Sunday, June 15, 2025
Breaking News

ਯੂਨੀਵਰਸਿਟੀ ਨੂੰ ਅਥਲੈਟਿਕਸ ਸਨਥੈਟਿਕ ਟਰੈਕ ਵਛਾਉਣ ਲਈ 5.5 ਕਰੋੜ ਰੁਪਏ ਦੀ ਗਰਾਂਟ ਮਨਜੂਰ

PPN12081425

ਅੰਮ੍ਰਿਤਸਰ, 12 ਅਗਸਤ (ਪ੍ਰੀਤਮ ਸਿੰਘ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਯੂ.ਜੀ.ਸੀ ਦੀਆਂ ਗਾਈਡ ਲਾਈਨਾਂ ਅਨੁਸਾਰ ਬੀ.ਏ ਦੇ ਡਿਗਰੀ ਕੋਰਸ ਵਿਚ ਗਰੁਪ ਦੂਜਾ ਅਤੇ ਚੌਥਾ ਵਿਚ ਹਿਊਮਨ ਰਾਈਟਜ਼ ਅਤੇ ਵੋਮੈਨ ਇੰਮਪਾਵਰਮੈਂਟ ਵਿਸ਼ਾ ਲੈਣ ਦੀ ਆਪਸ਼ਨ ਦੇਵੇਗੀ । ਇਹ ਫੈਸਲਾ ਅੱਜ ਇਥੇ ਯੂਨੀਵਰਸਿਟੀ ਵਿਖੇ ਹੋਈ ਸਿੰਡੀਕੇਟ ਅਤੇ ਸੈਨੇਟ ਦੀ ਇਕੱਤਰਤਾ ਵਿਚ ਲਿਆ ਗਿਆ। ਪ੍ਰੋਫੈਸਰ ਅਜਾਇਬ ਸਿੰਘ ਬਰਾੜ, ਵਾਈਸ ਚਾਂਸਲਰ  ਨੇ ਦੋਨਾਂ ਇੱਕਤਰਤਾਵਾਂ ਦੀ ਪ੍ਰਧਾਨਗੀ ਕੀਤੀ ਅਤੇ ਰਜਿਸਟਰਾਰ ਡਾ. ਇੰਦਰਜੀਤ ਸਿੰਘ ਨੇ ਇੱਕਤਰਤਾਵਾਂ ਦਾ ਏਜੰਡਾ ਪੇਸ਼ ਕੀਤਾ। ਸਿੰਡੀਕੇਟ ਵਲੋ ਅਰਥ ਸ਼ਾਸ਼ਤਰ ਵਿਭਾਗ ਦੇ ਪ੍ਰੋਫੈਸਰ ਡਾ. ਸ਼ਰਨਜੀਤ ਸਿੰਘ ਢਿੱਲੋ ਨੂੰ ਯੂਨੀਵਰਸਿਟੀ ਦੇ ਨਵੇਂ ਰਜਿਸਟਰਾਰ ਦੀ ਨਿਯੁਕਤੀ ਨੂੰ ਪ੍ਰਵਾਨਗੀ ਦੇ ਦਿੱਤੀ ਗਈ ਕਿਉਕਿ ਮੌਜੂਦਾ ਰਜਿਸਟਰਾਰ ਡਾ. ਇੰਦਰਜੀਤ ਸਿੰਘ ਦੀ ਰਜਿਸਟਰਾਰ ਵਜੋ ਮਿਆਦ 14 ਅਗਸਤ ਨੂੰ ਖਤਮ ਹੋ ਰਹੀ ਹੈ। ਦੋਵਾਂ ਸਦਨਾਂ ਵਲੋ ਡਾ. ਇੰਦਰਜੀਤ ਸਿੰਘ ਦੀ ਬਤੌਰ ਰਜਿਸਟਰਾਰ ਵਜੋ ਯੂਨੀਵਰਸਿਟੀ ਦੇ ਵਿਕਾਸ ਵਿਚ ਪਾਏ ਵਡਮੁਲੇ ਯੋਗਦਾਨ ਦੀ ਭਰਪੂਰ ਸ਼ਲਾਘਾ ਕੀਤੀ ਗਈ। ਮੀਟਿੰਗ ਵਿਚ ਡਾ. ਸੰਦੀਪ ਸ਼ਰਮਾ ਅਤੇ ਡਾ. ਮਨਦੀਪ ਸਿੰਘ ਦੀ ਜਨਰਲ ਕੈਟੇਗਰੀ ਅਤੇ ਹਰਜੀਤ ਕੌਰ ਅਤੇ ਮਿਸ ਪਰਮਜੀਤ ਕੌਰ ਦੀ ਐਸ.