ਦਿੱਲੀ, 29 ਮਈ (ਪੰਜਾਬ ਪੋਸਟ ਬਿਊਰੋ) – ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਦੇਸ਼ ਭਰ ਦੇ ਉਜਵਲਾ ਲਾਭਾਰਥੀਆਂ ਨਾਲ ਵੀਡੀਓ ਕਾਨਫਰੰਸ ਰਾਹੀਂ ਗੱਲਬਾਤ
ਕੀਤੀ।ਦੇਸ਼ ਭਰ ਦੇ 600 ਕੇਂਦਰਾਂ ਉਤੇ ਤਿੰਨ-ਤਿੰਨ ਉਜਵਲਾ ਲਾਭਾਰਥੀ ਇਸ ਗੱਲਬਾਤ ਲਈ ਮੌਜੂਦ ਸਨ।ਤਕਰੀਬਨ 10 ਲੱਖ ਲੋਕਾਂ ਨੇ ਵੱਖ-ਵੱਖ ਮੰਚਾਂ ਰਾਹੀਂ, ਜਿਨ੍ਹਾਂ ਵਿੱਚ ਹੋਰਨਾਂ ਤੋਂ ਇਲਾਵਾ ਨਰੇਂਦਰ ਮੋਦੀ ਐਪ ਅਤੇ ਵੱਖ-ਵੱਖ ਟੀ.ਵੀ ਨਿਊਜ਼ ਚੈਨਲ ਅਤੇ ਸੋਸ਼ਲ ਮੀਡੀਆ ਮੰਚ ਵੀ ਸ਼ਾਮਲ ਸਨ, ਰਾਹੀਂ ਇਸ ਵਿਚਾਰ ਚਰਚਾ ਨੂੰ ਦੇਖਿਆ।ਲਾਭਾਰਥੀਆਂ ਨਾਲ ਟੈਕਨੋਲੋਜੀ ਰਾਹੀਂ ਗੱਲਬਾਤ ਕਰਨ ਅਤੇ ਤਜੱਰਬੇ ਸਾਂਝੇ ਕਰਨ ਉੱਤੇ ਖੁਸ਼ੀ ਪ੍ਰਗਟਾਉਂਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਉੱਜਵਲਾ ਸਕੀਮ ਤਰੱਕੀ ਦਾ ਪ੍ਰਤੀਕ ਬਣ ਗਈ ਹੈ।ਉਨ੍ਹਾਂ ਹੋਰ ਕਿਹਾ ਕਿ ਇਹ ਵੱਡੀ ਸਮਾਜਿਕ ਤਬਦੀਲੀ ਲਿਆ ਰਹੀ ਹੈ ਜੋ ਕਿ ਬਦਲੇ ਵਿੱਚ ਦੇਸ਼ ਦੀ ਸਮੁੱਚੀ ਤਰੱਕੀ `ਤੇ ਪ੍ਰਭਾਵ ਪਾ ਰਹੀ ਹੈ।
ਉੱਜਵਲਾ ਯੋਜਨਾ ਰਾਹੀਂ ਗ੍ਰਾਮੀਣ ਖੇਤਰਾਂ ਵਿੱਚ ਹੁਣ ਤੱਕ ਤਕਰੀਬਨ 4 ਕਰੋੜ ਔਰਤਾਂ ਨੂੰ ਐਲ.ਪੀ.ਜੀ ਕਨੈਕਸ਼ਨ ਮਿਲ ਚੱਕੇ ਹਨ।2014 ਤੋਂ ਲੈ ਕੇ ਪਿਛਲੇ 4 ਸਾਲ ਵਿੱਚ ਤਕਰੀਬਨ 10 ਕਰੋੜ ਨਵੇਂ ਗੈਸ ਕਨੈਕਸ਼ਨ ਜਾਰੀ ਹੋਏ ਹਨ ਜਦੋਂ ਕਿ ਇਸ ਤੋਂ ਪਹਿਲਾਂ 1955 ਤੋਂ 2014 ਤੱਕ ਦੇ 6 ਦਹਾਕਿਆਂ ਵਿੱਚ ਕੁੱਲ 13 ਕਰੋੜ ਗੈਸ ਕਨੈਕਸ਼ਨ ਹੀ ਜਾਰੀ ਹੋਏ ਸਨ।
