Tuesday, March 3, 2026

ਵੈਟਰਨਰੀ ਹਸਪਤਾਲ ਵਿਖੇ ਖੋਲਿਆ `ਮਿਲਕ ਟੈਸਟਿੰਗ ਪੁਆਇੰਟ`

ਲੋਕਾਂ ਨੂੰ ਮਿਲਾਵਟੀ ਦੁੱਧ ਬਾਰੇ ਜਾਗਰੂਕ ਕਰ ਕੇ ਗੰਭੀਰ ਬੀਮਾਰੀਆਂ ਤੋਂ ਬਚਾਉਂਣਾ ਮੁੱਖ ਉਦੇਸ਼

PPN3005201812ਪਠਾਨਕੋਟ, 30 ਮਈ (ਪੰਜਾਬ ਪੋਸਟ ਬਿਊਰੋ) – ਪ੍ਰੋਗਰੇਸਿਵ ਪਠਾਨਕੋਟ ਅਧੀਨ ਰੈਡ ਕਰਾਸ ਪਠਾਨਕੋਟ ਦੇ ਸਹਿਯੋਗ ਨਾਲ ਆਮ ਘਰਾਂ ਅਤੇ ਵਪਾਰਕ ਦੁਕਾਨਾਂ ਵੱਲੋਂ ਪ੍ਰਯੋਗ ਕੀਤੇ ਜਾਣ ਵਾਲੇ ਦੁੱਧ ਦੀ ਗੁਣਵੱਤਾ ਨੂੰ ਮਾਪਣ ਦੇ ਲਈ ਅੱਜ ਵੈਟਰਨਰੀ ਹਸਪਤਾਲ ਪਠਾਨਕੋਟ ਵਿਖੇ “ਮਿਲਕ ਟੈਸਟਿੰਗ ਪੁਆਇੰਟ” ਸਥਾਪਤ ਕੀਤਾ ਗਿਆ ਹੈ ਇਹ ਪ੍ਰੋਜੈਕਟ ਲੋਕਾਂ ਨੂੰ ਵਧੀਆ ਕਿਸਮ ਦੇ ਦੁੱਧ ਤੋਂ ਜਾਗਰੂਕ ਕਰਵਾਉਂਣ ਲਈ ਸੁਰੂ ਕੀਤਾ ਗਿਆ ਹੈ। ਇਹ ਪ੍ਰਗਟਾਵਾ ਸ੍ਰੀਮਤੀ ਨੀਲਿਮਾ ਡਿਪਟੀ ਕਮਿਸ਼ਨਰ ਨੇ `ਮਿਲਕ ਟੈਸਟਿੰਗ ਪੁਆਇੰਟ` ਦੇ ਸ਼ੁੱਭ ਅਰੰਭ ਕਰਨ ਮਗਰੋਂ ਕੀਤਾ।ਇਸ ਸਮੇਂ ਰਸਦੀਪ ਸਿੰਘ ਸਹਾਇਕ ਕਮਿਸ਼ਨਰ ਸਿਕਾਇਤਾਂ, ਡਾ. ਕੁਲਭੂਸਣ ਸਰਮਾ ਡਿਪਟੀ ਡਾਇਰੈਕਟਰ ਪਸੂ ਪਾਲਣ ਵਿਭਾਗ ਪਠਾਨਕੋਟ, ਡਾ. ਤਰਸੇਮ ਸਿੰਘ ਡੀ.ਐਚ.