Friday, May 1, 2026

ਮਾਣਕੀ ਵਿਖੇ ਲੱਖ ਦਾਤਾ ਪੀਰ ਦਾ ਸਲਾਨਾ ਭੰਡਾਰਾ ਅਤੇ ਸਭਿਆਚਾਰਕ ਮੇਲਾ ਸੰਪਨ

PPN0106201815ਸਮਰਾਲਾ, 1 ਜੂਨ (ਪੰਜਾਬ ਪੋਸਟ- ਕੰਗ) – ਇੱਥੋਂ ਨਜਦੀਕੀ ਪਿੰਡ ਮਾਣਕੀ ਵਿਖੇ ਲੱਖ ਦਾਤਾ ਪੀਰ ਦੀ ਪਵਿੱਤਰ ਦਰਗਾਹ 11ਵਾਂ ਉਰਸ਼ ਅਤੇ ਸਭਿਆਚਾਰਕ ਮੇਲਾ ਸਮੂਹ ਇਲਾਕਾ ਨਿਵਾਸੀਆਂ ਅਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਬੜੀ ਸ਼ਰਧਾ ਤੇ ਭਾਵਨਾ ਨਾਲ ਮਨਾਇਆ ਗਿਆ।ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਦਰਗਾਹ ਦੇ ਪ੍ਰਮੱਖ ਸੇਵਾਦਾਰ ਰਾਜੂ ਬਾਬਾ ਅਤੇ ਰਾਜ ਮਾਣਕੀ ਨੇ ਦੱਸਿਆ ਕਿ ਇਸ ਪਵਿੱਤਰ ਦਰਗਾਹ ਤੇ ਸਭ ਤੋ ਪਹਿਲਾਂ ਚਾਦਰ ਚੜ੍ਹਾਉਣ ਦੀ ਰਸਮ ਅਦਾ ਕੀਤੀ ਗਈ। ਦਰਗਾਹ ਤੇ ਸਭਿਆਚਾਰਕ ਮੇਲੇ ਦੀ ਸ਼ੁਰੂਆਤ ਕਾਕਾ ਸਰਵਰਪੁਰ ਨੇੇ ਧਾਰਮਿਕ ਗੀਤ ਨਾਲ ਪੀਰ ਬਾਬਾ ਦੀ ਉਪਮਾ ਕਰਕੇ ਕੀਤੀ।
ਉਪਰੰਤ ਪੰਜਾਬ ਦੇ ਪ੍ਰਸਿੱਧ ਗੀਤਕਾਰ ਅਤੇ ਗਾਇਕ ਗਾਮੀ ਸੰਗਤਪੁਰੀਆ, ਕਰਮਜੀਤ ਕੰਮੋਂ, ਕੇਵਲ ਕੁੱਲੇਵਾਲੀਆ, ਪ੍ਰੀਤੀ ਗਰੇਵਾਲ, ਦੀਪ ਮਾਂਗਟ, ਉਮਰਾਓ ਮਸਤ, ਬੀਬਾ ਕਮਲਜੀਤ ਕੋਮਲ, ਗੁਰਕੀਰਤ, ਰਣਜੀਤ ਸੁਨੰਧਾ, ਦਵਿੰਦਰ ਖਾਨ, ਮਨਿੰਦਰ ਕੌਰ, ਕਮੇਡੀ ਕਲਾਕਾਰ ਜਸਪਾਲ ਹੰਸ ਆਦਿ ਨੇ ਪੀਰਾਂ ਦੀ ਮਹਿਮਾ ਗਾ ਕੇ ਵਾਹਵਾ ਖੱਟੀ। ਰਾਜ ਮਾਣਕੀ ਨੇ ‘ਜ਼ਿੰਮੇਵਾਰੀਆਂ’ ‘ਲਾਜ ਰੱਖ ਲੀਂ…..’ ਗੀਤ ਗਾ ਕੇ ਆਪਣੀ ਭਰਪੂਰ ਹਾਜਰੀ ਲਵਾ ਕੇ ਮੇਲਾ ਲੁੱਟ ਲਿਆ।ਗੀਤਕਾਰ ਬਿੰਦਰ ਰਾਜੇਵਾਲ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ।ਮਿਊਜੀਸ਼ਅਨ ਰਾਜ ਮਾਣਕੀ ਗਰੁੱਪ ਵਿੱਚ ਮਿਊਜ਼ਕ ਦਿੱਤਾ ਗਿਆ।ਸੋਨੂੰ ਮਾਹੀ ਨੇ ਸਟੇਟ ਸਕੱਤਰ ਦੀ ਭੂਮਿਕਾ ਬਾਖੂਬੀ ਨਿਭਾਈ।ਪੀਰਾਂ ਦਾ ਭੰਡਾਰਾ ਅਤੁੱਟ ਵਰਤਾਇਆ ਗਿਆ।
ਇਸ ਮੇਲੇ ਨੂੰ ਸਫਲਤਾ ਪੂਰਵਕ ਨੇਪਰੇ ਚਾੜਨ ਲਈ ਸੇਵਾਦਾਰ ਰਾਜੂ ਬਾਬਾ, ਰਣਧੀਰ ਸਿੰਘ ਧੀਰਾ, ਜੰਗ ਸਿੰਘ, ਬਲਵੰਤ ਸਿੰਘ, ਸੋਢੀ, ਬੰਤੂ ਬਾਬਾ ਜੀ, ਲਾਲੀ ਡਰਾਇਵਰ, ਗੋਲੂ ਪੰਡਿਤ, ਜੱਗਾ, ਹਰਚੰਦ ਸਿੰਘ ਚੰਦ, ਨਿੰਦਾ ਮਾਣਕੀ, ਡਾ. ਗੁਰਦੀਪ ਸਿੰਘ ਤੋਂ ਇਲਾਵਾ ਸਮੂਹ ਨਗਰ ਨਿਵਾਸੀਆਂ ਨੇ ਇਸ ਮੇਲੇ ਨੂੰ ਸਫਲਤਾ ਪੂਰਬਕ ਨੇਪਰੇ ਚਾੜਨ ਲਈ ਦਿਨ ਰਾਤ ਇੱਕ ਕਰ ਦਿੱਤੀ।

Check Also

ਈ.ਟੀ.ਓ ਵਲੋਂ ਹਲਕਾ ਜੰਡਿਆਲਾ ਗੁਰੂ ਤੋਂ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਦੀ ਚੌਥੀ ਬੱਸ ਰਵਾਨਾ

ਅੰਮ੍ਰਿਤਸਰ, 26 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਅਤੇ ਹਲਕਾ ਜੰਡਿਆਲਾ ਗੁਰੂ …

Leave a Reply