ਪਠਾਨਕੋਟ, 30 ਮਈ (ਪੰਜਾਬ ਪੋਸਟ ਬਿਊਰੋ) – ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾ ਪਠਾਨਕੋਟ ਵਿਖੇ ਮਰੂਤੀ ਸੰਜੂਕੀ ਇੰਡੀਆ ਲਿਮਟਿਡ ਗੂੜਗਾਊ ਵਲੋਂ ਅਪ੍ਰੈਨਟਿਕਸ ਸਲੈਕਸ਼ਨ ਲਈ ਰੋਜ਼ਗਾਰ ਮੇਲਾ ਲਗਾਇਆ ਗਿਆ।ਇਸ ਵਿੱਚ ਇਲੈਕਟ੍ਰੇਸ਼ਨ, ਇਲੈਕਟ੍ਰੋਨਿਕਸ, ਮਕੈਨਿਕ, ਫਿਟਰ, ਮਸ਼ੀਨਿਸਟ, ਮੋਟਰ ਮਕੈਨਿਕ ਆਦਿ ਟਰੇਡਾਂ ਦੇ ਸਿਖਆਰਥੀਆਂ ਨੂੰ ਭਰਤੀ ਕੀਤਾ ਗਿਆ।ਇਸ ਭਰਤੀ ਲਈ ਸਵੇਰੇ 10:00 ਵਜੇ ਲਿਖਤੀ ਟੈਸਟ ਲਿਆ ਗਿਆ, ਜਿਸ ਉਪਰੰਤ ਇੰਟਰਵਿਊ ਲਈ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆ ਹਰੀਸ਼ ਮੋਹਨ ਪਿ੍ਰੰਸੀਪਲ ਆਈ.ਟੀ.ਆਈ ਪਠਾਨਕੋਟ ਨੇ ਦੱਸਿਆ ਕਿ ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾ ਪਠਾਨਕੋਟ ਨੂੰ ਮਰੂਤੀ ਸੰਜੂਕੀ ਇੰਡੀਆ ਲਿਮਟਿਡ ਵਲੋਂ ਅਡਾਪਟ ਕੀਤਾ ਗਿਆ ਹੈ। ਉਨ੍ਹਾਂ ਦਸਿਆ ਕਿ ਇਸ ਕੈਂਪ ਵਿਚ ਕੁੱਲ 151 ਸਿਖਿਆਰਥੀਆਂ ਨੇ ਭਾਗ ਲਿਆ ਅਤੇ ਜਿਨਾਂ ਵਿਚੋਂ 99 ਸਿਖਆਰਥੀਆਂ ਦੀ ਚੋਣ ਕਰ ਲਈ ਗਈ ਹੈ।ਜਿਸ ਕਾਰਨ ਉਕਤ ਕੰਪਨੀ ਵਲੋਂ ਇਸ ਸੰਸਥਾ ਵਿਖੇ ਨਵੀ ਮਸ਼ੀਨਰੀ ਭੇਜਣ ਦੇ ਨਾਲ-ਨਾਲ ਸਿਖਆਰਥੀਆਂ ਨੂੰ ਰੋਜ਼ਗਾਰ ਦੇ ਮੌਕੇ ਵੀ ਮੁਹਈਆ ਕਰਵਾਏ ਜਾ ਰਹੇ ਹਨ। 
ਉਨ੍ਹਾਂ ਦਸਿਆ ਕਿ ਇਸ ਤਹਿਤ ਉਪਰੋਕਤ ਸਾਰੀਆਂ ਟਰੇਡਾਂ ਦੇ ਪਾਸ ਆਉਟ ਸਿਖਆਰਥੀ ਜੋ ਗੂੜਗਾਊ ਅਤੇ ਮਾਨੇਸਰ ਵਿਖੇ ਇੱਕ ਸਾਲ ਦੀ ਮਿਆਦ ਲਈ ਬਤੌਰ ਅਪ੍ਰੈਨਟਿਕਸ ਸਲੈਕਟ ਹੋਣ ਲਈ ਭਾਗ ਲਿਆ ਅਤੇ ਸਫਲ ਹੋਣ ਵਾਲੇ ਉਮੀਦਵਾਰਾਂ ਨੂੰ ਮਰੂਤੀ ਸੰਜੂਕੀ ਵਲੋਂ ਕੇਵਲ 8776 ਰੁਪਏ ਪ੍ਰਤੀ ਮਹੀਨਾ ਵਜੀਫਾ ਅਤੇ 2600 ਪ੍ਰਤੀ ਮਹੀਨਾ ਬੋਨਸ ਹਾਜ਼ਰੀ ਦੇ ਆਧਾਰ ’ਤੇ ਦਿੱਤਾ ਜਾਵੇਗਾ।ਇਸ ਤੋਂ ਇਲਾਵਾ ਸਬਸਿਡੀ ਵਾਲਾ ਖਾਣਾ ਅਤੇ ਮੁਫ਼ਤ ਯੂਨੀਫਾਰਮ ਦਿੱਤੀ ਜਾਵੇਗੀ।ਜਦਕਿ ਆਉਣ-ਜਾਣ ਅਤੇ ਰਹਿਣ ਦਾ ਖਰਚ ਉਮੀਦਵਾਰ ਵਲੋਂ ਆਪਣੇ ਪੱਧਰ ’ਤੇ ਕਰਨਾ ਹੋਵੇਗਾ।ਇਸ ਮੌਕੇ ਸੰਸਥਾ ਦੇ ਪ੍ਰਿੰਸੀਪਲ ਵਲੋਂ ਹਲਕਾ ਵਿਧਾਇਕ ਪਠਾਨਕੋਟ ਅਮਿਤ ਵਿਜ ਦਾ ਵਿਸ਼ੇਸ਼ ਤੌਰ ’ਤੇ ਧੰਨਵਾਦ ਕੀਤਾ ਅਤੇ ਦਸਿਆ ਕਿ ਉਨ੍ਹਾਂ ਵਲੋਂ ਰੋਜ਼ਗਾਰ ਸੇਵਾ ਅਧੀਨ ਬਣਾਈ ਟੀਮ ਦੀ ਮਦਦ ਨਾਲ ਇਸ ਤਰ੍ਹਾਂ ਦੇ ਰੋਜ਼ਗਾਰ ਕੈਂਪਾਂ ਨੂੰ ਸਫ਼ਲਤਾ ਨਾਲ ਚਲਾਉਣ ਵਿਚ ਕਾਫ਼ੀ ਮਦਦ ਮਿਲ ਰਹੀ ਹੈ।
Check Also
ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ
ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …
Punjab Post Daily Online Newspaper & Print Media