ਪਠਾਨਕੋਟ, 2 ਜੂਨ (ਪੰਜਾਬ ਪੋਸਟ ਬਿਊਰੋ) – ਡਿਪਟੀ ਕਮਿਸ਼ਨਰ ਸ੍ਰੀਮਤੀ ਨੀਲਿਮਾ ਆਈ.ਏ.ਐਸ ਨੇ ਦਸਿਆ ਹੈ ਕਿ ਪੰਜਾਬ ਸਰਕਾਰ ਵੱਲੋਂ ਸੂਬੇ ਨੂੰ ਸਮੁੱਚੇ ਦੇਸ਼ ਵਿੱਚ ਸਿਹਤਮੰਦ ਸੂਬਾ ਬਨਾਉਣ ਦੇ ਮਿਸ਼ਨ ਨਾਲ ਤੰਦਰੁਸਤ ਪੰਜਾਬ ਮੁਹਿੰਮ ਸ਼ੁਰੂ ਕੀਤੀ ਜਾ ਰਹੀ ਹੈ।ਉਨ੍ਹਾਂ ਦੱਸਿਆ ਕਿ ਤੰਦਰੁਸਤ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਇਕ ਵਿਆਪਕ ਮਿਸ਼ਨ ਬਣਾਇਆ ਗਿਆ ਹੈ, ਜਿਸ ਦੇ ਹੇਠ ਸੂਬੇ ਦੇ ਸਾਰੇ ਨਾਗਰਿਕਾਂ ਨੂੰ ਮਿਆਰੀ ਹਵਾ, ਮਿਆਰੀ ਪਾਣੀ ਅਤੇ ਸੁਰੱਖਿਅਤ ਭੋਜਨ ਦੇ ਨਾਲ ਸੰਭਾਲ ਕਰਨ ਲਈ ਸਮੁੱਚੀ ਪਹਿਲਕਦਮੀ ਕੀਤੀ ਗਈ ਹੈ ਅਤੇ ਇਸ ਦੇ ਰਾਹੀਂ ਜਿਉਣ ਲਈ ਵਧੀਆ ਵਾਤਾਵਰਨ ਯਕੀਨੀ ਬਣਾਇਆ ਗਿਆ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪੂਰੇ ਵਿਸ਼ਵ ਵਿਚ 5 ਜੂਨ ਨੂੰ ਵਾਤਾਵਰਣ ਦਿਵਸ ਮਨਾਇਆ ਜਾ ਰਿਹਾ ਹੈ ਅਤੇ ਪੰਜਾਬ ਸਰਕਾਰ ਵਲੋਂ ਇਸ ਦਿਵਸ ਨੂੰ ਵੱਡੇ ਪੱਧਰ `ਤੇ ਮਨਾਉਣ ਦਾ ਫੈਸਲਾ ਕੀਤਾ ਗਿਆ ਹੈ।ਰਾਜ ਸਰਕਾਰ ਵੱਲੋਂ ਪਹਿਲੀ ਜੂਨ ਤੋਂ ਲੈ ਕੇ 5 ਜੂਨ ਤੱਕ ਵਾਤਾਵਰਣ ਨੂੰ ਸ਼ੁੱਧ ਰੱਖਣ ਤੇ ਲੋਕਾਂ ਨੂੰ ਜਾਗਰੂਕ ਕਰਨ ਲਈ ਵਿਸ਼ੇਸ ਮੁਹਿੰਮ ਚਲਾਈ ਜਾਵੇਗੀ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪਹਿਲੀ ਤੋਂ 5 ਜੂਨ ਤੱਕ ਸਿਹਤ ਵਿਭਾਗ ਵਲੋਂ ਫੂਡ ਸੇਫਟੀ ਐਕਟ ਅਤੇ ਦੁੱਧ ਦੀ ਗੁਣਵੱਤਾ ਸਬੰਧੀ ਲੋਕਾਂ ਨੂੰ ਜਾਗਰੂਕ ਕੀਤਾ ਜਾਵੇਗਾ।