Friday, July 31, 2026

ਧਾਰਮਿਕ ਆਗੂਆਂ ਦੇ ਟਕਰਾਅ ਦੇ ਹੱਲ ਲਈ ਸ਼੍ਰੋਮਣੀ ਕਮੇਟੀ ਪ੍ਰਧਾਨ ਬੁੱਧੀਜੀਵੀਆਂ ਤੇ ਧਾਰਮਿਕ ਆਗੂਆਂ ਦੀ ਸਾਂਝੀ ਮੀੀਟੰਗ ਬੁਲਾਉਣ -ਸਰਨਾ

ਅੰਮ੍ਰਿਤਸਰ, 31 ਮਈ (ਪੰਜਾਬ ਪੋਸਟ ਬਿਊਰੋ) – ਸ਼੍ਰੋੋਮਣੀ ਅਕਲੀ ਦਲ ਦਿੱਲੀ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਸ਼੍ਰੋਮਣੀ ਕਮੇਟੀ ਪ੍ਰਧਾਨ ਗੋਬਿੰਦ ਸਿੰਘ ਲੌਗੋਵਾਲ ਨੂੰ ਅਪੀਲ ਕੀਤੀ ਕਿ ਉਹ ਆਪਣੀ ਜਿੰਮੇਵਾਰੀ ਨੂੰ ਸਮਝਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਲਿਖੇ ਪੱਤਰ `ਤੇ ਗੌਰ ਫੁਰਮਾਉਦੇ ਹੋਏ ਸਿੱਖ ਪ੍ਰਚਾਰਕਾਂ ਤੇ ਵੱਖ-ਵੱਖ ਧਾਰਮਿਕ ਸੰਸਥਾਵਾਂ ਦਰਮਿਆਨ ਵਧ ਰਹੇ ਟਕਰਾਓ ਨੂੰ ਤੁਰੰਤ ਹੱਲ ਕਰਨ ਲਈ ਧੜੇਬੰਦੀ ਤੋ ਉਪਰ ਉਠ ਕੇ ਬੁੱਧੀਜੀਵੀਆਂ ਇੱਕ ਮੀਟਿੰਗ ਬੁਲਾਉਣ ਤਾਂ ਕਿ ਚੱਲ ਰਹੇ ਟਕਰਾਉ ਨੂੰ ਤੁਰੰਤ ਖਤਮ ਕੀਤਾ ਜਾਵੇ।
ਪਰਮਜੀਤ ਸਰਨਾ ਨੇ ਕਮੇਟੀ ਪ੍ਰਧਾਨ ਲੌਗੋਵਾਲ ਨੂੰ ਕਿਹਾ ਕਿ ਇਤਿਹਾਸ ਵਿੱਚ ਸ਼ਾਇਦ ਇਹ ਪਹਿਲੀ ਵਾਰੀ ਹੋਵੇਗਾ ਕਿ ਕਿਸੇ ਗੈਰ ਅਕਾਲੀ ਮੁੱਖ ਮੰਤਰੀ ਨੇ ਸ਼੍ਰੋਮਣੀ ਕਮੇਟੀ ਪ੍ਰਧਾਨ ਨੂੰ ਪੱਤਰ ਲਿਖ ਕੇ ਧਾਰਮਿਕ ਆਗੂਆਂ ਵਿੱਚ ਵੱਧ ਰਹੇ ਟਕਰਾਅ ਨੂੰ ਖਤਮ ਕਰਾਉਣ ਦੀ ਅਪੀਲ ਕੀਤੀ ਹੋਵੇ।