ਭੀਖੀ, 29 ਮਈ (ਪੰਜਾਬ ਪੋਸਟ – ਕਮਲ ਜ਼ਿੰਦਲ) – ਸੀਨੀਅਰ ਕਪਤਾਨ ਪੁਲਿਸ ਪਰਮਵੀਰ ਸਿੰਘ ਪਰਮਾਰ, ਡਾਕਟਰ ਸਚਿਨ ਗੁਪਤਾ ਕਪਤਾਨ ਪੁਲਿਸ
ਸਥਾਨਕ ਕਮ ਜਿਲਾ ਕਮਿਊਨਿਟੀ ਪੁਲਿਸਿੰਗ ਅਫਸ਼ਰ ਮਾਨਸਾ ਦੇ ਦਿਸ਼ਾ-ਨਿਰਦੇਸ਼ਾਂ ਅਤੇ ਮੁੱਖ ਅਫਸਰ ਥਾਣਾ ਭੀਖੀ ਅੰਗਰੇਜ ਸਿੰਘ ਦੀ ਯੋਗ ਰਹਿਨੁਮਾਈ ਹੇਠ ਡੈਪੋਂ ਪ੍ਰੋਗਰਾਮ ਤਹਿਤ ਨਸ਼ਿਆਂ ਦੇ ਖਿਲਾਫ “ਨੁੱਕੜ ਨਾਟਕ ਹੌਕਾ” ਸੀਨੀਅਰ ਸੈਕੰਡਰੀ ਸਕੂਲ ਭੀਖੀ ਲੜਕੀਆਂ ਵਿਖੇ ਦਸਤਕ ਆਰਟ ਗਰੁੱਪ ਪੰਜਾਬ ਵੱਲੋਂ ਖੇਡਿਆ ਗਿਆ।ਜਿਸ ਵਿੱਚ ਨਸ਼ਿਆ ਦੇ ਹੋਣ ਵਾਲੇ ਸਰੀਰਕ ਮਾਨਸਿਕ ਅਤੇ ਸਮਾਜਿਕ ਨੁਕਸਾਨ ਨੂੰ ਬਹੁਤ ਹੀ ਵਧੀਆ ਢੰਗ ਨਾਲ ਸਮਝਾਇਆ ਗਿਆ।
ਥਾਣਾ ਸਾਂਝ ਕੇਂਦਰ ਭੀਖੀ ਦੇ ਇੰਚਾਰਜ ਸਹਾਇਕ ਥਾਣੇਦਾਰ ਸਮਰਾਟ ਵੀਰ ਨੇ ਹਾਜਰੀਨ ਨੂੰ ਡੈਪੋ ਸਬੰਧੀ ਜਾਣਕਾਰੀ ਦੇਣ ਤੋ ਇਲਾਵਾ ਵਿਦਿਆਰਥਣਾਂ ਨੂੰ ਟ੍ਰੈਫਿਕ ਦੇ ਨਿਯਮਾਂ ਬਾਰੇ ਜਾਣਕਾਰੀ ਦਿੱਤੀ, ਹੋਲਦਾਰ ਮਨਜਿੰਦਰ ਸਿੰਘ ਨੇ ਸਾਂਝ ਕੇਂਦਰ ਤੋ ਮਿਲਣ ਵਾਲੀਆਂ ਸੇਵਾਵਾ ਅਤੇ ਸਿਪਾਹੀ ਹਰਪਾਲ ਸਿੰਘ ਨੇ ਔਰਤਾਂ ਦੀ ਸੁਰੱਖਿਆ ਲਈ ਤਿਆਰ ਕੀਤੇ ਗਏ ਮੋਬਾਇਲ ਐਪ ‘ਸ਼ਕਤੀ’ ਬਾਰੇ ਵਿਦਿਆਰਥਣਾ ਨੂੰ ਦੱਸਿਆ।
ਅਖੀਰ ਵਿੱਚ ਪਿ੍ਰੰਸੀਪਲ ਬੇਅੰਤ ਕੌਰ ਨੇ ਆਪਣੇ ਸਕੂਲ ਵਿੱਚ ਆਈ ਨੁੱਕੜ ਨਾਟਕ ਦੀ ਟੀਮ ਦੇ ਮੈਬਰਾਂ ਅਮ੍ਰਿਤਪ੍ਰੀਤ, ਕੇਸ਼ਵ ਖੰਡਾ, ਅਮਨਦੀਪ ਕੌਰ, ਲਾਡੀ ਜਟਾਣਾ, ਹੈਪੀ ਚਹਿਲ ਅਤੇ ਥਾਣਾ ਸਾਂਝ ਕੇਂਦਰ ਭੀਖੀ ਦਾ ਵਿਸ਼ੇਸ਼ ਧੰਨਵਾਦ ਕੀਤਾ।ਇਸ ਦੌਰਾਨ ਸਕੂਲ ਵਿੱਚ ਥਾਣਾ ਭੀਖੀ ਦੇ ਹੋਲਦਮਗ ਸੰਗਾਰਾ ਸਿੰਘ, ਸਿਪਾਹੀ ਗੁਰਪ੍ਰੀਤ ਸਿੰਘ, ਲੇਡੀ ਕਾਂਸਟੇਬਲ ਸੰਦੀਪ ਕੋਰ ਅਤੇ ਵੀਰਪਾਲ ਕੋਰ ਅਤੇ ਸਕੂਲ ਸਟਾਫ ਲੈਕਚਰਾਰ ਪ੍ਰਦੀਪ ਤਾਇਲ, ਸੰਧਿਆ ਰਾਣੀ, ਸੁਖਵਿੰਦਰ ਰਾਮ, ਕਲਰਕ ਬੋਧਾ ਰਾਮ ਹਾਜਰ ਸਨ।
Check Also
ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ ਨੇ ਜਗੀਰ ਸਿੰਘ ਨਾਗਰਾ ਦੇ ਦੇਹਾਂਤ ’ਤੇ ਦੁੱਖ ਪ੍ਰਗਟਾਇਆ
ਅੰਮ੍ਰਿਤਸਰ, 4 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਡਿਪਟੀ …
Punjab Post Daily Online Newspaper & Print Media