ਧੂਰੀ, 8 ਜੂਨ (ਪੰਜਾਬ ਪੋਸਟ- ਪ੍ਰਵੀਨ ਗਰਗ) – ਅੱਜ ਸਥਾਨਕ ਰੇਲਵੇ ਸਟੇਸ਼ਨ ਨਜ਼ਦੀਕ ਸ਼ਿਵਰਾਜ ਬੇਕਰੀ ਬਰੈਡ ਏਜੰਸੀ ਦੇ ਸੈਂਪਲ ਭਰਨ ਦਾ ਮਾਮਲਾ ਸਾਹਮਣੇ ਆਇਆ ਹੈ।ਇਸ ਦੌਰਾਨ ਧੂਰੀ ਵਪਾਰ ਮੰਡਲ ਦੇ ਪ੍ਰਧਾਨ ਵਿਕਾਸ ਜੈਨ ਦੀ ਸ਼ਿਕਾਇਤ ਤੇ ਸੈਂਪਲ ਭਰੇ ਗਏ।ਸ਼ਿਕਾਇਤ ਕਰਤਾ ਵਿਕਾਸ ਜੈਨ ਨੇ ਦੱਸਿਆ ਕਿ ਬੀਤੇ ਰਾਤ ਮਾਰਕੀਟ ਵਿਚ ਬਰੈਡ ਖਰੀਦੀ ਸੀ ਅਤੇ ਜਦਂੋ ਉਨ੍ਹਾਂ ਨੇ ਸਵੇਰੇ ਬਰੈਡ ਚੈਕ ਕੀਤੀ ਤਾਂ ਬਰੈਡ ਨੂੰ ਉਲੀ ਲੱਗੀ ਹੋਈ ਸੀ ਅਤੇ ਬਰੈਡ ਜਗ੍ਹਾ-ਜਗ੍ਹਾ ਤੋ ਖ਼ਰਾਬ ਸੀ।ਉਨ੍ਹਾਂ ਕਿਹਾ ਕਿ ਬਰੈਡ ਬਣਾਉਣ ਵਾਲੀਆਂ ਕੰਪਨੀਆਂ ਘਟੀਆ ਮਟੀਰੀਅਲ ਦੀ ਵਰਤੋ ਕਰ ਕਰ ਕੇ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰ ਰਹੀਆਂ ਹਨ।ਜਦੋਂ ਇਸ ਸਬੰਧੀ ਉਨ੍ਹਾਂ ਨੇ ਦੁਕਾਨਦਾਰ ਨਾਲ ਸੰਪਰਕ ਕੀਤਾ ਤਾਂ ਦੁਕਾਨਦਾਰ ਨੇ ਦੱਸਿਆ ਕਿ ਉਹ ਸਾਰੀ ਬਰੈਡ ਸ਼ਿਵਰਾਜ ਬੇਕਰੀ ਦੀ ਏਜੰਸੀ ਤੋ ਲੈਂਦੇ ਹਨ ਅਤੇ ਉਹ ਇਸ ਲਈ ਜ਼ਿੰਮੇਵਾਰ ਨਹੀ ਹਨ।ਇਸ ਸਬੰਧੀ ਜੱਦੋ ਸ਼ਿਵਰਾਜ ਬੇਕਰੀ ਏਜੰਸੀ ਦੇ ਮਾਲਕ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਕਿਹਾ ਕਿ ਇਹ ਬਰੈਡ ਸਨਰਾਇਜ ਕੰਪਨੀ ਤੋ ਆਉਂਦੀ ਹੈ।ਉਨ੍ਹਾਂ ਕਿ ਕਿਹਾ ਕਿ ਉਹ ਲੰਘੀ ਹੋਈ ਮਿਤੀ ਦੀ ਬਰੈੱਡ ਨਹੀ ਰੱਖਦੇ ਅਤੇ ਜਿਸ ਬਰੈਡ ਦੀ ਮਿਤੀ ਖ਼ਤਮ ਹੋ ਜਾਦੀ ਹੈ ਉਹ ਕੰਪਨੀ ਨੂੰ ਵਾਪਸ ਕਰ ਦਿੰਦੇ ਹਨ।ਵਿਕਾਸ ਜੈਨ ਦੀ ਸ਼ਿਕਾਇਤ `ਤੇ ਆਪਣੀ ਟੀਮ ਨਾਲ ਪਹੁੰਚੇ ਫੂਡ ਅਫ਼ਸਰ ਚਰਨਜੀਤ ਸਿੰਘ ਨੇ ਕਿਹਾ ਕਿ ਉਨਾਂ ਨੇ ਸੈਂਪਲ ਭਰੇ ਹਨ, ਜੋ ਜਾਂਚ ਲਈ ਅੱਗੇ ਭੇਜਣਗੇ ਅਤੇ ਰਿਪੋਰਟ ਆਉਣ `ਤੇ ਬਣਦੀ ਕਾਰਵਾਈ ਕਰਨਗੇ।ਉਨ੍ਹਾਂ ਨਾਲ ਫੂਡ ਸਹਾਇਕ ਕਮਿਸ਼ਨਰ ਸੰਗਰੂਰ ਰਵਿੰਦਰ ਗਰਗ ਵੀ ਹਾਜ਼ਰ ਸਨ।
Check Also
ਮਨੁੱਖੀ ਜੀਵਨ ਲਈ ਰਾਹ ਦਸੇਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ
ਪਾਵਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਕਰਕੇ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ …
Punjab Post Daily Online Newspaper & Print Media