6 ਮਈ ਦਿਨ ਬੁੱਧਵਾਰ ਨੂੰ ਐਲਾਨਿਆ ਜਾਵੇਗਾ ਨਤੀਜਾ
ਸੰਦੌੜ, 3 ਜੂਨ (ਪੰਜਾਬ ਪੋਸਟ- ਹਰਮਿੰਦਰ ਸਿੰਘ ਭੱਟ) – ਤਕਨੀਕੀ ਖੇਤਰ ਦੀ ਨਾਮਵਰ ਵਿੱਦਿਅਕ ਸੰਸਥਾ ਸਾਹਿਬ ਸੇਵਾ ਸੁਸਾਇਟੀ ਵੱਲੋਂ ਆਮ ਗਿਆਨ ਅਤੇ ਸੁੰਦਰ ਸ਼ੁੱਧ ਲਿਖਾਈ ਮੁਕਾਬਲੇ ਕਰਵਾਏ ਗਏ।ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਸਾਹਿਬ ਸੇਵਾ ਸੁਸਾਇਟੀ ਦੇ ਚੇਅਰਮੈਨ ਹਰਮਿੰਦਰ ਸਿੰਘ ਭੱਟ ਨੇ ਦੱਸਿਆ ਕਿ ਇਸ ਮੁਕਾਬਲੇ ਵਿਚ 80 ਦੇ ਕਰੀਬ ਵਿਦਿਆਰਥੀਆਂ ਨੇ ਭਾਗ ਲਿਆ।ਮੁਕਾਬਲਿਆਂ ਦਾ ਨਤੀਜਾ 6 ਜੂਨ ਦਿਨ ਬੁੱਧਵਾਰ ਨੂੰ ਐਲਾਨਿਆ ਜਾਵੇਗਾ ਅਤੇ ਜੇਤੂ ਵਿਦਿਆਰਥੀਆਂ ਨੂੰ ਨਕਦ ਇਨਾਮ ਅਤੇ ਟਰਾਫ਼ੀਆਂ ਦੇ ਕੇ ਸਨਮਾਨਿਤ ਕੀਤਾ ਜਾਵੇਗਾ।ਉਨ੍ਹਾਂ ਦੱਸਿਆ ਕਿ ਇਨ੍ਹਾਂ ਪ੍ਰਤੀਯੋਗਤਾਵਾਂ ਨਾਲ ਵਿਦਿਆਰਥੀਆਂ ਦਾ ਬੌਧਿਕ ਵਿਕਾਸ ਤਾਂ ਹੁੰਦਾ ਹੀ ਹੈ, ਆਉਣ ਵਾਲੇ ਸਮੇਂ ਵਿਚ ਵੱਡੇ ਅਦਾਰਿਆਂ ਵਿਚ ਦਾਖ਼ਲੇ ਅਤੇ ਨੌਕਰੀ ਸੰਬੰਧੀ ਹੋਣ ਵਾਲੀਆਂ ਪ੍ਰੀਖਿਆਵਾਂ ਵਿਚ ਵੀ ਸਹਾਇਤਾ ਮਿਲਦੀ ਹੈ।ਇਸ ਮੌਕੇ ਮੈਡਮ ਸਨਦੀਪ ਕੌਰ ਕੁਠਾਲਾ, ਮੈਡਮ ਜਗਦੀਪ ਕੌਰ ਧਲੇਰ ਕਲਾਂ, ਮੈਡਮ ਨਵਜੋਤ ਕੌਰ ਨੱਥੋਹੇੜੀ, ਮੈਡਮ ਕਰਮਜੀਤ ਕੌਰ ਝੁਨੇਰ, ਮੈਡਮ ਮਨਪ੍ਰੀਤ ਕੌਰ ਲੋਹਟਬੱਦੀ, ਮੈਡਮ ਸੁਮਨਪ੍ਰੀਤ ਕੌਰ ਸੁਖਾਣਾ ਤੋਂ ਇਲਾਵਾ ਸਹਾਇਕ ਲਖਵੀਰ ਸਿੰਘ ਸੰਦੌੜ ਅਤੇ ਸਾਹਿਬਜੋਤ ਸਿੰਘ ਸਮੇਤ ਹੋਰ ਸਟਾਫ ਦੇ ਮੈਂਬਰ ਹਾਜਰ ਸਨ।
Punjab Post Daily Online Newspaper & Print Media