ਅੰਮ੍ਰਿਤਸਰ, 28 ਮਈ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਸ੍ਰੀ ਗੁਰੂ ਹਰਿਕ੍ਰਿਸ਼ਨ ਸੀਨੀ. ਸੈ. ਪਬਲਿਕ ਸਕੂਲ ਜੀ.ਟੀ.ਰੋਡ ਦੇ ਵਿਦਿਆਰਥੀਆਂ ਲਈ ਗੁਰਮਤਿ ਦੀ ਕਲਾਸ ਦੀ ਸ਼ੁਰੂਆਤ ਕੀਤੀ ਗਈ।ਇਹ ਗੁਰਮਤਿ ਕਲਾਸਾਂ ਦੀ ਲਹਿਰ ਭਾਈ ਸਾਹਿਬ ਭਾਈ ਜਸਬੀਰ ਸਿੰਘ ਖੰਨਾ ਵਾਲਿਆਂ ਦੀ ਪ੍ਰੇਰਨਾ ਸਦਕਾ ਆਰੰਭ ਹੋਈ ਸੀ।ਜਿਸ ਦੇ ਤਹਿਤ ਚੀਫ਼ ਖਾਲਸਾ ਦੀਵਾਨ ਦੇ ਵਿਦਿਅਕ ਅਦਾਰਿਆਂ ਵਿੱਚ ਇਹ ਖਾਸ ਕਲਾਸ ਲਗਾਈ ਜਾਂਦੀ ਹੈ।ਇਸ ਗੁਰਮਤਿ ਕਲਾਸ ਦਾ ਉਦੇਸ਼ ਵਿਦਿਆਰਥੀਆਂ ਨੂੰ ਗੁਰਮਤਿ ਵਿੱਚ ਗੁਰਸਿੱਖੀ ਜੀਵਨ ਵਿੱਚ ਪ੍ਰਪੱਕ ਕਰਕੇ ਉਹਨਾਂ ਰਾਹੀਂ ਉਹਨਾਂ ਦੇ ਹਾਣੀ ਵਿਦਿਆਰਥੀਆਂ ਨੂੰ ਸਿੱਖੀ ਨਾਲ ਜੋੜਨਾ ਹੈ।
ਸ੍ਰੀ ਗੁਰੂ ਹਰਿਕ੍ਰਿਸ਼ਨ ਸੀ.ਸੈ.ਪਬਲਿਕ ਸਕੂਲ ਜੀ.ਟੀ.ਰੋਡ ਵਿਖੇ ਸ਼ੁਰੂ ਹੋਏ ਬੈਚ ਮੌਕੇ ਚੁਣੇ ਹੋਏ ਵਿਦਿਆਰਥੀਆਂ ਨੂੰ ਗੁਰਦੁਆਰਾ ਚੀਫ਼ ਖਾਲਸਾ ਦੀਵਾਨ ਵਿਖੇ ਲਿਜਾਇਆ ਗਿਆ।ਜਿੱਥੇ ਵਿਦਿਆਰਥੀਆਂ ਨੇ ਮਿਲ ਕੇ ਸ੍ਰੀ ਜਪੁਜੀ ਸਾਹਿਬ, ਸ੍ਰੀ ਚੌਪਈ ਸਾਹਿਬ ਤੇ ਅਨੰਦ ਸਾਹਿਬ (ਛੇ ਪੳੜੀਆਂ) ਦਾ ਪਾਠ ਕੀਤਾ। ਉਪਰੰਤ ਅਰਦਾਸ ਤੇ ਹੁਕਮਨਾਮਾ ਲਿਆ ਗਿਆ।ਇਸ ਉਪਰੰਤ ਵਿਦਿਆਰਥੀਆਂ ਨੇ ਭਾਈ ਜਸਬੀਰ ਸਿੰਘ ਖੰਨਾ ਵਾਲਿਆਂ ਦੇ ਸੁਪਨੇ ਨੂੰ ਪੂਰਾ ਕਰਨ ਦਾ ਪ੍ਰਣ ਕੀਤਾ।ਸਕੂਲ ਦੇ ਪ੍ਰਿੰਸੀਪਲ/ ਡਾਇਰੈਕਟਰ ਡਾ. ਧਰਮਵੀਰ ਸਿੰਘ ਨੇ ਬੱਚਿਆਂ ਨੂੰ ਸਕੂਲ ਵਿੱਚ ਆਪਣੀ ਵੱਖਰੀ ਵਿਵਾਹਰਕ ਪਹਿਚਾਣ ਬਣਾਉਣ, ਗੁਰੂ ਦੇ ਲੜ ਲੱਗੇ ਰਹਿਣ ਤੇ ਅਜਿਹੀਆਂ ਹੋਰ ਕਲਾਸਾਂ ਤੇ ਸਿੱਖੀ ਨਾਲ ਜੁੜੇ ਕਾਰਜਾਂ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣ ਲਈ ਪ੍ਰਰਿਤ ਕੀਤਾ। ਇਸ ਮੌਕੇ ਅੰਮ੍ਰਿਤਸਰ ਸਰਕਲ ਦੇ ਇੰਚਾਰਜ ਜੰਗਬਹਾਦਰ ਸਿੰਘ, ਸੁਖਜੀਤ ਕੌਰ ਮੁੱਖੀ ਧਾਰਮਿਕ ਵਿਭਾਗ ਤੇ ਹੋਰ ਅਧਿਆਪਕ ਸਾਹਿਬਾਨ ਮੌਜੂਦ ਸਨ।
Check Also
ਗਰੁੱਪ ਕਮਾਂਡਰ ਬ੍ਰਗੇਡੀਅਰ ਕੇ.ਐਸ ਬਾਵਾ ਵਲੋਂ ਕੈਂਪ ਦਾ ਦੌਰਾ
ਅੰਮ੍ਰਿਤਸਰ, 29 ਮਈ (ਪੰਜਾਬ ਪੋਸਟ ਬਿਊਰੋ) – ਬਾਬਾ ਕੁੰਮਾ ਸਿੰਘ ਇੰਜੀਨੀਅਰਿੰਗ ਕਾਲਜ ਸਤਲਾਣੀ ਸਾਹਿਬ ਵਿਖੇ …