ਉਹਨਾਂ ਕਿਹਾ ਕਿ ਕੁੱਝ ਲੋਕ ਧਮਕੀਆ ਦੇ ਕੇ ਆਪਣੀ ਈਨ ਮਨਾਉਣਾ ਚਾਹੁੰਦੇ ਹਨ, ਪਰ ਲੋਕਤਾਂਤਰਿਕ ਵਿੱਚ ਅਜਿਹਾ ਕੁੱਝ ਵੀ ਸੰਭਵ ਨਹੀ ਹੁੰਦਾ। ਉਹਨਾਂ ਕਿਹਾ ਕਿ ਬੜੇ ਹੀ ਅਫਸੋਸ ਦੀ ਗੱਲ ਹੈ ਕਿ ਅੱਜ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਇੱਕ ਸਿਰਮੌਰ ਹਸਤੀ ਨਹੀ ਸਗੋ ਇੱਕ ਸਿਆਸੀ ਪਾਰਟੀ ਤੇ ਬਾਦਲ ਪਰਿਵਾਰ ਦਾ ਕਰਿੰਦਾ ਤੇ ਇੱਕ ਧਿਰ ਦਾ ਪ੍ਰਧਾਨ ਬਣ ਕੇ ਅਜਿਹੇ ਬਿਆਨ ਦੇ ਰਿਹਾ ਹੈ ਜਿਹੜੇ ਪੰਥਕ ਸਫਾਂ ਵਿੱਚ ਕਈ ਤਰਾਂ ਦੇ ਬਿਖੇੜੇ ਖੜੇ ਕਰ ਰਹੇ ਹਨ।
ਉਹਨਾਂ ਕਿਹਾ ਕਿ ਇਸ ਤੋ ਪਹਿਲਾਂ ਜਦੋਂ ਧਾਰਮਿਕ ਸਖਸ਼ੀਅਤਾਂ ਵਿੱਚ ਵਿਵਾਦ ਸ਼ੁਰੂ ਹੋਇਆ ਸੀ ਤਾਂ ਉਸ ਵੇਲੇ ਤੱਤਕਾਲੀ ਕਮੇਟੀ ਪ੍ਰਧਾਨ ਅਵਤਾਰ ਸਿੰਘ ਮੱਕੜ ਨੂੰ ਵੀ ਪੰਥਕ ਏਕਤਾ ਦੀ ਜਿੰਮੇਵਾਰੀ ਸੋਂਪੀ ਗਈ ਸੀ, ਪਰ ਉਹ ਕੁੱਝ ਵੀ ਨਹੀ ਕਰੇ ਸਕੇ ਸਨ।ਉਹਨਾਂ ਕਿਹਾ ਕਿ ਜੇਕਰ ਉਸ ਸਮੇਂ ਸੁਹਿਰਦ ਯਤਨ ਕੀਤੇ ਜਾਂਦੇ ਤਾਂ ਸ਼ਾਇਦ ਨੌਬਤ ਇਥੋਂ ਤੱਕ ਨਾ ਆਉਦੀ।ਪੰਥਕ ਪ੍ਰਚਾਰਕ ਭਾਈ ਭੁਪਿੰਦਰ ਸਿੰਘ ਦੇ ਕਤਲ ਤੋਂ ਬਾਅਦ ਵੀ ਸ਼੍ਰੋਮਣੀ ਕਮੇਟੀ ਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਜੇਕਰ ਆਪਣੀ ਜਿੰਮੇਵਾਰੀ ਸਹੀ ਢੰਗ ਨਾਲ ਨਿਭਾਈ ਹੁੰਦੀ ਤਾਂ ਸ਼ਾਇਦ ਅੱਜ ਵਾਲਾ ਖਿਲਾਰਾ ਨਾ ਪੈਦਾ।

Check Also

ਨਗਰ ਪੰਚਾਇਤ ਰਈਆ ਦੀ ਪਹਿਲੀ ਜਨਰਲ ਹਾਊਸ ਮੀਟਿੰਗ ਸੰਪਨ

1 ਕਰੋੜ 6 ਲੱਖ ਦੇ ਵਿਕਾਸ ਕਾਰਜ਼ਾਂ ਨੂੰ ਹਰੀ ਝੰਡੀ ਰਈਆ, 30 ਜੁਲਾਈ (ਪੰਜਾਬ ਪੋਸਟ …

Leave a Reply