ਭੀਖੀ, 5 ਜੂਨ (ਪੰਜਾਬ ਪੋਸਟ- ਕਮਲ ਜਿੰਦਲ) – ਵਿਸ਼ਵ ਵਾਤਾਵਰਨ ਦਿਵਸ ਮੌਕੇ ਪਿੰਡ ਖੀਵਾਂ ਕਲਾਂ ਵਿਖੇ ਥਾਣਾ ਸਾਂਝ ਕੇਂਦਰ ਭੀਖੀ ਵੱਲੋਂ ਸਹਾਇਕ ਥਾਣੇਦਾਰ
ਸਮਰਾਟਵੀਰ ਅਤੇ ਹੌਲਦਾਰ ਮਨਜਿੰਦਰ ਸਿੰਘ ਸਿਪਾਹੀ ਹਰਪਾਲ ਸਿੰਘ ਨੇ ਪਿੰਡ ਖੀਵਾਂ ਕਲਾਂ ਦੇ ਡੇਰੇ ਵਿੱਚ ਇੱਕਤਰ ਹੋਏ ਪਿੰਡ ਵਾਸੀਆ ਨੂੰ ਦਰੱਖਤਾਂ ਦੇ ਫਾਇਦੇ ਦੱਸ ਕੇ ਵੱਧ ਤੋਂ ਵੱਧ ਦਰੱਖਤ ਲਗਾਉਣ ਦੀ ਪ੍ਰੇਰਣਾ ਦਿੱਤੀ ਅਤੇ ਪਾਣੀ ਦੀ ਦੁਰਵਰਤੋਂ ਰੋਕਣ ਬਾਰੇ ਵੀ ਵਿਚਾਰ ਪੇਸ਼ ਕੀਤੇ।ਇਸ ਮੌਕੇ ਸਹਾਇਕ ਥਾਣੇਦਾਰ ਨੇ ਆਪਣੀ ਟੀਮ ਸਮੇਤ ਸਾਬਕਾ ਸਰਪੰਚ ਅਮਰੀਕ ਸਿੰਘ, ਮਿੱਠੂ ਸਿੰਘ ਪੰਚ, ਵਿਸ਼ਾਖਾ ਸਿੰਘ, ਗੁਰਪ੍ਰੀਤ ਸਿੰਘ ਚਹਿਲ, ਬਹਾਦਰ ਸਿੰਘ ਅਤੇ ਪਿੰਡ ਵਾਸੀਆਂ ਦੇ ਸਵ: ਨਾਜਰ ਸਿੰਘ ਪ੍ਰਧਾਨ ਦੀ ਯਾਦ ਵਿੱਚ ਡੇਰੇ ਵਿਖੇ ਜਾਮਣਾਂ ਦੇ ਦਰੱਖਤ ਲਗਾਏ।
Check Also
ਉਸਾਰੀ ਕਿਰਤੀਆਂ ਲਈ 4.83 ਕਰੋੜ ਦੀਆਂ ਭਲਾਈ ਸਕੀਮਾਂ ਦੀ ਸਿਫ਼ਾਰਸ਼
ਅੰਮ੍ਰਿਤਸਰ, 10 ਜੂਨ (ਸੁਖਬੀਰ ਸਿੰਘ) – ਕਿਰਤੀਆਂ ਦੇ ਅਧਿਕਾਰਾਂ ਅਤੇ ਭਲਾਈ ਦੀ ਰੱਖਿਆ ਲਈ ਇੱਕ …
Punjab Post Daily Online Newspaper & Print Media