ਸੀ/ਐਸ.ਟੀ ਕੈਟੇਗਰੀ ਵਿਚ ਫਜਿਕਸ ਵਿਭਾਗ ਦੇ ਅਸਿਸਟੈਂਟ ਪ੍ਰੋਫੈਸਰ ਵਜੋ ਨਿਯੂਕਤੀਆਂ ਨੂੰ ਪ੍ਰਵਾਨਗੀ ਦਿੱਤੀ ਗਈ ਇਸੇ ਤਰ੍ਹਾਂ ਡਾ. ਵੀਨਸ ਸਿੰਘ ਮਿੱਠੂ ਦੀ ਕੈਮਿਸਟਰੀ ਵਿਭਾਗ ਵਿਚ ਅਸਿਸਟੈਂਟ ਪ੍ਰੋਫੈਸਰ ਵਜੋ ਨਿਯੁਕਤੀ ਨੂੰ ਵੀ ਪ੍ਰਵਾਨ ਕੀਤਾ ਗਿਆ। ਪ੍ਰੋਫੈਸਰ ਬਰਾੜ ਨੇ ਮੈਬਰਾਂ ਨੂੰ ਦੱਸਿਆ ਕਿ ਇਨ੍ਹਾਂ ਉਮੀਦਵਾਰਾਂ ਦੀ ਚੋਣ ਨਿਰੋਲ ਮੈਰਿਟ ਦੇ ਅਧਾਰ ਤੇ ਕੀਤੀ ਗਈ ਹੈ ਅਤੇ ਚੁਣੇ ਗਏ ਉਮੀਦਵਾਰ ਆਈ.ਆਈ.ਟੀ ਰੁੜਕੀ,ਆਈ.ਆਈ.ਟੀ ਦਿੱਲੀ,ਨੀਦਰਲੈਂਡ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋ ਹਨ। ਉਨ੍ਹਾਂ ਦੱਸਿਆ ਕਿ ਕੈਮਿਸਟਰੀ ਵਿਭਾਗ ਦੇ ਚੁਣੇ ਗਏ ਐਸਿਸਟੈਂਟ ਪ੍ਰੋਫੈਸਰ ਟਾਟਾ ਇੰਸੀਚਿਊਟ ਆਫ ਫੰਡਾ ਮੈਂਟਲ ਰੀਸਰਚ, ਮੁੰਬਈ ਤੋ ਹਨ। ਸਿੰਡੀਕੇਟ ਦੇ ਮੈਬਰਾਂ ਨੇ ਯੂਨੀਵਰਸਿਟੀ ਦੀ ਇਨ੍ਹਾਂ ਨਿਯੁਕਤੀਆਂ ਤੇ ਸ਼ਲਾਘਾ ਕੀਤੀ
         ਪ੍ਰੋਫੈਸਰ ਬਰਾੜ ਨੇ ਦੋਵਾਂ ਸਦਨਾਂ ਨੂੰ ਬੀਤੇ ਦਿਨੀ ਹੋਈਆਂ ਘਟਨਾਵਾਂ ਤੋ ਜਾਣੂ ਕਰਵਾਉਂਦੇ ਹੋਏ ਦੱਸਿਆ ਕਿ ਯੂਨੀਵਰਸਿਟੀ ਵਿਦਿਆਰਥੀਆਂ ਦੀ ਸੁਰੱਖਿਆ ਪ੍ਰਤੀ ਵਚਨਬੱਧ ਹੈ ਅਤੇ ਹਰ ਹੀਲੇ ਇਸ ਨੂੰ ਯਕੀਨੀ ਬਣਾਉਣ ਦੇ ਨਾਲ ਨਾਲ ਵਿਦਿਆਰਥੀਆਂ ਅਤੇ ਹੋਰਨਾਂ ਤੋ ਵੀ ਸਹਿਯੋਗ ਦੀ ਉਮੀਦ ਕਰਦੀ ਹੈ। ਉਨ੍ਹਾਂ ਕਿਹਾ ਕਿ ਬੀਤੇ ਦਿਨੀ ਲੜਕੀਆਂ ਦੇ ਹੋਸਟਲ ਵਿਚ ਅਣਪਛਾਤੇ ਵਿਅਕਤੀ ਦਾ ਦਾਖਲ ਹੋਣਾ ਮਦਭਾਗੀ ਘਟਨਾ ਸੀ ਪਰ ਉਸ ਵਿਆਕਤੀ ਦੀ ਪਛਾਣ ਜ਼ਾਹਰ ਨਾ ਹੋਣ ਸਦਕਾ ਅਤੇ ਲੜਕੀ ਦੇ ਵਾਰਸਾਂ ਵਲੋ ਐਫ.