Wednesday, August 12, 2026

ਅੰਮ੍ਰਿਤਸਰ ਜਿਲੇ ਦੇ 65 ਸਰਕਾਰੀ ਸਕੂਲਾਂ ‘ਚ ਸਮਰ ਕੈਂਪ ਸ਼ੁਰੂ

ਜਿਲੇ ਦੀ ਪੜੋ ਪੰਜਾਬ ਪ੍ਰਾਜੈਕਟ ਟੀਮ ਨੇ ਵੀ ਵਿਸ਼ੇਸ਼ ਸਮਰ ਕੈਂਪ ਲਾ ਕੇ ਪਾਈ ਨਵੀਂ ਪਿਰਤ

PPN0106201809 ਅੰੰਮ੍ਰਿਤਸਰ, 1 ਜੂਨ (ਪੰਜਾਬ ਪੋਸਟ – ਮਨਜੀਤ ਸਿੰਘ) – ਸਰਕਾਰੀ ਸਕੂਲਾਂ ਅੰਦਰ ਪੜਨ ਵਾਲੇ ਬੱਚਿਆਂ ਨੂੰ ਸਮੇਂ ਦਾ ਹਾਣੀ ਬਨਾਉਣ ਦੇ ਮਕਸਦ ਨਾਲ ਸਿਖਿਆ ਮੰਤਰੀ ਪੰਜਾਬ ਓਮ ਪ੍ਰਕਾਸ਼ ਸੋਨੀ ਦੀ ਰਹਿਮੁਨਾਈ ਹੇਠ ਸਿੱਖਿਆ ਸਕੱਤਰ ਪੰਜਾਬ ਕਿਸ਼ਨ ਕੁਮਾਰ ਤੇ ਸਟੇਟ ਪ੍ਰਾਜੈਕਟ ਕੋਆਰਡੀਨੇਟਰ ਡਾ. ਦਵਿੰਦਰ ਬੋਹਾ ਦੇ ਅਣਥੱਕ ਯਤਨਾਂ ਸਦਕਾ ਸੂਬੇ ਦੇ ਸਮੁੱਚੇ ਸਰਕਾਰੀ ਸਕੂਲਾਂ ਅੰਦਰ ਕਿਰਿਆਵਾਂ `ਤੇ ਅਧਾਰਿਤ ਦਿੱਤੀ ਜਾ ਰਹੀ ਸਿਖਿਆ ਪ੍ਰਤੀ ਬੱਚਿਆਂ ਤੇ ਮਾਪਿਆਂ ਨੂੰ ਹੋਰ ਉਤਸ਼ਾਹਿਤ ਕਰਨ ਲਈ ਜਿਲੇ ਦੇ 65 ਸਕੂਲਾਂ ਅੰਦਰ ਮਿਹਨਤੀ ਅਧਿਆਪਕਾਂ ਵਲੋਂ ਅੱਜ ਸ਼ੁਰੂ ਹੋਈਆਂ ਗਰਮੀ ਦੀਆਂ ਛੁੱਟੀਆਂ ‘ਚ ਨਿੱਜੀ ਸਕੂਲਾਂ ਦੀ ਤਰਾਂ ਸਮਰ ਕੈਂਪਾਂ ਦੀ ਸ਼ੁਰੂਆਤ ਕੀਤੀ ਗਈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਜਿਲਾ ਪ੍ਰਾਜੈਕਟ ਕੋਆਰਡੀਨੇਟਰ ਮਨਪ੍ਰੀਤ ਕੌਰ ਨੇ ਦੱਸਿਆ ਕਿ ਜਿਲਾ ਸਿੱਖਿਆ ਅਫ਼ਸਰ ਸ਼ਿਸ਼ੂਪਾਲ ਕੌਸ਼ਲ, ਉਪ ਜਿਲਾ ਭੁਪਿੰਦਰ ਕੌਰ, ਡਾਈਟ ਪ੍ਰਿੰਸੀਪਲ ਹਰਭਗਵੰਤ ਸਿੰਘ ਵੜੈਚ ਤੋਂ ਇਲਾਵਾ ਬਲਾਕ ਸਿੱਖਿਆ ਅਫ਼ਸਰਾਂ ਦੀ ਅਗਵਾਈ ਹੇਠ ਚੱਲਣ ਵਾਲੇ ਇਨਾਂ ਸਮਰ ਕੈਪਾਂ ਦੌਰਾਨ ਬੱਚਿਆਂ ਦੇ ਮਾਨਸਿਕ, ਸਰੀਰਕ, ਸਭਿਆਚਾਰਕ ਵਿਕਾਸ ਲਈ ਅਧਿਆਪਕਾਂ ਵੱਲੋਂ 7 ਜਾਂ 10 ਦਿਨ ਲਈ ਪੂਰਾ ਸ਼ਡਿਊਲ ਤਿਆਰ ਕੀਤਾ ਹੋਇਆ ਹੈ, ਜਿਸ ਤਹਿਤ ਬੱਚਿਆਂ ਨੂੰ ਯੋਗਾ ਤੋਂ ਇਲਾਵਾ ਪੇਪਰ ਫ਼ੋਲਡਿੰਗ, ਪੇਪਰ ਕਟਿੰਗ, ਕਲੇਅ ਮਾਡਲਿੰਗ, ਕੋਲਾਜ ਮੇਕਿੰਗ, ਗਰੀਟਿੰਗ ਕਾਰਡ ਤਿਆਰ ਕਰਨ ਦੇ ਨਾਲ ਨਾਲ ਗਿੱਧਾ, ਭੰਗੜਾ, ਸਕਿੱਟਾਂ, ਨਾਟਕ,PPN0106201810 
