Monday, September 14, 2026

ਧੱਕਾ-ਮੁੱਕੀ ਕਰਦੇ ਮੰਗ ਪੱਤਰ ਦੇਣ ਪੁੱਜੇ ਕਾਂਗਰਸੀਆਂ ਨੇ ਤੋੜਿਆ ਡੀ.ਸੀ ਦਫਤਰ ਦਾ ਦਰਵਾਜਾ

ਪਠਾਨਕੋਟ, 2 ਜੁਨ (ਪੰਜਾਬ ਪੋਸਟ ਬਿਊਰੋ) – ਚੰਗੇ ਸਮਾਜ ਦਾ ਨਿਰਮਾਣ ਕਰਨ ਲਈ ਅਨੁਸ਼ਾਸਨ ਦੀ ਪਾਲਣਾ ਬਹੁਤ ਜ਼ਰੂਰੀ ਹੈ ਇੰਨੀ ਉਮੀਦ ਤਾਂ ਹਰ ਵਿਅਕਤੀ ਤੋਂ ਕੀਤੀ ਜਾ ਸਕਦੀ ਹੈ ਕਿ ਉਹ ਅਨੁਸ਼ਾਸਨ ਦੀ ਪਾਲਣਾ ਕਰੇ।ਇਹ ਪ੍ਰਗਟਾਵਾ ਡਿਪਟੀ ਕਮਿਸ਼ਨਰ ਸ਼੍ਰੀਮਤੀ ਨੀਲਿਮਾ ਆਈ.ਏ.ਐਸ ਨੇ ਕੀਤਾ।ਉਨ੍ਹਾਂ ਦੱਸਿਆ ਕਿ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਦੇ ਵਾਧੇ ਨੂੰ ਲੈ ਕੇ ਲਗਭਗ 200 ਤੋਂ 250 ਕਾਂਗਰਸੀ ਆਗੂ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਦੇਣ ਲਈ ਧੱਕਾ-ਮੁੱਕੀ ਕਰਦੇ ਅਨੁਸਾਸ਼ਨ ਰਹਿਤ ਢੰਗ ਨਾਲ ਦਫ਼ਤਰ ਅੰਦਰ ਦਾਖਲ ਹੋਏ ਤਾਂ ਦਫ਼ਤਰ ਦਾ ਦਰਵਾਜਾ ਟੁੱਟ ਗਿਆ।ਉਨ੍ਹਾਂ ਨੇ ਦੱਸਿਆ ਕਿ ਜਦੋਂ 4 ਫੁੱਟ ਚੌੜੇ ਦਰਵਾਜੇ ਤੋਂ 100 ਵਿਅਕਤੀ ਇੱਕ ਸਾਰ ਲੰਘਣਗੇ ਤਾਂ ਦਰਵਾਜੇ ਦੇ ਡੋਰ ਕਲੋਜਰ ਨੇ ਪ੍ਰੈਸ਼ਰ ਨਾਲ ਟੁੱਟਣਾ ਸੀ।ਉਨਾਂ ਕਿਹਾ ਕਿ ਇਹ ਹਰੇਕ ਵਿਅਕਤੀ ਦਾ ਫਰਜ ਬਣਦਾ ਹੈ ਕਿ ਉਹ ਅਨੁਸਾਸ਼ਨ ਦੀ ਪਾਲਣਾ ਕਰੇ। ਉਨ੍ਹਾਂ ਦੱਸਿਆ ਕਿ ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਗਈ ਹੈ ਕਿ ਜਲਦੀ ਹੀ ਉਕਤ ਟੁੱਟ-ਭੱਜ ਨੂੰ ਠੀਕ ਕਰਵਾਇਆ ਜਾਵੇ।

Check Also

ਹਵਾ ਪ੍ਰਦੂਸ਼ਣ ਸਿਹਤ ਲਈ ਵੱਧ ਰਿਹਾ ਖਤਰਾ- ਇੰਡੀਅਨ ਮੈਡੀਕਲ ਐਸੋਸੀਏਸ਼ਨ

ਅੰਮ੍ਰਿਤਸਰ, 13 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਹਵਾ ਪ੍ਰਦੂਸ਼ਣ ਹੁਣ ਸਿਰਫ਼ ਸਰਦੀਆਂ ਦੀ ਸਮੱਸਿਆ …

Leave a Reply