Sunday, September 13, 2026

ਵਿਕਾਸ ਜੈਨ ਸਰਬ ਸੰਮਤੀ ਨਾਲ ਸ੍ਰੀ ਬਜਰੰਗ ਚੈਰੀਟੇਬਲ ਟਰੱਸਟ ਦੇ ਪ੍ਰਧਾਨ ਬਣੇ

PPN0806201810ਧੂਰੀ, 8 ਜੂਨ (ਪੰਜਾਬ ਪੋਸਟ- ਪ੍ਰਵੀਨ ਗਰਗ) – ਸ੍ਰੀ ਬਜਰੰਗ ਚੈਰੀਟੇਬਲ ਟਰੱਸਟ ਦੀ ਹੋਈ ਚੋਣ ਵਿਚ ਧੂਰੀ ਵਪਾਰ ਮੰਡਲ ਦੇ ਪ੍ਰਧਾਨ ਵਿਕਾਸ ਜੈਨ ਨੂੰ ਸਰਬ ਸੰਮਤੀ ਨਾਲ ਟਰੱਸਟ ਦਾ ਪ੍ਰਧਾਨ ਚੁਣਿਆ ਗਿਆ।ਵਿਕਾਸ ਜੈਨ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹ ਆਪਣੀ ਜ਼ਿੰਮੇਵਾਰੀ ਪੂਰੀ ਤਨਦੇਹੀ ਅਤੇ ਇਮਾਨਦਾਰੀ ਨਾਲ ਨਿਭਾਉਣਗੇ।ਉਨ੍ਹਾਂ ਨੇ ਕਿਹਾ ਕਿ ਇਹ ਟਰੱਸਟ ਕਾਫੀ ਸਮੇਂ ਤੋ ਚਲਿਆ ਆ ਰਿਹਾ ਹੈ ਅਤੇ ਟਰੱਸਟ ਹਮੇਸ਼ਾਂ ਲੋਕਾਂ ਦੀ ਭਲਾਈ ਤਿਆਰ ਰਹਿੰਦਾ ਹੈ।ਉਨ੍ਹਾਂ ਨੇ ਕਿਹਾ ਕਿ ਕੇਂਦਰ ਸਰਕਾਰ ਨੂੰ ਸਾਰੇ ਧਾਰਮਿਕ ਸਥਾਨਾਂ ਵਿਚ ਲੱਗਦੇ ਲੰਗਰਾਂ ਤੋ ਜੀ.ਐਸ.ਟੀ ਬੰਦ ਕਰਨਾ ਚਾਹੀਦਾ ਹੈ।ਉਨ੍ਹਾਂ ਨੇ ਇਸ ਕਾਰਜਕਾਰੀ ਦੌਰਾਨ ਸਰਪ੍ਰਸਤ ਅਸ਼ੋਕ ਵਰਮਾ, ਚੇਅਰਮੈਨ ਅੰਗਦ, ਜਨਰਲ ਸੈਕਟਰੀ ਦੀਪਕ, ਖ਼ਜ਼ਾਨਚੀ ਮੋਹਨ ਮੁਰਾਰੀ, ਸੈਕਟਰੀ ਸੰਜੀਵ ਬਾਂਸਲ, ਵਾਇਸ ਪ੍ਰਧਾਨ ਕੂਲਭੂਸਨ ਅਤੇ ਮਾਸਟਰ ਕਪੂਰ, ਮੈਂਬਰ ਗਗਨ ਜਿੰਦਲ, ਯਸ਼ ਮਿੱਤਲ, ਸੰਜੀਵ ਗਰਗ ਆਦਿ ਮੈਂਬਰ ਚੁਣੇ ਗਏ।

Check Also

ਮਨੁੱਖੀ ਜੀਵਨ ਲਈ ਰਾਹ ਦਸੇਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ

ਪਾਵਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਕਰਕੇ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ …

Leave a Reply