ਕੈਮਿਸਟ ਅਣ ਅਧਿਕਾਰਤ ਦਵਾਈਆਂ ਨੂੰ ਵੇਚਣ ਅਤੇ ਸਕੂਲਾਂ ਵਿਚ ਸਿਹਤ ਜਾਂਚ ਕੈਂਪ ਆਦਿ ਲਗਾਏ ਜਾਣਗੇ।ਉਨ੍ਹਾਂ ਦੱਸਿਆ ਕਿ ਵਾਟਰ ਸਪਲਾਈ ਤੇ ਸ਼ੈਨੀਟੇਸ਼ਨ ਵਿਭਾਗ ਵੱਲੋਂ ਪੇਂਡੂ ਖੇਤਰ ਵਿਚ ਸਾਫ ਸੁਥਰਾ ਪਾਣੀ ਮੁਹੱਈਆ ਕਰਨ ਅਤੇ ਲੋਕਾਂ ਨੂੰ ਖੁੱਲੇ ਵਿਚ ਸੌਚ ਨਾ ਕਰਨ ਸਬੰਧੀ ਜਾਗਰੂਕ ਕੀਤਾ ਜਾਵੇਗਾ।
ਉਨ੍ਹਾਂ ਦੱਸਿਆ ਕਿ ਲੋਕਲ ਸਰਕਾਰਾਂ ਵਿਭਾਗ ਵੱਲੋਂ ਸ਼ਹਿਰੀ ਖੇਤਰ ਵਿਚ ਸਾਫ ਸੁਥਰਾ ਪਾਣੀ, ਖੁੱਲੇ ਵਿਚ ਸੌਚ ਨਾ ਕਰਨ, ਫਾਲਤੂ ਸਮਾਨ ਨੂੰ ਵਿਗਿਆਨਕ ਢੰਗ ਨਾਲ ਟਰਾਂਸਫਰ ਕਰਨਾ ਤੇ ਸੀਵਰੇਜ ਦੀ ਸਹੀ ਵਿਵਸਥਾ ਆਦਿ ਦੇ ਕੰਮ ਕੀਤੇ ਜਾਣਗੇ।ਟਰਾਂਸਪੋਰਟ ਵਿਭਾਗ ਵੱਲੋਂ ਵਾਹਨਾਂ ਦੇ ਪ੍ਰਦੂਸ਼ਨ ਚੈਕ ਕੀਤੇ ਜਾਣਗੇ ਤੇ ਲੋਕਾਂ ਨੂੰ ਆਵਾਜਾਈ ਦੇ ਨਿਯਮਾਂ ਸਬੰਧੀ ਜਾਗਰੂਕ ਕੀਤਾ ਜਾਵੇ, ਵਾਤਾਵਰਣ ਵਿਭਾਗ ਵੱਲੋਂ ਪਲਾਸਟਿਕ, ਡਿਸਪੋਜ਼ਲ ਆਦਿ ਨਾ ਸਾੜਨ ਸਬੰਧੀ ਜਾਗਰੁਕ ਕੀਤਾ ਜਾਵੇਗਾ, ਫਸਲ ਦੇ ਨਾੜ ਨੂੰ ਅੱਗ ਨਾ ਲਗਾਉਣ ਸਬੰਧੀ ਤੇ ਉਦਯੋਗਿਕ ਪ੍ਰਦੂਸ਼ਣ ਆਦਿ ਸਬੰਧੀ ਜਾਗਰੂਕ ਕਰਨਗੇ।ਖੇਤੀਬਾੜੀ ਵਿਭਾਗ ਬੀਜਾਂ ਤੇ ਖਾਦ ਦੀ ਗੁਣਵੱਤਾ ਸਬੰਧੀ, ਕੱਚੇ ਫਲਾਂ ਸਬੰਧੀ ਚੈਕਿੰਗ ਅਤੇ ਖੇਤੀਬਾੜੀ ਸੰਦਾਂ ਆਦਿ ਸਬੰਧੀ ਜਾਗਰੂਕਤਾ ਸਮਾਗਮ ਕਰਵਾਉਣਗੇ।
