Friday, April 10, 2026

ਯੂਨੀਵਰਸਿਟੀ `ਚ ਵਿਸ਼ਵ ਵਾਤਾਵਰਣ ਦਿਹਾੜੇ `ਤੇ “ਬੀਟ ਪਲਾਸਟਿਕ ਪ੍ਰਦੂਸ਼ਣ” ਸੈਮੀਨਾਰ

ਅੰਮ੍ਰਿਤਸਰ, 4 ਜੂਨ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਬਟੈਨੀਕਲ ਐਂਡ ਐਨਵਾਇਰਮੈਂਟਲ ਸਾਇੰਸਜ਼ ਵਿਭਾਗ PPN0406201807ਨੇ ਪੰਜਾਬ ਰਾਜ ਵਿਗਿਆਨ ਅਤੇ ਤਕਨਾਲੋਜੀ ਮੰਤਰਾਲੇ (ਪੀ.ਐਸ.ਸੀ.ਐਸ.ਟੀ), ਚੰਡੀਗੜ੍ਹ ਦੇ ਸਹਿਯੋਗ ਨਾਲ; ਸੈਂਟਰਲ ਇੰਸਟੀਚਿਊਟ ਆਫ ਪਲਾਸਟਿਕ ਇੰਜਨੀਅਰਿੰਗ ਐਂਡ ਟੈਕਨੋਲੋਜੀ (ਸੀ.ਆਈ.ਪੀ.ਈ.ਟੀ) ਅੰਮ੍ਰਿਤਸਰ ਅਤੇ ਐਸਡੀਐਸਜੀ (ਐਨ.ਜੀ.ਓ) ਨੇ ਯੂਨੀਵਰਸਿਟੀ ਕੈਂਪਸ ਵਿੱਚ ਅੱਜ ਇਥੇ ਵਿਸ਼ਵ ਵਾਤਾਵਰਣ ਦਿਵਸ ਮਨਾਇਆ।ਪ੍ਰੋਗਰਾਮ ਨੇ ਮੁੱਖ ਤੌਰ ਤੇ “ਬੀੇਟ ਪਲਾਸਟਿਕ ਪ੍ਰਦੂਸ਼ਨ” ਤੇ ਜ਼ੋਰ ਦਿੱਤਾ ਜਿਸ ਵਿੱਚ ਵੱਖ-ਵੱਖ ਮਾਹਿਰਾਂ ਦੁਆਰਾ ਲੈਕਚਰ ਸੈਸ਼ਨ ਵੀ ਸ਼ਾਮਲ ਸੀ।ਸੈਮੀਨਾਰ ਵਿੱਚ ਲਗਭਗ 100 ਵਿਦਿਆਰਥੀਆਂ ਤੋਂ ਇਲਾਵਾ ਵੱਖ-ਵੱਖ ਸੰਸਥਾਨਾਂ ਦੇ ਖੋਜਾਰਥੀ ਅਤੇ ਫੈਕਲਟੀ ਮੈਂਬਰ ਹਾਜਰ ਹੋਏ।
        ਡਾ. ਆਦਰਸ਼ ਪਾਲ ਵਿਜ, ਪ੍ਰੋਗਰਾਮ ਦੇ ਕੋ-ਕੋਆਰਡੀਨੇਟਰ ਨੇ ਵਾਤਾਵਰਨ ਨੂੰ ਪਲਾਸਟਿਕ ਉਤਪਾਦਾਂ ਦੇ ਉਪਯੋਗਾਂ ਦੇ ਨੁਕਸਾਨਦੇਹ ਪ੍ਰਭਾਵਾਂ ਤੋਂ ਜਾਣੂ ਕਰਵਾਇਆ ਅਤੇ ਪਲਾਸਟਿਕ ਦੇ ਰੀਸਾਈਕਲ ਅਤੇ ਮਾਰੂ ਪ੍ਰਭਾਵ ਤੋਂ ਬਚਾ ਕੇ ਉਤਪਾਦਨ ਤਿਆਰ ਕਰਨ ਬਾਰੇ ਜਾਣਕਾਰੀ ਦਿੱਤੀ।ਉਨ੍ਹਾਂ ਨੇ ਕਿਹਾ ਕਿ ਪਲਾਸਟਿਕ ਦੀਆਂ ਥੈਲੀਆਂ ਗੈਰ-ਬਾਇਓਗ੍ਰਿਡੇਬਲ ਦੀ ਜਗਾ `ਤੇ ਜੂਟ ਅਤੇ ਕੱਪੜੇ ਦੀਆਂ ਥੈਲੀਆਂ ਨੂੰ ਵਰਤਣ ਲਈ ਪ੍ਰੇਰਿਤ ਕੀਤਾ ਜਾਣਾ ਚਾਹਿਦਾ ਹੈ।
