Saturday, August 8, 2026

ਹਿਮਾਲਿਆ ਵੁੱਡ ਬੈਜ ਕੋਰਸ ਕਰਕੇ ਪਰਤੇ ਸਕਾਊਟ ਮਾਸਟਰ ਦਾ ਸਕੂਲ ਸਟਾਫ ਵਲੋਂ ਭਰਵਾਂ ਸੁਆਗਤ

ਭੀਖੀ, 29 ਮਈ (ਪੰਜਾਬ ਪੋਸਟ – ਕਮਲ ਜ਼ਿੰਦਲ)  – ਜਿਲ੍ਹਾ ਸਿੱਖਿਆ ਅਫ਼ਸਰ (ਸੈ:ਸਿ) ਮਾਨਸਾ ਸੁਭਾਸ਼ ਚੰਦਰ ਅਤੇ ਜਿਲ੍ਹਾ ਆਰਗੇਨਾਈਜਿੰਗ ਕਮਿਸ਼ਨਰ PPN2905201813(ਸਕਾਊਟਸ) ਮਾਨਸਾ ਦਰਸ਼ਨ ਸਿੰਘ ਬਰੇਟਾ ਅਤੇ ਜਿਲਾ ਟ੍ਰੇਨਿੰਗ ਕਮਿਸ਼ਨਰ ਮਨਦੀਪ ਸਿੰਘ ਗੋਲਡੀ ਦੇ ਯੋਗ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਪ੍ਰਿੰਸੀਪਲ ਮੈਡਮ ਪ੍ਰਮੋਦ ਗੁਪਤਾ ਦੀ ਰਹਿਨੁਮਾਈ ਹੇਠ ਸਰਕਾਰੀ ਸੈਕੰਡਰੀ ਸਕੂਲ ਮੀਰਪੁਰ ਕਲਾਂ ਦੇ ਸਕਾਊਟ ਮਾਸਟਰ ਜਗਸੀਰ ਸਿੰਘ ਨੇ ਭਾਰਤ ਸਕਾਊਟਸ ਐਂਡ ਗਾਈਡਜ ਦੇ ਨੈਸ਼ਨਲ ਟ੍ਰੇਨਿੰਗ ਸੈਂਟਰ, ਪੰਚਮੜੀ (ਮੱਧ ਪ੍ਰਦੇਸ਼) ਵਿਖੇ ਰਾਸ਼ਟਰੀ ਪੱਧਰ ਦਾ 7 ਰੋਜਾ ਸਕਾਊਟ ਮਾਸਟਰ ਹਿਮਾਲਿਆ ਵੁੱਡ ਬੈਜ ਟ੍ਰੇਨਿੰਗ ਕੋਰਸ ਲਗਾਇਆ।ਸਕਾਊਟ ਮਾਸਟਰ ਦੀ ਸਰਵਉੱਚ ਯੋਗਤਾ ਹਿਮਾਲਿਆ ਵੁਡ ਬੈਜ ਕੋਰਸ ਪਾਸ ਕਰਕੇ ਸਕੂਲ ਪੁੱਜਣ ’ਤੇ ਸਕਾਊਟ ਮਾਸਟਰ ਜਗਸੀਰ ਸਿੰਘ ਦਾ ਪ੍ਰਿੰਸੀਪਲ ਮੈਡਮ ਪ੍ਰਮੋਦ ਗੁਪਤਾ ਅਤੇ ਸਮੂਹ ਸਟਾਫ ਵੱਲੋ ਭਰਵਾਂ ਸੁਆਗਤ ਕੀਤਾ ਗਿਆ ਅਤੇ ਮੁਬਾਰਕਬਾਦ ਦਿੱਤੀ ਗਈ।
ਸਕਾਊਟ ਮਾਸਟਰ ਜਗਸੀਰ ਸਿੰਘ ਨੇ ਕਿਹਾ ਕਿ ਉਹ ਵਿਦਿਆਰਥੀਆਂ ਵਿੱਚ ਸਕਾਊਟ ਭਾਵਨਾ ਪੈਦਾ ਕਰਨ ਲਈ ਹਰ ਸੰਭਵ ਯਤਨ ਕਰਨਗੇ।ਇਸ ਮੌਕੇ ਲਕਸ਼ਮਣ ਦਾਸ, ਹਰਵਿੰਦਰ ਸਿੰਘ, ਜਗਤਾਰ ਸਿੰਘ, ਰੇਸ਼ਮ ਸਿੰਘ, ਦਰਸ਼ਨ ਸਿੰਘ, ਗਗਨਦੀਪ ਸਿੰਘ, ਨਿਸ਼ਾਨ ਸਿੰਘ, ਗੁਰਮੀਤ ਸਿੰਘ, ਰਾਮ ਲਾਲ, ਊਸ਼ਾ ਰਾਣੀ, ਸੁਪਨਜੀਤ ਕੌਰ, ਜਸਵੀਰ ਕੌਰ, ਗੁਰਨਾਮ ਕੌਰ, ਸੁਖਪਾਲ ਕੌਰ, ਰਵਨੀਤ ਕੌਰ ਅਤੇ ਸਮੂਹ ਵਿਦਿਆਰਥੀ ਹਾਜਰ ਸਨ।

Check Also

Bbk Dav participates in Nasha Mukt Yuva for Viksit Bharat Sankalp Abhiyan inaugurated by Hon’ble PM Modi

Amritsar, August 7 (Punjab Post Bureau) – BBK DAV College for Women participated in Nasha …

Leave a Reply