ਉਨਾਂ ਦੱਸਿਆ ਕਿ ਸਹਿਕਾਰਤਾ ਵਿਭਾਗ ਸਹਿਕਾਰੀ ਮੈਂਬਰਾਂ ਨੂੰ ਖਾਦਾਂ ਦੀ ਸੁਚੱਜੀ ਵਰਤੋਂ ਕਰਨ ਆਦਿ ਸਬੰਧੀ ਜਾਗਰੂਕ ਕਰਨਗੇ।ਜੰਗਲਾਤ ਵਿਭਾਗ ਵਲੋਂ ਘਰ-ਘਰ ਹਰਿਆਲੀ ਤਹਿਤ ਸੜਕਾਂ ਦੇ ਕਿਨਾਰੇ ਤੇ ਪੌਦੇ ਲਗਾਉਂਣ, ਫਰੂਟ ਦੇ ਦਰੱਖਤ ਅਤੇ ਸਿੱਖਿਆ ਸੰਸਥਾਵਾਂ, ਪੰਚਾਇਤਾਂ, ਲੋਕਲ ਬਾਡੀਜ਼ ਤੇ ਐਨ.ਆਰ.ਆਈਜ਼ ਆਦਿ ਨੂੰ ਜਾਗਰੂਕ ਕਰਨਗੇ। ਇਸ ਦੇ ਨਾਲ ਹੀ ਖੇਡ ਵਿਭਾਗ ਵਲੋਂ ਯੂਥ ਕਲੱਬਾਂ ਅਤੇ ਸਕੂਲਾਂ ਆਦਿ ਖੇਡਾਂ ਨੂੰ ਪ੍ਰਫੁਲਿਤ ਕਰਨ ਸਬੰਧੀ ਜਾਗਰੁਕ ਕੀਤਾ ਜਾਵੇਗਾ।ਉਨ੍ਹਾਂ ਦੱਸਿਆ ਕਿ ਪਬਲਿਕ ਵਰਕਸ ਵਿਭਾਗ ਵਲੋਂ ਉਸਾਰੀ ਦੇ ਕੰਮਾਂ ਦੌਰਾਨ ਧੂੜ ਤੇ ਮਿੱਟੀ ਆਦਿ ਨੂੰ ਰੋਕਣ ਸਬੰਧੀ ਸੁਚੱਜੇ ਪ੍ਰਬੰਧ ਕਰਨੇ।ਵਾਟਰ ਰਿਸੋਰਸ ਵਿਭਾਗ ਵਲੋਂ ਨਹਿਰਾਂ ਆਦਿ ਦੀ ਸਫਾਈ ਆਦਿ ਕਰਨ ਸਬੰਧੀ, ਰੂਰਲ ਡਿਵੈਲਪਮੈਂਟ ਅਤੇ ਪੰਚਾਇਤ ਵਿਭਾਗ ਵਲੋਂ ਪਿੰਡਾਂ ਦੇ ਛੱਪੜਾਂ ਦੀ ਸਾਫ ਸਫਾਈ ਆਦਿ ਸਬੰਧੀ ਕੰਮ ਕਰਨਗੇ।
ਡਿਪਟੀ ਕਮਿਸ਼ਨ ਨੇ ਦੱਸਿਆ ਕਿ 4 ਅਤੇ 5 ਜੂਨ ਨੂੰ ਜਿਲੇ ਅੰਦਰ ਪੋਦੇ ਲਗਾਉਣ ਦੀ ਮੁਹਿੰਮ ਸ਼ੁਰੂ ਕੀਤੀ ਜਾਵੇਗੀ। ਜਿਸ ਵਿਚ ਪਿੱਪਲ, ਬੋਹੜ, ਨਿੰਮ, ਜਾਮਨ, ਬੇਰੀ, ਇਮਲੀ, ਗੁਲਮੋਹਰ, ਅਮਾਲਟਸ, ਗੁਲੇਰ ਆਦਿ ਰੁੱਖ ਲਗਾਏ ਜਾਣਗੇ ਅਤੇ ਇਨਾਂ ਦੀ ਸੰਭਾਲ ਨੂੰ ਵੀ ਯਕੀਨੀ ਬਣਾਇਆ ਜਾਵੇਗਾ।