Monday, June 22, 2026

ਫੁੱਲ ਦੀ ਖਸਤਾ ਹਾਲਤ ਦੇ ਰਹੀ ਹੈ ਵੱਡੇ ਹਾਦਸਿਆਂ ਨੂੰ ਸੱਦਾ

PPN3106201803ਭੀਖੀ, 31 ਮਈ (ਪੰਜਾਬ ਪੋਸਟ- ਕਮਲ ਜ਼ਿੰਦਲ) – ਸਥਾਨਕ ਭੀਖੀ ਵਿਚੋਂ ਲੰਘਦੀ ਨਹਿਰ ਕਾਫੀ ਸਮਾਂ ਪਹਿਲਾਂ ਕੱਚੀ ਸੀ, ਹੁਣ ਇਸ ਨੂੰ ਪੱਕੇ ਕੀਤਿਆਂ ਕਾਫੀ ਲੰਮਾ ਸਮਾਂ ਹੋ ਗਿਆ ਹੈ। ਪਿਛਲੀ ਸਰਕਾਰ ਦੌਰਾਨ ਇਸ ਦੀ ਪਟੜੀ ਨੂੰ ਦੋਵਾਂ ਪਾਸਿਆਂ ਤੋਂ ਉੱਚਾ ਚੁੱਕ ਦਿੱਤਾ ਸੀ, ਪਰ ਬਹੁਤ ਸਾਰੇ ਪੁਰਾਣੇ ਪੁਲ ਜਿਉਂ ਦੇ ਤਿਉਂ ਖੜ੍ਹੇ ਹਨ।ਭੀਖੀ ਤੋਂ ਮੋਹਰ ਸਿੰਘ ਵਾਲਾ ਜਾਣ ਵਾਲੀ ਸੜਕ ਵਾਲੇ ਪੁੱਲ ਦੀ ਹਾਲਤ ਖਸਤਾ ਹੋ ਚੁੱਕੀ ਹੈ।ਇਸ ਦੀ ਕੋਈ ਵੀ ਮਰੰੁਮਤ ਨਹੀ ਕੀਤੀ ਗਈ।ਨਹਿਰੀ ਵਿਭਾਗ ਇਸ ਵੱਲ ਧਿਆਨ ਨਹੀਂ ਦੇ ਰਿਹਾ, ਪਾਣੀ ਦਾ ਵਹਾਅ ਤੇਜ਼ ਹੋਣ ਕਾਰਨ ਪਾਣੀ ਪੁੱਲ ਦੇ ਨਾਲ ਖਹਿ ਲੰਘ ਰਿਹਾ ਹੈ।ਇਸ ਪੁੱਲ ਤੋਂ ਪਿੰਡਾਂ ਤੋੋਂ ਇਲਾਵਾ ਨੈਸ਼ਨਲ ਕਾਲਜ ਅਤੇ ਆਪਣੇ ਖੇਤਾਂ ਨੂੰ ਜਾਣ ਵਾਲੇ ਲੋਕ ਲੰਘਦੇ ਹਨ।ਇਹਨਾਂ ਲੋਕਾਂ ਦਾ ਕਹਿਣਾ ਹੈ ਕਿ ਅੱਗੇ ਬਾਰਿਸ਼ ਤੇ ਹਨੇਰੀਆਂ ਦਾ ਸਮਾਂ ਆ ਰਿਹਾ ਹੈ, ਜੇਕਰ ਕੋਈ ਦਰੱਖ਼ਤ ਟੁੱਟ ਕੇ ਨਹਿਰ ਵਿੱਚ ਡਿੱਗ ਪਿਆ ਤਾਂ ਬਹੁਤ ਵੱਡੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

Check Also

ਅਗਨੀਵੀਰਾਂ ਅਤੇ ਭਾਰਤੀ ਫੌਜ ਦੇ ਜਵਾਨਾਂ ਲਈ ਉਚ ਸਿੱਖਿਆ ਦੇ ਨਵੇਂ ਦਰਵਾਜ਼ੇ ਖੁੱਲ੍ਹੇ

ਅੰਮ੍ਰਿਤਸਰ, 21 ਜੂਨ (ਸੁਖਬੀਰ ਸਿੰਘ ਖੁਰਮਣੀਆਂ) ਵਾਈਸ-ਚਾਂਸਲਰ ਪ੍ਰੋ. (ਡਾ.) ਕਰਮਜੀਤ ਸਿੰਘ ਦੇ ਉੱਚੇ ਵਿਜ਼ਨ, ਦੂਰਅੰਦੇਸ਼ੀ …

Leave a Reply