ਕਵਿਤਾਵਾਂ, ਬਾਲ ਗੀਤ, ਪੇਟਿੰਗ ਆਦਿ ਵੱਖ-ਵੱਖ ਵੰਨਗੀਆਂ ਦੀ ਟੇ੍ਰਨਿੰਗ ਤੇ ਜਾਣਕਾਰੀ ਦਿੱਤੀ ਜਾਵੇਗੀ ਅਤੇ ਬੱਚਿਆਂ ਦੇ ਆਪਸੀ ਮੁਕਾਬਲੇ ਵੀ ਕਰਵਾਏ ਜਾਣਗੇ ।
ਇਥੇ ਇਹ ਵੀ ਜਿਕਰਯੋਗ ਹੈ ਕਿ ਅੰਮ੍ਰਿਤਸਰ ਜਿਲੇ ਦੀ ਸਮੁੱਚੀ ਪੜੋ ਪੰਜਾਬ-ਪੜਾਓ ਪੰਜਾਬ ਪ੍ਰਾਜੈਕਟ ਟੀਮ ਵਲੋਂ ਵੀ ਕੋਆਰਡੀਨੇਟਰ ਮਨਪ੍ਰੀਤ ਕੌਰ ਦੀ ਯੋਗ ਅਗਵਾਈ ਹੇਠ ਸਕੂਲਾਂ ਅੰਦਰ ਛੁੱਟੀਆਂ ਉਪਰੰਤ ਸਿੱਖਣ-ਸਿਖਾਉਣ ਦੇ ਕੰਮ ਨੂੰ ਹੋਰ ਪੱਖ ਤੋਂ ਨਿਵੇਕਲਾ ਬਨਾਉਣ ਲਈ ਅਧਿਆਪਕਾਂ ਦੀ ਹਰ ਪੱਖ ਤੋਂ ਮਦਦ ਕਰਨ ਲਈ ਅਧਿਆਪਨ ਦੀਆਂ ਨਵੀਆਂ, ਸਰਲ ਤੇ ਰੌਚਕ ਵਿਧੀਆਂ ਦੇ ਅਧਿਐਨ ਲਈ ਸਾਰੇ ਬਲਾਕ ਮਾਸਟਰ ਟਰੇਨਰਜ਼ ਅਤੇ ਸੈਂਟਰ ਮਾਸਟਰ ਟਰੇਨਰਜ਼ ਦਾ ਵੀ ਇੱਕ ਵਿਸ਼ੇਸ਼ ਸਮਰ ਕੈਂਪ ਸ਼ੁਰੂ ਕਰ ਕੇ ਇੱਕ ਨਵੀਂ ਤੇ ਨਿਵੇਕਲੀ ਪਿਰਤ ਪਾਈ ਹੈ, ਜਿਸ ਨਾਲ ਆਉਂਦੇ ਦਿਨਾਂ ਵਿੱਚ ਹੋਰ ਸਾਰਥਿਕ ਨਤੀਜੇ ਆਉਣਗੇ।PPN0106201811
ਇਸ ਮੌਕੇ ਸੁੰਦਰ ਲਿਖਾਈ ਦੇ ਮਾਹਿਰ ਸੰਜੇ ਕੁਮਾਰ, ਕਮਲ ਯਾਦਵ, ਬਿਕਰਮਜੀਤ ਸਿੰਘ, ਸਰਬਜੀਤ ਸਿੰਘ, ਬਲਬੀਰ ਕੁਮਾਰ, ਅਰਵਿੰਦ ਕੁਮਾਰ, ਅਮਿਤ ਕੁਮਾਰ, ਸੰਦੀਪ ਮਹੇ, ਹਰੀ ਓਮ, ਮਨਦੀਪ ਕੁਮਾਰ, ਸੁਖਰਾਜ ਸਿੰਘ, ਅਮਨਦੀਪ ਸਿੰਘ, ਮਨਦੀਪ ਸਿੰਘ, ਅਮਰੀਕ ਸਿੰਘ, ਮੋਨਿਕਾ ਰਾਣਾ, ਦੀਪਕ ਸ਼ਰਮਾ, ਰੋਹਿਤ ਸ਼ਰਮਾ ਸਮੇਤ ਹੋਰ ਅਧਿਆਪਕ ਤੇ ਅਧਿਕਾਰੀ ਹਾਜਰ ਸਨ ।

Check Also

ਤੇਲ ਬੀਜ਼ ਫ਼ਸਲਾਂ ਨੂੰ ਉਤਸ਼ਾਹਿਤ ਕਰਨ ਲਈ ਆਇਲ ਐਕਸਟਰੈਕਸ਼ਨ ਯੂਨਿਟਾਂ ‘ਤੇ 33 ਫ਼ੀਸਦੀ ਸਬਸਿਡੀ – ਡਾ. ਦੋਸਾਂਝ

ਅੰਮ੍ਰਿਤਸਰ, 10 ਅਗਸਤ (ਸੁਖਬੀਰ ਸਿੰਘ) – ਮੁੱਖ ਖੇਤੀਬਾੜੀ ਅਫ਼ਸਰ ਅੰਮ੍ਰਿਤਸਰ ਡਾ. ਅਮਰਜੀਤ ਸਿੰਘ ਦੋਸਾਂਝ ਨੇ …

Leave a Reply