ਆਈ.ਆਰ. ਨਾ ਕਰਨ ਤੇ ਯੂਨੀਵਰਸਿਟੀ ਉਸ ਵਿਆਕਤੀ ਨੂੰ ਲੱਭਣ ਵਿਚ ਕਾਫੀ ਮੁਸ਼ਕਲਾ ਦਾ ਸਾਹਮਣਾ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਫਿਰ ਵੀ ਯੂਨੀਵਰਸਿਟੀ ਆਪਣੇ ਵਲੋ ਸਚਾਈ ਜਾਨਣ ਦੀ ਪੂਰੀ ਕੋਸ਼ਿਸ਼ ਕਰ ਰਹੀ ਹੈ।
ਇਸੇ ਤਰਾਂ ਉਨ੍ਹਾਂ ਦੱਸਿਆ ਕਿ ਐਸ.ਸੀ ਅਤੇ ਐਸ.ਟੀ ਉਮੀਦਵਾਰਾਂ ਦੀਆਂ ਤਰੱਕੀਆਂ ਨਿਰੋਲ ਪੰਜਾਬ ਸਰਕਾਰ ਦੇ ਨਿਯਮਾਂ ਅਨੁਸਾਰ ਹੀ ਯੂਨੀਵਰਸਿਟੀ ਵਿਚ ਕੀਤੀਆਂ ਜਾ ਰਹੀਆਂ ਹਨ।ਸੈਨਿਟ ਅਤੇ ਸਿੰਡੀਕੇਟ ਦੇ ਮੈਬਰ ਸਾਹਿਬਾਨ ਨੇ ਯੂਨੀਵਰਸਿਟੀ ਵਲੋ  ਇਸ ਸਬੰਧੀ ਕੀਤੇ ਜਾ ਰਹੇ ਉਪਰਾਲਿਆਂ ਦੀ ਪ੍ਰਸੰਸਾ ਕੀਤੀ।
      ਪ੍ਰੋਫੈਸਰ ਬਰਾੜ ਨੇ ਦੱਸਿਆ ਕਿ ਭਾਰਤ ਸਰਕਾਰ ਦੇ ਯੁਵਕ ਮਾਮਲੇ ਮਤਰਾਲੇ ਵਲੋ ਵਿਸ਼ੇਸ ਸਕੀਮ ਤਹਿਤ ਯੂਨੀਵਰਸਿਟੀ ਵਿਖੇ ਅਥਲੈਟਿਕਸ ਸਨਥੈਟਿਕ ਟਰੈਕ ਵਛਾਉਣ ਲਈ 5.5 ਕਰੋੜ ਰੁਪਏ ਦੀ ਗਰਾਂਟ ਮਨਜੂਰ ਕੀਤੀ ਹੈ। ਸਿੰਡੀਕੇਟ ਵਲੋ ਖਾਲਸਾ ਕਾਲਜ ਫਾਰ ਵੋਮੈਨਦੀ ਖਿਡਾਰਨ ਨਵਜੀਤ ਕੌਰ ਢਿੱਲੋ ਵਲੋ ਅਮਰੀਕਾ ਵਿਚ ਹੋਈ ਜੂਨੀਅਰ ਵਰਲਡ ਐਥਲੈਟਿਕਸ ਵਿਚ ਕਾਂਸੀ ਦਾ ਤਮਗਾ ਜਿੱਤਣ ਕਰਕੇ ਯੂਨੀਵਰਸਿਟੀ ਵਲੋ 31 ਹਜ਼ਾਰ ਰੁਪਏ ਦੇ ਇਨਾਮ ਨਾਲ ਨਿਵਾਜਣ ਨੂੰ ਮਨਜ਼ੂਰ ਕੀਤਾ ਗਿਆ।

Check Also

ਖਾਲਸਾ ਕਾਲਜ ਲਾਅ ਵੱਲੋਂ ‘ਸਖਸ਼ੀਅਤ ਵਿਕਾਸ ਅਤੇ ਨਿਖਾਰ’ ਵਰਕਸ਼ਾਪ ਕਰਵਾਈ ਗਈ

ਅੰਮ੍ਰਿਤਸਰ, 14 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ ਲਾਅ ਵਿਖੇ ਵਿਦਿਆਰਥਣਾਂ ਲਈ ਵਿਸਪਰ, …

Leave a Reply