਚੇ ਇਹ ਟੀਕਾ ਲਗਵਾ ਚੁੱਕੇ ਹਨ।ਉਨਾਂ ਦੱਸਿਆ ਕਿ ਟੀਕਾਕਰਨ ਬਚਿਆਂ ਦੀ ਜਿੰਦਗੀ ਅਤੇ ਭਵਿੱਖ ਨੂੰ ਬਚਾਉਣ ਦਾ ਇਕੋ-ਇਕ ਪ੍ਰਭਾਵਸ਼ਾਲੀ ਤਰੀਕਾ ਹੈ ਅਤੇ ਇਹ ਜਾਨ ਬਚਾਉ ਵੈਕਸੀਨ ਦੇ ਕੇ ਅਸੀਂ ਹਰੇਕ ਬੱਚੇ ਦੀ ਜਿੰਦਗੀ ਨੂੰ ਬਿਮਾਰੀਆਂ ਤੋਂ ਸੁਰਖਿਅਤ ਕਰ ਸਕਦੇ ਹਾਂ।ਉਨਾਂ ਦੱਸਿਆ ਕਿ ਇਸ ਸਾਲ ਦੇ ਅੰਤ ਤੱਕ ਸਾਰੇ ਭਾਰਤ ਵਿਚ ਇਹ ਟੀਕਾਕਰਨ ਮੁਕੰਮਲ ਕਰ ਲਿਆ ਜਾਵੇਗਾ।
        ਡਾ. ਜੀ.ਬੀ ਸਿੰਘ ਸਟੇਟ ਟੀਕਾਕਰਨ ਅਫਸਰ ਨੇ ਇਸ ਮੌਕੇ ਦੱਸਿਆ ਕਿ ਇਹ ਟੀਕਾਕਰਨ ਪ੍ਰੋਗਰਾਮ ਦੋ ਪੜਾਅ ਵਿੱਚ ਵੰਡਿਆ ਗਿਆ ਸੀ।ਪਹਿਲੇ ਪੜਾਅ ਵਿੱਚ ਅਸੀਂ ਸਕੂਲ ਜਾਣ ਵਾਲੇ ਬੱਚਿਆਂ ਨੂੰ ਟੀਕੇ ਲਗਾਏ ਹਨ ਅਤੇ ਦੂਸਰੇ ਪੜਾਅ ਵਿਚ ਬਾਕੀ ਰਹਿੰਦੇ ਬੱਚਿਆਂ ਨੂੰ ਪਿੰਡਾਂ ਤੇ ਸ਼ਹਿਰਾਂ ਦੇ ਸਾਂਝੇ ਥਾਵਾਂ ’ਤੇ ਬੈਠ ਕੇ ਟੀਕੇ ਲਗਾਏ ਜਾਣਗੇ।ਵਿਸ਼ਵ ਸਿਹਤ ਸੰਗਠਨ ਦੇ ਬੁਲਾਰੇ ਡਾ. ਬਲਵਿੰਦਰ ਸਿੰਘ ਨੇ ਦਸਿਆ ਕਿ ਵਿਸ਼ਵ ਦੇ ਵਿਕਸਤ ਦੇਸ਼ ਕਰੀਬ 40 ਸਾਲਾਂ ਤੋਂ ਇਹ ਟੀਕਾਕਰਨ ਸਫਲਤਾ ਪੂਰਵਕ ਕਰ ਰਹੇ ਹਨ।ਉਨਾਂ ਦੱਸਿਆ ਕਿ ਭਾਰਤ ਵਿਚ ਵੀ ਇਹ ਪਹਿਲਾ ਤੇ ਆਖਰੀ ਮੌਕਾ ਹੈ, ਇਸ ਮਗਰੋਂ ਹਰੇਕ 9 ਮਹੀਨੇ ਦੇ ਬੱਚੇ ਨੂੰ ਇਹ ਟੀਕਾ ਸਰਕਾਰੀ ਤੌਰ ’ਤੇ ਲੱਗੇਗਾ, ਵਡੇਰੀ ਉਮਰ ਦੇ ਬੱਚੇ ਨੂੰ ਖ਼ੁਦ ਪੈਸੇ ਖਰਚ ਕੇ ਲਗਾਉਣਾ ਪਵੇਗਾ।
        ਯੂਨੀਸੈਫ ਦੇ ਸੰਚਾਰ ਅਧਿਕਾਰੀ ਸੋਨੀਆ ਸਰਕਾਰ ਨੇ ਇਸ ਮੌਕੇ ਆਏ ਹੋਏ ਮੀਡੀਆ ਕਰਮੀਆਂ ਦਾ ਧੰਨਵਾਦ ਕੀਤਾ।ਇਸ ਮੌਕੇ ਹੋਰਨਾਂ ਤੋਂ ਇਲਾਵਾ ਸਟੇਟ ਮਾਸ ਮੀਡੀਆ ਅਫਸਰ ਸ੍ਰੀਮਤੀ ਹਰਭਿੰਦਰ ਕੌਰ, ਸ਼ਵਿੰਦਰ ਸਿੰਘ ਸਹਿਦੇਵ ਸਟੇਟ ਪ੍ਰੋਗਰਾਮ ਅਫਸਰ ਆਈ.ਸੀ, ਮਨੀਸ਼ ਸਟੇਟ ਬੀ.ਸੀ.ਸੀ, ਸਿਵਲ ਸਰਜਨ ਡਾ. ਹਰਦੀਪ ਸਿੰਘ ਘਈ, ਜਿਲਾ ਟੀਕਾਕਰਨ ਅਫਸਰ ਡਾ. ਰਮੇਸ਼ ਪਾਲ ਸਿੰਘ, ਜਿਲ੍ਹਾ ਪਰਿਵਾਰ ਭਲਾਈ ਅਫਸਰ ਡਾ. ਸੁਖਪਾਲ ਸਿੰਘ, ਡਾ. ਵਿਨੋਦ ਕੁੰਡਲ , ਸਟੇਟ ਮਾਸ ਮੀਡੀਆ ਅਫਸਰ ਸ਼੍ਰੀਮਤੀ ਹਰਭਿਦਰ ਕੌਰ, ਮਾਸ ਮੀਡੀਆ ਅਫਸਰ ਸ਼੍ਰੀਮਤੀ ਰਾਜ ਕੋਰ, ਅਮਰਦੀਪ ਸਿੰਘ ਅਤੇ ਆਰੂਸ਼ ਭੱਲਾ ਆਦਿ ਹਾਜ਼ਰ ਸਨ।
 

Check Also

ਵਿਧਾਇਕ ਡਾ. ਗੁਪਤਾ ਨੇ ਵਿਧਾਨ ਸਭਾ ਵਿੱਚ ਸੀਵਰੇਜ਼ ਅਤੇ ਪਾਰਕਿੰਗ ਸਟੈਂਡ ਪ੍ਰੋਜੈਕਟ ਸਬੰਧੀ ਮੁੱਦੇ ਉਠਾਏ

ਅੰਮ੍ਰਿਤਸਰ, 8 ਅਗਸਤ (ਸੁਖਬੀਰ ਸਿੰਘ) – ਪੰਜਾਬ ਵਿਧਾਨ ਸਭਾ ਦੇ ਚੱਲ ਰਹੇ ਸੈਸ਼ਨ ਦੌਰਾਨ ਕੇਂਦਰੀ …

Leave a Reply