Friday, April 10, 2026

ਕਿਸਾਨਾਂ ਨੇ ਲੁਧਿਆਣਾ-ਧੂਰੀ ਮੁੱਖ ਮਾਰਗ `ਤੇ ਕੀਤੀ ਨਾਕਾਬੰਦੀ – 1000 ਲੀਟਰ ਦੁੱਧ ਡੋਲਿਆ

ਧੂਰੀ, 4 ਜੂਨ (ਪੰਜਾਬ ਪੋਸਟ- ਪ੍ਰਵੀਨ ਗਰਗ) – ਕਿਸਾਨਾਂ ਵੱਲੋਂ ਵਿੱਢੇ ਗਏ ਸੰਘਰਸ਼ ਦੇ ਚੱਲਦਿਆਂ ਅੱਜ ਚੌਥੇ ਦਿਨ ਸ਼ਹਿਰ ਅੰਦਰ ਦੁੱਧ ਅਤੇ ਸਬਜ਼ੀਆਂ ਦੀ PPN0406201803ਸਪਲਾਈ ਰੋਕਣ ਸਬੰਧੀ ਕਿਸਾਨਾਂ ਵੱਲੋਂ ਸ਼ਹਿਰ ਦੇ ਐਂਟਰੀ ਪੁਆਇੰਟਾਂ ੳਪਰ ਨਾਕੇ ਲਗਾਏ ਗਏ ਜਿਸ ਦੌਰਾਨ ਲੁਧਿਆਣਾ-ਧੂਰੀ ਮੁੱਖ ਮਾਰਗ `ਤੇ ਟਰੱਕ ਯੂਨੀਅਨ ਧੂਰੀ ਨਜ਼ਦੀਕ ਲਗਾਏ ਗਏ ਨਾਕੇ `ਤੇ ਲੁਧਿਆਣਾ ਵੱਲੋਂ ਆ ਰਹੀ ਇੱਕ ਪਿੱਕਅੱਪ ਗੱਡੀ ਰੋਕ ਕੇ ਚੈਕ ਕੀਤੀ ਗਈ ਜਿਸ ਵਿੱਚ ਕਰੀਬ 1000 ਲੀਟਰ ਦੁੱਧ ਪਲਾਸਟਿਕ ਦੇ ਢੌਲਾਂ ਵਿੱਚ ਲਿਆਂਦਾ ਜਾ ਰਿਹਾ ਸੀ।ਜਿਸ ਦਾ ਕਿਸਾਨਾਂ ਵੱਲੋਂ ਵਿਰੋਧ ਕੀਤਾ ਗਿਆ ਅਤੇ ਦੁੱਧ ਦੀ ਕੁਆਲਟੀ ਚੈਕ ਕੀਤੀ ਤਾਂ ਉਹਨਾਂ ਨੇ ਮਿਲਾਵਟੀ ਦੁੱਧ ਹੋਣ ਦੀ ਸ਼ੰਕਾ ਜਾਹਰ ਕੀਤੀ।ਇਸ ਘਟਨਾ ਦਾ ਪਤਾ ਚਲੱਦਿਆਂ ਥਾਣਾ ਸਿਟੀ ਧੂਰੀ ਦੇ ਮੁਖੀ ਰਾਜੇਸ਼ ਸਨੇਹੀ ਵੀ ਮੌਕੇ `ਤੇ ਪਹੁੰਚ ਗਏ ਅਤੇ ਉਹਨਾਂ ਨੇ ਕਿਸਾਨਾਂ ਨੂੰ ਵਿਸ਼ਵਾਸ ਦਿਵਾਇਆ ਕਿ ਅਗਰ ਇਹ ਦੁੱਧ ਨਕਲੀ ਜਾਂ ਮਿਲਾਵਟੀ ਸਾਬਤ ਹੋਇਆ ਤਾਂ ਸਬੰਧਤ ਵਿਅਕਤੀ ਦੇ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।