Thursday, March 27, 2025

ਭਗਤ ਪੂਰਨ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਸਕੂਲੀ ਬੱਚਿਆਂ ਦੇ ਭਾਸ਼ਨ ਮੁਕਾਬਲੇ ਕਰਵਾਏ ਗਏ

PPN2805201813 ਜੰਡਿਆਲਾ ਗੁਰੂ, 28 ਮਈ (ਪੰਜਾਬ ਪੋਸਟ- ਹਰਿੰਦਰ ਪਾਲ ਸਿੰਘ) – ਯੁੱਗ ਪੁਰਸ਼ ਭਗਤ ਪੂਰਨ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਸਕੂਲੀ ਬੱਚਿਆਂ ਦੇ ਭਾਸ਼ਨ ਮੁਕਾਬਲੇ ਮਾਨਾਂਵਾਲਾ ਬਰਾਂਚ ਵਿਖੇ ਕਰਵਾਏ ਗਏ।
ਇਹ ਭਾਸ਼ਣ ਮੁਕਾਬਲੇ ਭਗਤ ਪੂਰਨ ਸਿੰਘ ਜੀ ਦੀ ਫਿਲਾਸਫੀ ਕਿਰਤ ਦੀ ਮਹਤਤਾ, ਨਿਸ਼ਕਾਮ ਸੇਵਾ ਦਾ ਮਹੱਤਵ ਅਤੇ ਵਾਤਾਵਰਨ ਸਬੰਧੀ ਅਲਗ-ਅਲਗ ਵਿਸ਼ਿਆਂ `ਤੇ ਆਧਾਰਿਤ ਸਨ।ਇਹਨਾਂ ਮੁਕਾਬਲਿਆਂ ਵਿਚ ਮਾਨਾਂਵਾਲਾ ਦੇ ਆਸ-ਪਾਸ ਅਤੇ ਬੁਟਰ ਕਲਾਂ ਤੋਂ 8 ਸਕੂਲਾਂ ਦੇ ਕਰੀਬਨ 19 ਬੱਚਿਆਂ ਨੇ ਹਿੱਸਾ ਲਿਆ ਇਸ ਵਿਚ ਸਾਰੇ ਹੀ ਪ੍ਰਤੀਯੋਗੀਆਂ ਨੇ ਆਪਣੇ ਭਾਸ਼ਣਾ ਵਿਚ ਭਗਤ ਜੀ ਦੀ ਸਿੱਖਿਆ, ਸਿੱਖ ਧਰਮ ਵਿਚ ਸੇਵਾ ਦੇ ਸਿਹਤ ਉਪਰ ਹੋ ਰਹੇ ਲਗਾਤਾਰ ਨੁਕਸਾਨ ਤੇ ਉਦਾਹਰਨਾਂ ਦੇ ਕੇ ਚਾਨਣਾ ਪਾਇਆ।ਪ੍ਰਤੀਯੋਗਤਾ ਵਿਚ ਡਾਕਟਰ ਸਰਬਜੀਤ ਸਿੰਘ ਛੀਨਾ, ਡਾ. ਇੰਦਰਜੀਤ ਕੌਰ ਗਿੱਲ ਰਿਟਾਇਰਡ ਪ੍ਰਿੰਸੀਪਲ ਅਤੇ ਪੂਰਨ ਪ੍ਰਿੰਟਿਗ ਪ੍ਰੈਸ ਦੇ ਮੈਨੇਜਰ ਬਲਕਾਰ ਸਿੰਘ ਹੋਰਾਂ ਨੇ ਜੱਜਾਂ ਦੇ ਤੌਰ ਤੇ ਜ਼ਿਮੇਵਾਰੀ ਨਿਭਾਈ।PPN2805201814
