Sunday, September 13, 2026

ਸਿੱਖਿਆ ਮੰਤਰੀ ਵਲੋਂ ਮੀਜ਼ਲ-ਰੁਬੈਲਾ ਟੀਕਾਕਰਨ ਲਈ ਸਾਰੇ ਸਕੂਲਾਂ ਨੂੰ ਸਹਿਯੋਗ ਕਰਨ ਦੀ ਅਪੀਲ

ਅੰਮ੍ਰਿਤਸਰ, 28 ਮਈ (ਪੰਜਾਬ ਪੋਸਟ- ਮਨਜੀਤ ਸਿੰਘ) – ਸਿੱਖਿਆ ਅਤੇ ਵਾਤਾਵਰਣ ਮੰਤਰੀ ਓ.ਪੀ ਸੋਨੀ ਨੇ ਪੰਜਾਬ ਦੇ ਸਾਰੇ ਨਿੱਜੀ ਤੇ ਸਰਕਾਰੀ ਸਕੂਲਾਂ ਨੂੰ ਅਪੀਲ ਕੀਤੀ ਹੈ ਕਿ ਉਹ ਬਹੁਤ ਹੀ ਘਾਤਕ ਬਿਮਾਰੀਆਂ ਤੋਂ ਬਚਾਅ ਲਈ ਬੱਚਿਆਂ ਨੂੰ ਕੀਤੇ ਜਾ ਰਹੇ ਮੀਜ਼ਲ ਤੇ ਰੁਬੈਲਾ ਦੇ ਟੀਕਾਕਰਨ ਵਿਚ ਸਿਹਤ ਵਿਭਾਗ ਦਾ ਸਾਥ ਦੇਣ।ਅੱਜ ਵਿਸ਼ਵ ਸਿਹਤ ਸੰਗਠਨ ਦੇ ਡਾਕਟਰ ਬਲਵਿੰਦਰ ਸਿੰਘ ਵਲੋਂ ਸਿੱਖਿਆ ਮੰਤਰੀ ਨੂੰ ਮਿਲ ਕੇ ਉਨਾਂ ਤੋਂ ਸਹਿਯੋਗ ਦੀ ਮੰਗ ਕੀਤੀ ਗਈ ਤਾਂ ਸਿੱਖਿਆ ਮੰਤਰੀ ਨੇ ਸਾਰੇ ਸਕੂਲਾਂ ਨੂੰ ਮੀਡੀਆ ਜ਼ਰੀਏ ਅਪੀਲ ਕੀਤੀ ਕਿ ਉਹ ਗਰਮੀਆਂ ਦੀਆਂ ਛੁੱਟੀਆਂ ਤੋਂ ਪਹਿਲਾਂ-ਪਹਿਲਾਂ ਕੋਸ਼ਿਸ਼ ਕਰਨ ਕੇ ਸਾਰੇ ਬੱਚਿਆਂ ਦਾ ਟੀਕਾਕਰਨ ਸਕੂਲਾਂ ਵਿਚ ਹੋ ਜਾਵੇ ਅਤੇ ਜੇਕਰ ਕਿਸੇ ਹਾਲਤ ਵਿਚ ਸੰਭਵ ਨਹੀਂ ਹੁੰਦਾ ਤਾਂ ਬੱਚਿਆਂ ਤੇ ਉਨਾਂ ਦੇ ਮਾਪਿਆਂ ਨੂੰ ਇਹ ਸਮਝਾਉਣ ਕਿ ਇਹ ਟੀਕਾਕਰਨ ਉਨਾਂ ਦੇ ਬੱਚੇ ਅਤੇ ਆਉਣ ਵਾਲੀਆਂ ਪੀੜ੍ਹੀਆਂ ਦੇ ਭਵਿੱਖ ਲਈ ਕਿੰਨਾ ਜ਼ਰੂਰੀ ਹੈ।ਸਿੱਖਿਆ ਮੰਤਰੀ ਨੇ ਕਿਹਾ ਕਿ ਜੇਕਰ ਕਿਸੇ ਕਾਰਨ ਬੱਚਾ ਸਕੂਲ ਵਿਚ ਇਹ ਟੀਕਾ ਨਹੀਂ ਲਗਵਾ ਸਕਿਆ ਤਾਂ ਉਸ ਦੇ ਮਾਪੇ ਨੇੜਲੇ ਸਰਕਾਰੀ ਹਸਪਤਾਲ ਵਿਚ ਜਾ ਕੇ ਇਹ ਟੀਕਾ ਮੁਫ਼ਤ ਵਿਚ ਲਵਾ ਸਕਦੇ ਹਨ।ਉਨਾਂ ਦੱਸਿਆ ਕਿ ਕੁੱਝ ਸਮੇਂ ਬਾਅਦ ਜਦ ਇਹ ਟੀਕਾਕਰਨ ਮੁਹਿੰਮ ਬੰਦ ਹੋ ਗਈ ਤਾਂ ਟੀਕਾ ਕੇਵਲ ਤੇ ਕੇਵਲ 9 ਮਹੀਨੇ ਦੀ ਉਮਰ ਵਾਲੇ ਬੱਚੇ ਨੂੰ ਹੀ ਸਰਕਾਰੀ ਸੰਸਥਾਵਾਂ ਵਿਚੋ ਮੁਫ਼ਤ ਲੱਗੇਗਾ, ਬਾਕੀ ਬੱਚਿਆਂ ਨੂੰ ਨਿੱਜੀ ਹਸਪਤਾਲਾਂ ਤੋਂ ਮੁੱਲ ਲੈ ਕੇ ਲਗਾਉਣਾ ਪਵੇਗਾ ਤੇ ਭਾਰੀ ਕੀਮਤ ਵੀ ਚੁਕਾਉਣੀ ਪਵੇਗੀ।

Check Also

ਮਨੁੱਖੀ ਜੀਵਨ ਲਈ ਰਾਹ ਦਸੇਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ

ਪਾਵਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਕਰਕੇ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ …

Leave a Reply