Wednesday, April 22, 2026

ਹਵਾਈ ਫੌਜ ਦੇ ਹੈਲੀਕਾਪਟਰ ਨੇ ਪਠਾਨਕੋਟ ਦੇ ਜੰਗਲ ਉਪਰ ਪਾਣੀ ਛਿੜਕ ਕੇ ਅੱਗ `ਤੇ ਪਾਇਆ ਕਾਬੂ

ਪਠਾਨਕੋਟ, 29 ਮਈ (ਪੰਜਾਬ ਪੋਸਟ ਬਿਊਰੋ) – ਐਤਵਾਰ ਨੂੰ ਪਠਾਨਕੋਟ ਦੇ ਦਰੰਗ ਖੱਡ ਫੰਗਤੋਲੀ ਨਜਦੀਕ ਗੜ੍ਹ ਮਾਤਾ ਮੰਦਿਰ ਏਰੀਆ ਜੋ ਕਿ ਮਮੂਨ ਕੈਂਟ ਦੇ PPN2905201805ਫੌਜੀ ਇਲਾਕੇ ਅਧੀਨ ਆਉਂਦਾ ਹੈ, ਵਿਖੇ ਜੰਗਲਾਂ ਨੂੰ ਅੱਗ ਲੱਗ ਗਈ ਸੀ। ਜੰਗਲਾਂ ਨੂੰ ਲੱਗੀ ਇਸ ਅਗ ਸਬੰਧੀ ਫੌਜੀ ਅਧਿਕਾਰੀਆਂ ਵੱਲੋਂ ਡਿਪਟੀ ਕਮਿਸ਼ਨਰ ਪਠਾਨਕੋਟ ਨੂੰ ਸੂਚਿਤ ਕੀਤਾ ਗਿਆ ਸੀ।ਸ੍ਰੀਮਤੀ ਨੀਲਿਮਾ ਡਿਪਟੀ ਕਮਿਸ਼ਨਰ ਪਠਾਨਕੋਟ ਆਪਣੇ ਉਚ ਅਧਿਕਾਰੀਆਂ ਨਾਲ ਮੌਕੇ `ਤੇ ਪਹੁੰਚੇ।ਡਿਪਟੀ ਕਮਿਸ਼ਨਰ ਪਠਾਨਕੋਟ ਨੇ ਦੱਸਿਆ ਕਿ ਫਾਇਰ ਬ੍ਰਿਗੇਡ ਪਠਾਨਕੋਟ ਦੀਆਂ ਗੱਡੀਆਂ ਵਲੋਂ ਅੱਗ `ਤੇ ਕਾਬੂ ਪਾਉਣ ਲਈ ਭਰਪੂਰ ਕੋਸ਼ਿਸ਼ ਕੀਤੀ ਗਈ, ਪ੍ਰੰਤੂ ਜੰਗਲ ਦੇ ਅੰਦਰ ਗੱਡੀਆਂ ਜਾਣ ਲਈ ਰਸਤਾ ਨਾ ਹੋਣ ਕਾਰਨ ਅੱਗ `ਤੇ ਕਾਬੂ ਪਾਉਣਾ ਮੁਸ਼ਕਿਲ ਹੋ ਗਿਆ ਸੀ।ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਡਿਪਟੀ ਕਮਿਸ਼ਨਰ ਪਠਾਨਕੋਟ ਵਲੋਂ ਤੁਰੰਤ ਮੱਖ ਸਕੱਤਰ ਪੰਜਾਬ ਜੀ ਦੇ ਧਿਆਨ ਵਿੱਚ ਲਿਆਂਦਾ ਗਿਆ। ਮੁੱਖ ਸਕੱਤਰ ਪੰਜਾਬ ਜੀ ਵਲੋਂ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਜੀ.ਓ.ਸੀ ਵੈਸਟਰਨ ਕਮਾਂਡ ਨਾਲ ਗੱਲ ਕੀਤੀ ਗਈ ਅਤੇ ਉਨ੍ਹਾਂ ਨੂੰ ਇਹ ਵੀ ਕਿਹਾ ਗਿਆ ਕਿ ਜੀ.ਓ.ਸੀ ਕਮਾਂਡ ਊਧਮਪੁਰ ਨਾਲ ਰਾਬਤਾ ਕਾਇਮ ਕੀਤਾ ਜਾਵੇ ਤਾਂ ਜੋ ਅੱਗ ਬੁਝਾਉਣ ਲਈ ਭਰਪੂਰ ਯਤਨ ਕੀਤੇ ਜਾ ਸਕਣ।ਡਾਇਰੈਕਟਰ ਜੰਗਲਾਤ ਹੋਮ ਗਾਰਡ ਨੂੰ ਵੀ ਸੂਚਿਤ ਕੀਤਾ ਗਿਆ ਅਤੇ ਚੀਫ ਕੰਜ਼ਰਵੇਟਿਵ ਜੰਗਲਾਤ ਨਾਲ ਵੀ ਗੱਲ ਕੀਤੀ ਗਈ ਤੇ ਫੌਜੀ ਅਧਿਕਾਰੀਆਂ ਵਲੋਂ ਸਲਾਹ ਦਿੱਤੀ ਗਈ ਕਿ ਜੰਗਲਾਂ ਅੰਦਰ ਲੱਗੀ ਅੱਗ `ਤੇ ਕਾਬੂ ਪਾਉਣ ਲਈ ਏਅਰਫੋਰਸ ਅਧਿਕਾਰੀਆਂ ਕੋਲੋਂ ਹੈਲੀਕਾਪਟਰ ਦੀ ਮੰਗ ਕੀਤੀ ਜਾਵੇ।