ਆਪਣੀ ਮੁੱਢਲੀ ਟਿੱਪਣੀ ਵਿੱਚ ਪ੍ਰਧਾਨ ਮੰਤਰੀ ਨੇ ਮੁਨਸ਼ੀ ਪ੍ਰੇਮ ਚੰਦ ਵਲੋਂ 1933 ਵਿਚ ਲਿਖੀ ਇਕ ਕਹਾਣੀ ਦਾ ਹਵਾਲਾ ਦਿੱਤਾ, ਜਿਸ ਵਿੱਚ ਕਿ ਘਰਾਂ ਵਿੱਚ ਲੋਕਾਂ ਦਾ ਜੀਵਨ ਸੁਖਾਲ਼ਾ ਬਣਾਉਣ ਦੀ ਗੱਲ ਦਾ ਹਵਾਲਾ ਦਿੱਤਾ ਗਿਆ ਸੀ।ਉਨ੍ਹਾਂ ਕਿਹਾ ਕਿ ਉਜਵਲਾ ਨੇ ਚੰਗੇ ਸਿਹਤ ਨਤੀਜਿਆਂ, ਜ਼ਹਿਰੀਲੇ ਧੂੰਏਂ ਤੋਂ ਛੁਟਕਾਰੇ ਅਤੇ ਸਵੱਛ ਈਂਧਨ ਰਾਹੀਂ ਲੋਕਾਂ ਨੂੰ ਕਈ ਲਾਭ ਦਿਵਾਏ ਹਨ।ਉਨ੍ਹਾਂ ਕਿਹਾ ਕਿ ਖਾਣਾ ਬਣਾਉਣ ਉੱਤੇ ਹੁਣ ਘੱਟ ਸਮਾਂ ਲੱਗਣ ਨਾਲ ਔਰਤਾਂ ਦਾ ਕਾਫੀ ਸਮਾਂ ਬਚਣ ਲੱਗਾ ਹੈ ਜਿਸ ਵਿੱਚ ਕਿ ਉਹ ਵਾਧੂ ਕਮਾਈ ਵਾਲਾ ਕੋਈ ਕੰਮ ਕਰ ਸਕਦੀਆਂ ਹਨ।
ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਕੇਂਦਰ ਸਰਕਾਰ ਇਹ ਯਕੀਨੀ ਬਣਾਉਣ ਲਈ ਕੰਮ ਕਰ ਰਹੀ ਹੈ ਕਿ ਇਸ ਸਕੀਮ ਵਿਚ ਕੋਈ ਵਿਚੋਲਾ ਸ਼ਾਮਲ ਨਾ ਹੋਵੇ ਅਤੇ ਲਾਭਾਰਥੀਆਂ ਦੀ ਚੋਣ ਪਾਰਦਰਸ਼ੀ ਢੰਗ ਰਾਹੀਂ ਕੀਤੀ ਜਾਂਦੀ ਹੈ।
ਉਨ੍ਹਾਂ ਕਿਹਾ ਹੁਣ ਭਾਰਤ ਦੇ ਕਿ 69% ਪਿੰਡਾਂ ਵਿੱਚ 100% ਐਲ.ਪੀ.ਜੀ ਦੀ ਪਹੁੰਚ ਹੈ, ਜਦੋਂ ਕਿ 81% ਪਿੰਡਾਂ ਵਿਚ ਐਲ.ਪੀ.ਜੀ ਦੀ 75% ਤੋਂ ਵੱਧ ਪਹੁੰਚ ਹੈ।
ਲਾਭਾਰਥੀਆਂ ਨਾਲ ਗੱਲਬਾਤ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਸਮਝਾਇਆ ਕਿ ਕਿਵੇਂ ਐਲ.ਪੀ.ਜੀ ਕਨੈਕਸ਼ਨਾਂ ਕਾਰਨ ਖਾਣਾ ਬਣਾਉਣ `ਚ ਘੱਟ ਸਮਾਂ ਲੱਗਣ ਲੱਗਾ ਹੈ ਅਤੇ ਸਾਰੇ ਪਰਿਵਾਰ ਦੇ ਜੀਵਨ ਪੱਧਰ ਵਿੱਚ ਸੁਧਾਰ ਆਇਆ ਹੈ।
Check Also
ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ
ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …
Punjab Post Daily Online Newspaper & Print Media