ਅੰਮ੍ਰਿਤਸਰ, 3 ਜੂਨ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਸ੍ਰੀ ਦਰਬਾਰ ਸਾਹਿਬ ਵਿੱਚ ਰੋਜਾਨਾ ਲੱਖਾਂ ਸ਼ਰਧਾਲੂਆਂ ਦੇ ਤਿਆਰ ਕੀਤੇ ਜਾਂਦੇ ਲੰਗਰ `ਤੇ ਜੀ.ਐਸ.ਟੀ ਹਟਾਉਣ ਲਈ ਪ੍ਰਦੇਸ਼ ਭਾਜਪਾ ਪ੍ਰਧਾਨ ਅਤੇ ਰਾਜ ਸਭਾ ਮੈਂਬਰ ਸ਼ਵੇਤ ਮਲਿਕ ਦੀਆਂ ਕੋਸ਼ਿਸ਼ਾਂ ਸਦਕਾ ਕੇਂਦਰ ਸਰਕਾਰ ਵਲੋਂ ਦੇਸ਼ ਦੇ ਸਾਰੇ ਧਾਰਮਿਕ ਸਥਾਨਾਂ ਵਲੋਂ ਲਾਏ ਜਾਣ ਵਾਲੇ ਲੰਗਰਾਂ ਨੂੰ ਜੀ.ਐਸ.ਟੀ ਮੁਕਤ ਕਰਨ ਦੇ ਫੈਸਲੇ `ਤੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ, ਕੇਂਦਰੀ ਵਿੱਤ ਮੰਤਰੀ ਅਰੁਣ ਜੇਟਲੀ, ਕੇਂਦਰੀ ਮੰਤਰੀ ਪੀਊਸ਼ ਗੋਇਲ ਅਤੇ ਪ੍ਰਦੇਸ਼ ਭਾਜਪਾ ਪ੍ਰਧਾਨ ਸ਼ਵੇਤ ਮਲਿਕ ਦਾ ਧੰਨਵਾਦ ਕਰਦਿਆਂ ਜਿਲਾ ਭਾਜਪਾ ਪ੍ਰਧਾਨ ਐਡਵੋਕੇਟ ਰਾਜੇਸ਼ ਹਨੀ ਨੇ ਕਿਹਾ ਹੈ ਕਿ ਲੰਗਰ `ਤੇ ਲੱਗਾ ਜੀ.ਐਸ.ਟੀ ਪਹਿਲਾਂ ਹੀ ਹੱਟ ਜਾਂਦਾ ਜੇਕਰ ਸੂਬੇ ਦੀ ਕਾਂਗਰਸ ਸਰਕਾਰ ਅੜੰਗੇ ਪੈਦਾ ਨਾ ਕਰਦੀ।ਉਨਾਂ ਕਿਹਾ ਕਿ ਇਹ ਇਤਿਹਾਸਿਕ ਕਦਮ ਚੁੱਕ ਕੇ ਭਾਜਪਾ ਨੇ ਪੂਰੇ ਦੇਸ਼ ਖਾਸ ਤੌਰ `ਤੇ ਪੰਜਾਬ ਦੀ ਸਿੱਖ ਸੰਗਤ ਨੂੰ ਬਹੁਤ ਵੱਡੀ ਰਾਹਤ ਦਿੱਤੀ ਹੈ।ਉਨਾਂ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ‘ਸੇਵਾ ਭੋਜ ਯੋਜਨਾ’ ਤਹਿਤ ਲੰਗਰ ਜੀ.ਐਸ.ਟੀ ਦਾ ਇਹ ਖਰਚ ਸਹਿਣ ਕਰੇਗੀ ।
ਪ੍ਰਧਾਨ ਹਨੀ ਨੇ ਕਿਹਾ ਕਿ ਧਾਰਮਿਕ ਲੰਗਰ ਨੂੰ ਜੀ.ਐਸ.ਟੀ ਮੁਕਤ ਕਰਨ ਦੀ ਮੰਗ ਨੂੰ ਧਿਆਨ ਵਿੱਚ ਰੱਖਦੇ ਹੋਏ ਕੇਂਦਰ ਸਰਕਾਰ ਦੇ ਸੰਸਕ੍ਰਿਤੀ ਵਿਭਾਗ ਦੇ ਵਲੋਂ ‘ਸੇਵਾ ਭੋਜ ਯੋਜਨਾ’ ਦੇ ਅਧੀਨ 325 ਕਰੋੜ ਦੀ ਰਾਸ਼ੀ ਸਾਲ 2018-19 ਤੋਂ 2019-20 ਤੱਕ ਲਈ ਜਾਰੀ ਕਰਣ ਦਾ ਐਲਾਨ ਕੀਤਾ ਹੈ।ਉਨ੍ਹਾਂ ਨੇ ਕਿਹਾ ਦੀ ਦੇਸ਼ ਦੇ ਸਾਰੇ ਧਾਰਮਿਕ ਸਥਾਨਾਂ `ਤੇ ਹਜਾਰਾਂ ਸਾਲਾਂ ਤੋਂ ਚੱਲ ਰਹੀ ਲੰਗਰ ਪ੍ਰਥਾ ਵਿੱਚ ਜੀ.ਐਸ.ਟੀ ਹਟਾੳਣਾ ਇਕ ਮੀਲ ਪੱਥਰ ਸਾਬਿਤ ਹੋਵੇਗਾ ।
Check Also
ਖਾਲਸਾ ਕਾਲਜ ਵਿਖੇ ‘ਐਨ.ਪੀ.ਟੀ.ਈ.ਐਲ ਜਾਗਰੂਕਤਾ ਵਰਕਸ਼ਾਪ’ ਕਰਵਾਈ ਗਈ
ਅੰਮ੍ਰਿਤਸਰ, 11 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਵੱਲੋਂ ਆਈ.ਆਈ.ਟੀ ਕਾਨਪੁਰ ਦੇ ਸਹਿਯੋਗ ਨਾਲ …
Punjab Post Daily Online Newspaper & Print Media