ਡਿਪਟੀ ਕਮਿਸ਼ਨਰ ਵਲੋਂ ਤੁਰੰਤ ਪੱਤਰ ਲਿਖ ਕੇ ਏ.ਓ.ਸੀ ਏਅਰਫੋੋਰਸ ਨੂੰ ਹੈਲੀਕਾਪਟਰ ਭੇਜਣ ਲਈ ਲਿਖਿਆ ਗਿਆ ਅਤੇ ਉਨ੍ਹਾਂ ਨਾਲ ਰਾਬਤਾ ਵੀ ਕਾਇਮ ਕੀਤਾ ਗਿਆ।ਸ਼ਾਮ ਦਾ ਸਮਾਂ ਹੋੋਣ ਕਾਰਨ ਹੈਲੀਕਾਪਟਰ ਦਾ ਉਡਾਣ ਭਰਨਾ ਸੰਭਵ ਨਹੀਂ ਸੀ।ਅੱਜ ਮਿਤੀ 28-05-2018 ਨੂੰ ਸਵੇਰ ਦੇ 5:30 ਵਜੇ ਹਵਾਈ ਫੌਜ ਦੇ ਹੈਲੀਕਾਪਟਰ ਵਲੋਂ ਪੂਰੇ ਦਿਨ ਵਿੱਚ 10 ਵਾਰ ਜੰਗਲ ਉਪਰ ਪਾਣੀ ਦਾ ਛਿੜਕਾ ਕਰਕੇ ਅੱਗ `ਤੇ ਕਾਬੂ ਪਾ ਲਿਆ ਗਿਆ ਹੈ।ਇਸ ਦੇ ਬਾਵਜੂਦ ਵੀ ਇਸ ਸਮੇਂ ਜ਼ਿਲ੍ਹਾ ਫਾਰੈਸਟ ਅਧਿਕਾਰੀ ਫੌਜ ਦੇ ਅਧਿਕਾਰੀ ਆਪਣੇ ਪੂਰੇ ਸਾਜ਼ੋ-ਸਮਾਨ ਨਾਲ ਮੌਕੇ `ਤੇ ਤੈਨਾਤ ਹਨ ਅਤੇ ਅੱਗ ਨੂੰ ਕਾਬੂ `ਚ ਰੱਖਣ ਲਈ ਲਗਾਤਾਰ ਨਿਗਰਾਨੀ ਕੀਤੀ ਜਾ ਰਹੀ ਹੈ।ਕਿਉਂ ਜੋ ਮੌਸਮ ਵਿੱਚ ਤਪਸ਼ ਹੋਣ ਕਾਰਨ ਦੁਬਾਰਾ ਅੱਗ ਲੱਗਣ ਦੀ ਘਟਨਾ ਨੂੰ ਮੌਕੇ `ਤੇ ਰੋਕਿਆ ਜਾ ਸਕੇ।ਡਿਪਟੀ ਕਮਿਸ਼ਨਰ ਪਠਾਨਕੋਟ ਨੇ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜੰਗਲਾਂ ਵਿੱਚ ਲੱਗੀ ਅੱਗ ਬਹੁਤ ਭਿਆਨਕ ਸੀ, ਪਰ ਇਸ ਨੂੰ ਫੌਜ, ਸਿਵਲ ਅਤੇ ਹਵਾਈ ਫੌਜ ਦੇ ਅਧਿਕਾਰੀਆਂ ਦੇ ਸਹਿਯੋਗ ਨਾਲ ਕਾਬੂ ਹੇਠ ਕੀਤਾ ਗਿਆ ਹੈ, ਜਿਸ ਨਾਲ ਅੱਗ ਨੂੰ ਫੌਜੀ ਇਲਾਕੇ ਦੇ ਨਾਲ-ਨਾਲ ਰਿਹਾਇਸ਼ੀ ਇਲਾਕਿਆਂ ਨੂੰ ਜਾਣ ਤੋਂ ਬਿਲਕੁੱਲ ਕਾਬੂ ਹੇਠ ਕਰ ਲਿਆ ਗਿਆ ਹੈ ਅਤੇ ਹੁਣ ਲਗਾਤਾਰ ਨਿਗਰਾਨੀ ਵੀ ਰੱਖੀ ਜਾ ਰਹੀ ਹੈ ਤਾਂ ਜੋ ਅੱਗ ਨੂੰ ਅਗਾਂਹ ਫੈਲਣ ਤੋਂ ਰੋਕਿਆ ਜਾ ਸਕੇ।

Check Also

ਕਮਿਸ਼ਨਰੇਟ ਪੁਲਿਸ ਅਤੇ ਐਸ.ਓ.ਜੀ ਵਲੋਂ ਬੱਸ ਸਟੈਂਡ, ਰੇਲਵੇ ਸਟੇਸ਼ਨ ਅਤੇ ਹੋਰ ਇਲਾਕਿਆਂ ‘ਚ ਚੈਕਿੰਗ

ਅੰਮ੍ਰਿਤਸਰ, 21 ਅਪ੍ਰੈਲ (ਸੁਖਬੀਰ ਸਿੰਘ) – ਕਮਿਸ਼ਨਰ ਪੁਲਿਸ ਗੁਰਪ੍ਰੀਤ ਸਿੰਘ ਭੁੱਲਰ ਆਈ.ਪੀ.ਐਸ ਦੀਆਂ ਹਦਾਇਤਾਂ ‘ਤੇ …

Leave a Reply