ਸੜਕਾਂ ਦੇ ਕਿਨਾਰਿਆਂ ਅਤੇ ਸਰਵਜਨਕ ਸਥਾਨਾਂ ਅਤੇ ਢੁੱਕਵੀਆਂ ਥਾਵਾਂ ਤੇ ਪੋਦੇ ਲਗਾਏ ਜਾਣਗੇ।ਇਸ ਤੋਂ ਇਲਾਵਾ ਸਿੱਖਿਆ ਤੇ ਧਾਰਮਿਕ ਸੰਸਥਾਵਾਂ ਆਦਿ ਵਿਚ ਵਾਤਾਵਰਣ ਨੂੰ ਸਾਫ ਰੱਖਣ ਦੀ ਮਹੱਤਤਾ `ਤੇ ਖੁਦ ਆਪ ਤੇ ਆਲੇ-ਦੁਆਲੇ ਦੀ ਸਫਾਈ ਰੱਖਣ ਪ੍ਰ੍ਰੀ ਜਾਗਰੂਕ ਕੀਤਾ ਜਾਵੇਗਾ।ਇਸ ਮੋਕੇ ੀ ਕੁਲਵੰਤ ਸਿੰਘ ਆਈ.ਏ.ਐਸ ਵਧੀਕ ਡਿਪਟੀ ਕਮਿਸ਼ਨਰ (ਜ), ਬਲਰਾਜ ਸਿੰਘ ਵਧੀਕ ਡਿਪਟੀ ਕਮਿਸ਼ਨਰ(ਵਿਕਾਸ), ਪਰਮਪਾਲ ਸਿੰਘ ਜਿਲ੍ਹਾ ਵਿਕਾਸ ਤੇ ਪੰਚਾਇਤ ਅਫਸ਼ਰ ਪਠਾਨਕੋਟ, ਰਾਮ ਲੁਭਾਇਆ ਸਹਾਇਕ ਲੋਕ ਸੰਪਰਕ ਅਫਸਰ ਪਠਾਨਕੋਟ, ਡਾ. ਨੈਨਾ ਸਲਾਥੀਆਂ ਸਿਵਲ ਸਰਜਨ ਪਠਾਨਕੋਟ, ਡਾ. ਭੁਪਿੰਦਰ ਸਿੰਘ ਐਸ.ਐਮ.ਓ ਪਠਾਨਕੋਟ, ਡਾ. ਤਰਸੇਮ ਸਿੰਘ ਡੀ.ਐਚ.ਓ ਪਠਾਨਕੋਟ, ਰਵਿੰਦਰ ਕੁਮਾਰ ਜਿਲ੍ਹਾ ਸਿੱਖਿਆ ਅਧਿਕਾਰੀ (ਸੈਕੰਡਰੀ)ਪਠਾਨਕੋਟ, ਕੁਲਵੰਤ ਸਿੰਘ ਜਿਲ੍ਹਾ ਸਿੱਖਿਆ ਅਧਿਕਾਰੀ (ਐਲੀਮੈਂਟਰੀ) ਅਤੇ ਹੋਰ ਵੱਖ ਵੱਖ ਵਿਭਾਗਾਂ ਦੇ ਜਿਲ੍ਹਾ ਅਧਿਕਾਰੀ ਹਾਜ਼ਰ ਸਨ।
Check Also
ਹਵਾ ਪ੍ਰਦੂਸ਼ਣ ਸਿਹਤ ਲਈ ਵੱਧ ਰਿਹਾ ਖਤਰਾ- ਇੰਡੀਅਨ ਮੈਡੀਕਲ ਐਸੋਸੀਏਸ਼ਨ
ਅੰਮ੍ਰਿਤਸਰ, 13 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਹਵਾ ਪ੍ਰਦੂਸ਼ਣ ਹੁਣ ਸਿਰਫ਼ ਸਰਦੀਆਂ ਦੀ ਸਮੱਸਿਆ …
Punjab Post Daily Online Newspaper & Print Media