ਡਾ. ਇੰਦਰਜੀਤ ਕੌਰ ਮੁਖ ਸੇਵਾਦਾਰ ਨੇ ਆਏ ਹੋਏ ਮਹਿਮਾਨਾਂ ਦਾ ਸਵਾਗਤ ਕਰਦੇ ਹੋਏ ਸਭ ਨੂੰ ਜੀ ਆਇਆ ਆਖਿਆ ਅਤੇ ਦੱਸਿਆ ਕਿ ਇਸ ਵਾਰ ਭਗਤ ਪੂਰਨ ਸਿੰਘ ਜੀ ਦਾ ਜਨਮ ਦਿਹਾੜਾ ਵਿਲਖਣ ਤੌਰ `ਤੇ ਮਨਾਉਣ ਦਾ ਵਿਚਾਰ ਉਹਨਾਂ ਦੇ ਮਨ ਵਿਚ ਆਇਆ ਤਾਂ ਕਿ ਇਸ ਸਾਰੇ ਸਮਾਗਮ ਵਿਚ ਮੁਖ ਤੌਰ ਤੇ ਵਿਦਿਆਰਥੀਆਂ ਨੂੰ ਸ਼ਾਮਲ ਕੀਤਾ ਜਾਵੇ ਅਤੇ ਉਹਨਾਂ ਦੀ ਅੰਦਰਲੀ ਪ੍ਰਤਿਭਾ ਨੂੰ ਉਜਾਗਰ ਕੀਤਾ ਜਾਵੇ ਸੇਵਾ ਦੇ ਪੁੰਜ ਬਾਬਾ ਸੇਵਾ ਸਿੰਘ ਖਡੂਰ ਸਾਹਿਬ ਵਾਲਿਆਂ ਨੇ ਭਗਤ ਜੀ ਨੂੰ ਸ਼ਰਧਾਜਲੀ ਦਿੰਦੇ ਹੋਏ ਉਹਨਾਂ ਦੀ ਸਮਾਜ ਪ੍ਰਤੀ ਨਿਸ਼ਕਾਮ ਤੇ ਅਣਥਕ ਸੇਵਾ ਦੀ ਸ਼ਲਾਘਾ ਕੀਤੀ।
ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁਖ ਸੱਕਤਰ ਡਾ. ਰੂਪ ਸਿੰਘ, ਧੂਰੀ ਤੋਂ ਮਾਰਾਹਾਰ ਪਾਵਰ ਇਨਰਜੀ ਦੇ ਡਾਇਰੈਕਟਰ ਜੈ ਸਿੰਘ, ਡਾ. ਸੂਬਾ ਸਿੰਘ ਪਿ੍ਰੰਸੀਪਲ ਸ਼ਹੀਦ ਸਿੱਖ ਮਿਸ਼ਨਰੀ ਕਾਲਜ, ਡਾ. ਤੇਜਪਾਲ ਸਿੰਘ, ਪਿੰਗਲਵਾੜਾ ਤੋਂ ਆਨਰੇਰੀ ਸੱਕਤਰ ਮੁਖਤਾਰ ਸਿੰਘ, ਮੀਤ ਪ੍ਰਧਾਨ ਡਾ. ਜਗਦੀਪਕ ਸਿੰਘ, ਰਾਜਬੀਰ ਸਿੰਘ ਮੈਂਬਰ ਪਿੰਗਲਵਾੜਾ ਸੋਸਾਇਟੀ, ਕਰਨਲ ਦਰਸ਼ਨ ਸਿੰਘ ਬਾਵਾ ਪ੍ਰਸ਼ਾਸਕ ਅਤੇ ਕਈ ਹੋਰ ਹਾਜ਼ਿਰ ਸਨ।

Check Also

ਖ਼ਾਲਸਾ ਕਾਲਜ ਵੈਟਰਨਰੀ ਵਿਖੇ ਪਲੇਸਮੈਂਟ ਡਰਾਈਵ ਕਰਵਾਈ ਗਈ

ਅੰਮ੍ਰਿਤਸਰ, 27 ਮਾਰਚ (ਜਗਦੀਪ ਸਿੰਘ) – ਖਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਜ਼ ਵਿਖੇ ਬਾਵਿਆ …

Leave a Reply