        ਸਾਡੇ ਰੋਜ਼ਾਨਾ ਜੀਵਨ ਵਿਚ ਪਲਾਸਟਿਕ ਦੀ ਵਰਤੋਂ ਬਾਰੇ ਸੀ.ਆਈ.ਪੀ.ਟੀ. ਦੇ ਮੁਖੀ ਅਤੇ ਡਾਇਰੈਕਟਰ ਡਾ. ਯੂ. ਪੀ. ਸਿੰਘ ਨੇ ਬਹੁਤ ਦਿਲਚਸਪ ਭਾਸ਼ਣ ਦਿੱਤਾ ਅਤੇ ਦੱਸਿਆ ਕਿ ਕਿਵੇਂ ਪਲਾਸਟਿਕ ਤੋਂ ਬਿਨਾਂ ਜ਼ਿੰਦਗੀ ਮੁਸ਼ਕਲ ਹੈ।ਬਟੈਨੀਕਲ ਐਂਡ ਐਨਵਾਇਰਮੈਂਟਲ ਸਾਇੰਸਜ਼ ਦੇ ਮੁਖੀ ਡਾ. ਮਨਪ੍ਰੀਤ ਸਿੰਘ ਭੱਟੀ ਨੇ ਕਿਹਾ ਕਿ ਅਸੀਂ ਗੈਰ-ਪਲਾਸਟਿਕ ਦੀਆਂ ਚੀਜ਼ਾਂ ਦਾ ਇਸਤੇਮਾਲ ਕਰਕੇ ਆਪਣੇ ਰੋਜ਼ਾਨਾ ਜੀਵਨ ਵਿੱਚ ਪਲਾਸਟਿਕ ਦੀ ਖਪਤ ਨੂੰ ਕਿਵੇਂ ਘਟਾ ਸਕਦੇ ਹਾਂ, ਜਿਸ ਨੂੰ ਮੁੜ ਵਰਤੋਂ ਵਿੱਚ ਲਿਆਇਆ ਜਾ ਸਕਦਾ ਹੈ। ਉਨ੍ਹਾਂ ਨੇ ਪਲਾਸਟਿਕ ਦੀ ਸ਼੍ਰੇਣੀਕਰਨ ਬਾਰੇ ਦੱਸਿਆ ਅਤੇ ਨਾਲ ਹੀ ਉਹ ਪਲਾਸਟਿਕ ਤੋਂ ਬਚਣ ਲਈ ਕਿਹਾ ਜੋ ਸਿਰਫ ਇਕੋ ਵਾਰ ਵਰਤਿਆ ਜਾ ਸਕਦਾ ਹੈ।
        ਡਾ. ਅਵਿਨਾਸ਼ ਕੌਰ ਨਾਗਪਾਲ, ਡੀਨ, ਲਾਈਫ ਸਾਇੰਸਜ਼, ਗੁਰੂ ਨਾਨਕ ਦੇਵ ਯੂਨੀਵਰਸਿਟੀ, ਉਪਰੋਕਤ ਸੈਮੀਨਾਰ ਦੇ ਮੁੱਖ ਮਹਿਮਾਨ ਸਨ। ਡਾ. ਆਦਰਸ਼ ਪਾਲ ਵਿਜ, ਕੋ-ਕੋਆਰਡੀਨੇਟਰ, ਡਾ. ਮਨੀੇਲ ਗਰੋਵਰ (ਐਸ.ਡੀ.ਐਸ.ਜੀ) ਅਤੇ ਡਾ ਜੌਸ਼ਵਾ (ਪੀ.ਐਸ.ਸੀ.ਐਸ.ਟੀ) ਨੇ ਉਪਰੋਕਤ ਸੈਮੀਨਾਰ ਵਿਚ ਸ਼ਾਮਲ ਹੋਣ ਲਈ ਵਿਦਿਆਰਥੀਆਂ ਦਾ ਧੰਨਵਾਦ ਕੀਤਾ ਅਤੇ ਸੈਮੀਨਾਰ ਕਰਵਾਉਣ ਲਈ ਸਪਾਂਸਰਸ਼ਿਪ ਲਈ ਪੀਐਸਸੀਐਸਟੀ ਅਤੇ ਯੂਨੀਵਰਸਿਟੀ ਦਾ ਧੰਨਵਾਦ ਕੀਤਾ।ਫੈਕਲਟੀ ਮੈਂਬਰ ਪ੍ਰੋ. ਏ.ਕੇ ਠੁਕਰਾਲ, ਪ੍ਰੋ. ਰੇਨੂੰ ਭਾਰਦਵਾਜ, ਪ੍ਰੋ. ਸਰੋਜ ਅਰੋੜਾ, ਡਾ. ਅਮਰਜੀਤ ਸਿੰਘ ਸੂਦਨ ਅਤੇ ਡਾ. ਜਤਿੰਦਰ ਕੌਰ ਨੇ ਵੀ ਯਤਨਾਂ ਦੀ ਸ਼ਲਾਘਾ ਕੀਤੀ ਅਤੇ ਭਵਿੱਖ ਵਿੱਚ ਅਜਿਹੇ ਵਾਤਾਵਰਣ ਜਾਗਰੂਕ ਪ੍ਰੋਗਰਾਮਾਂ ਨੂੰ ਸੰਗਠਿਤ ਕਰਕੇ ਵੱਧ ਤੋਂ ਵੱਧ ਕਰਵਾਉਣ ਦੀ ਅਪੀਲ ਕੀਤੀ ਤਾਂ ਜੋ ਇਸ ਸਬੰਧੀ ਜਾਗਰੁਕਤਾ ਪੈਦਾ ਕੀਤੀ ਜਾ ਸਕੇ।

Check Also

ਖਾਲਸਾ ਕਾਲਜ ਨਰਸਿੰਗ ਦੇ ਵਿਦਿਆਰਥੀਆਂ ਨੇ ਫਲਾਵਰ ਸ਼ੋਅ ’ਚ ਹਾਸਲ ਕੀਤਾ ਸ਼ਾਨਦਾਰ ਸਥਾਨ

ਅੰਮ੍ਰਿਤਸਰ, 10 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਆਫ਼ ਨਰਸਿੰਗ ਦੇ ਵਿਦਿਆਰਥੀਆਂ ਨੇ ਖ਼ਾਲਸਾ …

Leave a Reply