ਪਠਾਨਕੋਟ, 2 ਜੂਨ (ਪੰਜਾਬ ਪੋਸਟ ਬਿਊਰੋ) – ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਜਿਲ੍ਹਾ ਬਾਲ ਸੁਰੱਖਿਆ ਵਿਭਾਗ ਪਠਾਨਕੋਟ ਵੱਲੋਂ ਅੱਜ ਲਾਪਤਾ ਮਿਲੇ ਦੋ ਬੱਚਿਆਂ ਨੂੰ ਉਨ੍ਹਾਂ ਦੇ ਮਾਪਿਆਂ ਦੇ ਸਪੁਰੱਦ ਕੀਤਾ ਗਿਆ।ਇਸ ਸਬੰਧੀ ਜਾਣਕਾਰੀ ਦਿੰਦਿਆਂ ਜਿਲ੍ਹਾ ਬਾਲ ਸੁਰੱਖਿਆ ਅਫਸ਼ਰ ਊਸ਼ਾ ਨੇ ਦੱਸਿਆ ਕਿ ਜੀ.ਆਰ.ਪੀ ਪਠਾਨਕੋਟ ਨੂੰ ਰੇਲ ਵਿੱਚ ਸਫਰ ਕਰ ਰਹੇ ਦੋ ਅਜਿਹੇ ਬੱਚੇ ਮਿਲੇ ਜਿਨ੍ਹਾਂ ਦੇ ਨਾਲ ਉਨ੍ਹਾਂ ਦਾ ਪਰਿਵਾਰਿਕ ਮੈਂਬਰ ਕੋਈ ਵੀ ਨਹੀਂ ਸੀ।ਪੁਲਿਸ ਵੱਲੋਂ ਦੋਨੋ ਬੱਚੇ ਬਾਲ ਸੁਰੱਖਿਆ ਵਿਭਾਗ ਪਠਾਨਕੋਟ ਨੂੰ ਸੋਂਪ ਦਿੱਤੇ ਗਏ।ਉਨ੍ਹਾਂ ਦੱਸਿਆ ਕਿ ਵਿਭਾਗ ਵੱਲੋਂ ਦੋਨੋ ਬੱਚਿਆਂ ਨਾਲ ਜਿਨ੍ਹਾਂ ਵਿੱਚੋਂ ਇਕ ਦੀ ਉਮਰ 10 ਸਾਲ ਅਤੇ ਦੂਸਰੇ ਬੱਚੇ ਦੀ ਉਮਰ 13 ਸਾਲ ਸੀ ਨਾਲ ਕੌਂਸਲਿੰਗ ਕਰਨ `ਤੇ ਇਹ ਤੱਥ ਸਾਹਮਣੇ ਆਏ ਕਿ ਇਹ ਦੋਨੋ ਬੱਚੇ ਕਾਨਪੁਰ (ਯੂ.ਪੀ)ਦੇ ਰਹਿਣ ਵਾਲੇ ਸਨ।ਉਨ੍ਹਾਂ ਦੱਸਿਆ ਕਿ ਪਰਿਵਾਰਿਕ ਮੈਂਬਰਾਂ ਵੱਲੋਂ ਘਰ ਵਿੱਚ ਮਾਤਾ ਵੈਸ਼ਨੋਂ ਦੇਵੀ ਦੀ ਯਾਤਰਾ ਦੇ ਲਈ ਪ੍ਰੋਗਰਾਮ ਬਣਾਇਆ ਜਾ ਰਿਹਾ ਸੀ, ਪਰ ਇਹ ਦੋਨੋਂ ਬੱਚੇ ਘਰੋਂ ਦੱਸੇ ਬਿਨ੍ਹਾਂ ਹੀ ਰੇਲ ਗੱਡੀ ਵਿੱਚ ਬੈਠ ਕੇ ਕਟੜਾ ਪਹੁੰਚ ਗਏ।