ਓ ਪਠਾਨਕੋਟ, ਡਾ. ਮੋਹਣ ਲਾਲ ਅੱਤਰੀ, ਰਾਮ ਲੁਭਾਇਆ ਸਹਾਇਕ ਲੋਕ ਸੰਪਰਕ ਅਫਸ਼ਰ ਪਠਾਨਕੋਟ, ਡਾ. ਕੁਲਦੀਪ ਕੁਮਾਰ ਸੀਨੀਅਰ ਵੈਟਰਨਰੀ ਅਫਸ਼ਰ ਪਠਾਨਕੋਟ, ਡਾ. ਸੁਮੇਸ ਸਿੰਘ ਵੈਟਰਨਰੀ ਅਫਸ਼ਰ ਪਠਾਨਕੋਟ, ਡਾ. ਅਮਿਤ ਸਰਮਾ, ਡਾ. ਕਵਿਤਾ ਸਰਮਾ, ਡਾ. ਸੂਰਜ ਧਵਨ, ਕਸਮੀਰ ਸਿੰਘ ਗੋਰਾਇਆ ਡਿਪਟੀ ਡਾਇਰੈਕਟਰ ਡੇਅਰੀ ਪਠਾਨਕੋਟ, ਰੋਹਿਤ ਸਰਮਾ, ਮਨਜੀਤ ਕੌਰ ਸੰਧੂ, ਬਿਮਲਾ ਡੋਗਰਾ, ਅਜੈ ਮਹਾਜਨ ਅਤੇ ਹੋਰ ਸਮਾਜ ਸੇਵੀ ਸੰਸਥਾਵਾਂ ਦੇ ਆਹੁੰਦੇਦਾਰ ਵੀ ਹਾਜਰ ਸਨ।
ਸ੍ਰੀਮਤੀ ਨੀਲਿਮਾ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਅੱਜ ਤੋਂ ਖੋਲੇ ਗਏ `ਮਿਲਕ ਟੈਸਟਿੰਗ ਪੁਆਇੰਟ` ਜਿਸ ਤੋਂ ਕੋਈ ਵੀ ਵਿਅਕਤੀ ਨਾ ਮਾਤਰ ਨਿਰਧਾਰਤ ਫੀਸ ਦੇ ਕੇ ਦੁੱਧ ਦੀ ਜਾਂਚ ਕਰਵਾ ਸਕਦਾ ਹੈ।ਉਨ੍ਹਾਂ ਦੱਸਿਆ ਕਿ ਜਿਲ੍ਹਾ ਪਠਾਨਕੋਟ ਵਿੱਚ ਖੋਲੇ ਗਏ `ਮਿਲਕ ਟੈਸਟਿੰਗ ਪੁਆਇੰਟ` ਪਿੱਛੇ ਜ਼ਿਲ੍ਹਾ ਪ੍ਰਸ਼ਾਸਨ ਦਾ ਉਦੇਸ਼ ਹੈ ਕਿ ਲੋਕਾਂ ਨੂੰ ਵਧੀਆ ਕੁਆਲਿਟੀ ਦਾ ਦੁੱਧ ਮਿਲ ਸਕੇ ਤਾਂ ਜੋ ਲੋਕਾਂ ਦੀ ਅਤੇ ਵਿਸ਼ੇਸ ਤੋਰ ਤੇ ਬੱਚਿਆਂ ਦੀ ਸਿਹਤ ਨਰੋਈ ਰਹਿ ਸਕੇ।ਲੋਕ ਆਪਣੇ ਪਰਿਵਾਰਕ ਮੈਂਬਰਾਂ ਨੂੰ ਨਕਲੀ ਦੁੱਧ ਤੋਂ ਹੋਣ ਵਾਲੀਆਂ ਗੰਭੀਰ ਬੀਮਾਰੀਆਂ ਤੋਂ ਸਮੇਂ ਰਹਿੰਦੇ ਬਚਾ ਸਕਣ।