Thursday, September 17, 2026

10 ਰੋਜ਼ਾ ਸਮਰ ਕੈਂਪ ਦਾ ਆਯੋਜਨ

ਭੀਖੀ, 3 ਜੂਨ (ਪੰਜਾਬ ਪੋਸਟ- ਕਮਲ ਜਿੰਦਲ) – ਸਥਨਾਕ ਕਸਬੇ ਦੇ ਸਰਕਾਰੀ ਕੰਨ੍ਹਿਆ ਸੀਨੀਅਰ ਸਕੈਂਡੰਰੀ ਸਕੂਲ (ਲੜਕੀਆਂ) ਵਿਖੇ 10 ਰੋਜ਼ਾ ਸਮਰ ਕੈਂਪ ਦਾ ਆਯੋਜਨ ਕੀਤਾ ਗਿਆ।ਕੈਂਪ ਦਾ ਉਦਘਟਾਨ ਜਾਗਰ ਸਿੰਘ ਕਲੇਰ ਪ੍ਰਧਾਨ ਭਾਜਪਾ ਮੰਡਲ ਭੀਖੀ ਨੇ ਰਿਬਨ ਕੱਟ ਕੇ ਕੀਤਾ।ਇਸ ਕੈਂਪ ਵਿੱਚ 50 ਬੱਚਿਆਂ ਨੇ ਬੜੇ ਉਤਸ਼ਾਹ ਨਾਲ ਹਿੱਸਾ ਲਿਆ।ਇਸ ਦੌਰਾਨ ਬਾਸਕਟਬਾਲ ਖੇਡਣ ਵਾਲੇ ਬੱਚਿਆਂ ਨੇ ਵਿਸ਼ੇਸ ਤੋਰ `ਤੇ ਹਿੱਸਾ ਲਿਆ।ਸਕੂਲ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਮਲਕੀਤ ਸਿੰਘ ਸਿੰਘ ਨੇ ਦੱਸਿਆ ਕਿ ਸਮਰ ਕੈਂਪ ਨਾਲ ਬੱਚਿਆਂ ਵਿੱਚ ਖੇਡਾਂ ਪ੍ਰਤੀ ਉਤਸ਼ਾਹ ਵਧੇਗਾ।ਉਹਨਾਂ ਨੇ ਕਿਹਾ ਕਿ 5 ਜੂਨ ਨੂੰ ਵਿਸ਼ਵ ਪੱਧਰੀ ਵਾਤਵਰਨ ਦਿਵਸ ਮਨਾਇਆ ਜਾਵੇਗਾ। ਇਸ ਮੋਕੇ ਵਿਪਨ ਕੁਮਾਰ (ਲੱਕੀ) ਕਾਂਗਰਸੀ ਆਗੂ, ਸੁਖਦੀਪ ਸਿੰਘ ਐਮ.ਸੀ, ਰਾਮਪਾਲ ਐਮ.ਸੀ, ਬਲਵਿੰਦਰ ਸਿੰਘ ਸਾਬਕਾ ਐਮ.ਸੀ, ਗੁਰਜੰਟ ਸਿੰਘ, ਰਾਮ ਅੱਕਲੀਆ, ਨਰੇਸ਼ ਕੁਮਾਰ (ਕੋਚ), ਗੋਧਾ ਰਾਮ, ਇੰਜ਼: ਲੱਖਾ ਸਿੰਘ, ਗੁਰਦਿਆਲ ਸਿੰਘ, ਗੁਰਸੇਵਕ ਸਿੰਘ, ਸੰਦੀਪ ਕੁਮਾਰ ਦੀਪੂ (ਪਨਸਪ ਇੰਸਪੈਕਟਰ) ਅਤੇ ਸਮੂਹ ਸਕੂਲ ਸਟਾਫ ਹਜ਼ਾਰ ਸਨ।

Check Also

ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀਆਂ ਵਿਦਿਆਰਥਣਾਂ ਨੇ ਫੈਂਸਿੰਗ ਚੈਂਪੀਅਨਸ਼ਿਪ ’ਚ ਮੈਡਲ ਪ੍ਰਾਪਤ ਕੀਤੇ

ਅੰਮ੍ਰਿਤਸਰ, 16 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਖਾਲਸਾ ਕਾਲਜ ਗਰਲਜ਼ …

Leave a Reply