ਕਰੀਬ 7 ਦਿਨ ਇਹ ਦੋਨੋਂ ਬੱਚੇ ਮਾਤਾ ਵੈਸ਼ਨੋਂ ਦੇਵੀ ਰਹੇ ਅਤੇ ਜਦ ਇਹ ਵਾਪਿਸ ਪਠਾਨਕੋਟ ਪਹੁੰਚੇ ਤਾਂ ਜੀ.ਆਰ.ਪੀ ਵੱਲੋਂ ਇਨ੍ਹਾਂ ਬੱਚਿਆਂ ਨੂੰ ਸ਼ੱਕ ਹੋਣ `ਤੇ ਫੜ ਲਿਆ ਗਿਆ। ਡੀ.ਸੀ.ਪੀ.ਓ ਉਸ਼ਾ ਨੇ ਦੱਸਿਆ ਕਿ ਇਕ ਲੜਕੇ ਵੱਲੋਂ ਆਪਣੇ ਘਰ ਦਾ ਮੋਬਾਇਲ ਨੰਬਰ ਦੱਸੇ ਜਾਣ ਮਗਰੋਂ ਬੱਚਿਆਂ ਦੇ ਪਰਿਵਾਰਿਕ ਮੈਂਬਰਾਂ ਨਾਲ ਸੰਪਰਕ ਕਰਨ ਤੇ ਪਤਾ ਲੱਗਾ ਕਿ ਦੋਨੋਂ ਬੱਚੇ ਚਾਚੇ ਤਾਏ ਦੇ ਲੜਕੇ ਹਨ ਅਤੇ ਕਾਫੀ ਦਿਨਾਂ ਤੋਂ ਘਰ ਤੋਂ ਲਾਪਤਾ ਹਨ।ਅੱਜ ਜਦ ਬੱਚਿਆਂ ਦੇ ਮਾਪੇ ਉਨ੍ਹਾਂ ਨੂੰ ਲੈਣ ਲਈ ਪਠਾਨਕੋਟ ਪਹੁੰਚੇ ਤਾਂ ਸਾਰੇ ਪਹਿਚਾਣ ਪੱਤਰਾਂ ਦੀ ਪੁੱਸ਼ਟੀ ਕਰਨ ਮਗਰੋਂ ਦੋਨੋਂ ਬੱਚੇ ਉਨ੍ਹਾਂ ਦੇ ਮਾਪਿਆਂ ਦੇ ਹਵਾਲੇ ਕਰ ਦਿੱਤੇ ਗਏ।
ਇਸ ਮੋਕੇ ਤੇ ਡੀ.ਸੀ.ਪੀ.ਓ ਉਸਾ ਨੇ ਦੱਸਿਆ ਅਗਰ ਸਹਿਰ ਵਾਸੀਆਂ ਨੂੰ ਵੀ ਅਜਿਹਾ ਕੋਈ ਲਾਪਤਾ ਬੱਚਾ ਮਿਲਦਾ ਹੈ ਤਾਂ ਉਹ ਵਿਭਾਗ ਨਾਲ ਸੰਪਰਕ ਕਾਇਮ ਕਰ ਕੇ ਬੱਚੇ ਨੂੰ ਉਸ ਦੇ ਪਰਿਵਾਰ ਨਾਲ ਮਿਲਾਉਣ ਵਿੱਚ ਸਹਿਯੋਗ ਕਰ ਸਕਦਾ ਹੈ।ਇਸ ਮੋਕੇ ਸਟਾਫ ਮੈਂਬਰ ਰਜਨੀ, ਨਰਿੰਦਰ ਕੌਰ, ਵਿਸ਼ਾਲ ਜੋਸੀ, ਪਲਵਿੰਦਰ ਕੌਰ ਤੇ ਹੋਰ ਵਿਭਾਗੀ ਅਧਿਕਾਰੀ ਵੀ ਹਾਜ਼ਰ ਸਨ।
Punjab Post Daily Online Newspaper & Print Media