ਉਨ੍ਹਾਂ ਦੱਸਿਆ ਕਿ ਇਸ ਕਾਰਜ ਦੇ ਲਈ ਜ਼ਿਲ੍ਹਾ ਪੱਧਰ ਤੇ ਇਕ ਕਮੇਟੀ ਦਾ ਵੀ ਗਠਨ ਕੀਤਾ ਗਿਆ ਹੈ ਜੋ ਜ਼ਿਲ੍ਹੇ ਅੰਦਰ ਵੱਖ ਵੱਖ ਸਥਾਨਾਂ ਤੇ ਸਥਾਪਿਤ ਕੀਤੇ ਜਾਣ ਵਾਲੇ ਕੇਂਦਰਾਂ ਦੇ ਲਈ ਸਥਾਨ, ਟੈਸਟ ਫੀਸ ਅਤੇ ਭਵਿੱਖ ਵਿੱਚ ਹੋਣ ਵਾਲੇ ਸਾਰੇ ਖਰਚੇ ਦਾ ਰੀਵਿਊ ਕਰ ਸਕਣ।ਇਸ ਵਿੱਚ ਚੇਅਰਮੈਨ ਡਿਪਟੀ ਕਮਿਸ਼ਨਰ ਪਠਾਨਕੋਟ, ਸਕੱਤਰ ਸਹਾਇਕ ਕਮਿਸ਼ਨਰ (ਸ਼ਿਕਾਇਤਾਂ), ਡਿਪਟੀ ਡਾਇਰੈਕਟਰ ਡੇਅਰੀ ਵਿਭਾਗ, ਡਿਪਟੀ ਡਾਇਰੈਕਟਰ ਪਸ਼ੂ ਪਾਲਣ ਵਿਭਾਗ, ਅਸਿਸਟੈਂਟ ਫੂਡ ਕਮਿਸ਼ਨਰ (ਹੈਲਥ), ਹੈਲਥ ਇੰਸਪੈਕਟਰ ਕਾਰਪੋਰੇਸ਼ਨ ਪਠਾਨਕੋਟ ਅਤੇ ਸੈਕਟਰੀ ਰੈਡ ਕਰਾਸ ਸੋਸਾਇਟੀ ਪਠਾਨਕੋਟ ਬਤੌਰ ਮੈਂਬਰ ਸ਼ਾਮਿਲ ਕੀਤੇ ਗਏ ਹਨ।
ਉਨ੍ਹਾਂ ਦੱਸਿਆ ਕਿ ਭਵਿੱਖ ਵਿੱਚ ਇਸੇ ਹੀ ਤਰ੍ਹਾਂ ਦਾ `ਮਿਲਕ ਟੈਸਟਿੰਗ ਪੁਆਇੰਟ` ਸਿਵਲ ਵੈਟਰਨਰੀ ਦਫਤਰ ਨਰੋਟ ਜੈਮਲ ਸਿੰਘ, ਧਾਰਕਲਾਂ ਅਤੇ ਮੀਰਥਲ ਵਿਖੇ ਵੀ ਖੋਲਿਆ ਜਾਵੇਗਾ।ਇਹ ਮਿਲਕ ਟੈਸਟਿੰਗ ਪੁਆਇੰਟ ਗਰਮੀਆਂ ਵਿੱਚ ਸਵੇਰੇ 8 ਵਜੇ ਤੋਂ 10 ਵਜੇ ਤੱਕ ਅਤੇ ਸਰਦੀਆਂ ਵਿੱਚ ਸਵੇਰੇ 9 ਵਜੇ ਤੋਂ 11 ਵਜੇ ਤੱਕ ਖੁੱਲੇ ਰਹਿਣਗੇ ।

Check Also

ਸ਼੍ਰੋਮਣੀ ਕਮੇਟੀ ਵੱਲੋਂ ਸੇਵਾ ਮੁਕਤ ਹੋਏ ਕਰਮਚਾਰੀਆਂ ਨੂੰ ਕੀਤਾ ਗਿਆ ਸਨਮਾਨਿਤ

ਅੰਮ੍ਰਿਤਸਰ, 2 ਮਾਰਚ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿਖੇ ਸੇਵਾ ਨਿਭਾਅ ਰਹੇ …

Leave a Reply