ਉਹਨਾਂ ਇਸ ਮਾਮਲੇ ਸਬੰਧੀ ਸਿਹਤ ਵਿਭਾਗ ਨੂੰ ਸੂਚਿਤ ਕੀਤਾ ਜਿਸ ਉਪਰੰਤ ਜ਼ਿਲ੍ਹਾ ਸਿਹਤ ਅਫਸਰ ਰਵਿੰਦਰ ਗਰਗ ਅਤੇ ਫੂਡ ਸੇਫਟੀ ਇੰਸਪੈਕਟਰ ਚਰਨਜੀਤ ਸਿੰਘ ਨੇ ਆਪਣੀ ਟੀਮ ਨਾਲ ਮੌਕੇ `ਤੇ ਪਹੁੰਚ ਕੇ ਉਕਤ ਦੁੱਧ ਦੇ ਸੈਂਪਲ ਭਰੇ ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਿਹਤ ਵਿਭਾਗ ਦੀ ਟੀਮ ਨੇ ਦੱਸਿਆ ਕਿ ਜੇਕਰ ਜਾਂਚ ਦੌਰਾਨ ਜੇਕਰ ਕੋਈ ਗੜਬੜੀ ਪਾਈ ਜਾਂਦੀ ਹੈ ਤਾਂ ਫੂਡ ਸੇਫਟੀ ਐਂਡ ਸਟੈਂਡਰਡ ਐਕਟ ਅਧੀਨ ਸਖਤ ਕਾਰਵਾਈ ਕੀਤੀ ਜਾਵੇਗੀ।ਇਸ ਉਪਰੰਤ ਕਿਸਾਨ ਆਗੂਆਂ ਵੱਲੋਂ ਨਾਲ ਵਗਦੇ ਰਜਵਾਹੇ ਵਿੱਚ ਇਹ ਦੁੱਧ ਡੋਲ੍ਹ ਦਿੱਤਾ ਗਿਆ।ਇਸ ਸਬੰਧੀ ਦੁੱਧ ਲਿਜਾ ਰਹੇ ਮਾਲਕ ਜਸਪਾਲ ਬਾਂਸਲ ਨੇ ਦੁੱਧ ਦੀ ਕੁਆਲਟੀ ਸਬੰਧੀ ਲੱਗੇ ਦੋਸ਼ਾਂ ਨੂੰ ਨਕਾਰਦੇ ਹੋਏ ਦੱਸਿਆ ਕਿ ਉਹ ਇਹ ਦੁੱਧ ਆਪਣੀ ਲੁਧਿਆਣਾ ਸਥਿਤ ਡੇਅਰੀ ਤੋਂ ਹੀਰਾ ਡੇਅਰੀ ਸੰਗਰੂਰ ਨੂੰ ਸਪਲਾਈ ਕਰਨ ਲਈ ਲੈ ਕੇ ਜਾ ਰਿਹਾ ਸੀ ਅਤੇ ਇਹ ਦੁੱਧ ਸਪਰੇਟਾ ਕਿਸਮ ਦਾ ਸੀ, ਇਸ ਲਈ ਇਹ ਆਮ ਦੁੱਧ ਨਾਲ ਪਤਲਾ ਸੀ ਅਤੇ ਮਹਿਕਮੇ ਵੱਲੋਂ ਇਸ ਦੁੱਧ ਦੇ ਭਰੇ ਸੈਂਪਲ ਪਾਸ ਹੋਣ ਦੀ ਆਸ ਜਾਹਰ ਕੀਤੀ।ਵਰਣਨਯੋਗ ਹੈ ਕਿ ਜਦੋਂ ਸਵੇਰ ਵੇਲੇ ਇਹ ਦੁੱਧ ਫੜਿਆ ਗਿਆ ਸੀ, ਉਸ ਮੌਕੇ ਲੋਕ ਦੁੱਧ ਦੀਆਂ ਢੋਲੀਆਂ ਅਤੇ ਡੋਲੂ ਵਗੈਰਾ ਭਰ ਕੇ ਆਪਣੇ ਘਰਾਂ ਨੂੰ ਲੈ ਕੇ ਜਾਂਦੇ ਵੇਖੇ ਗਏ । 

Check Also

ਛੀਨਾ ਨੇ ਖਾਲਸਾ ਯੂਨੀਵਰਸਿਟੀ ਦਾ ਆਨਲਾਈਨ ‘ਐਡਮਿਸ਼ਨ ਪੋਰਟਲ’ ਕੀਤਾ ਜਾਰੀ

ਅੰਮ੍ਰਿਤਸਰ, 9 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਯੂਨੀਵਰਸਿਟੀ ਦਾ ਨਵਾਂ ‘ਐਡਮਿਸ਼ਨ ਪੋਰਟਲ’ ਵਿਦਿਆਰਥੀਆਂ ਲਈ …

Leave a Reply